ਕਾਰਪੇਟ ਨਾਲ ਘਰ ਨੂੰ ਦਿਓ ਵੱਖਰਾ ਲੁੱਕ

03/13/2018 1:16:08 PM

ਨਵੀਂ ਦਿੱਲੀ— ਘਰ ਦੀ ਸਾਜ ਸਜਾਵਟ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਇਸ ਲਈ ਹਰ ਛੋਟੀ ਤੋਂ ਛੋਟੀ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਵਾਲ ਪੇਪਰ ਨਾਲ ਦੀਵਾਰਾਂ ਨੂੰ ਸਜਾਉਣ ਦੀ ਗੱਲ ਹੋਵੇ ਜਾਂ ਫਿਰ ਫਲੋਰ ਕਾਰਪੇਟ ਨਾਲ ਫਰਸ਼ ਦੀ ਲੁਕ ਬਦਲਣ ਦੀ ਇਹ ਦੋਵੇ ਹੀ ਗੱਲਾਂ ਇੰਟੀਰੀਅਰ ਡੈਕੋਰੇਸ਼ਨ ਦਾ ਖਾਸ ਹਿੱਸਾ ਹਨ। ਘਰ ਦੀ ਲੁਕ 'ਚ ਬਦਲਾਅ ਕਰਨਾ ਹੈ ਤਾਂ ਦੀਵਾਰਾਂ ਦਾ ਕਲਰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ ਪਰ ਫਰਸ਼ ਦੇ ਸਟਾਈਲ 'ਚ ਬਦਲਾਅ ਲਿਆਉਣਾ ਕੋਈ ਆਸਾਨ ਕੰਮ ਨਹੀਂ ਹੈ। ਇਸ ਲਈ ਬਹੁਤ ਖਰਚ ਕਰਨਾ ਪੈਂਦਾ ਹੈ ਪਰ ਫਲੋਰ 'ਤੇ ਤੁਸੀਂ ਵੱਖ-ਵੱਖ ਸਟਾਈਲ ਦੇ ਕਾਰਪੇਟ ਵਿਛਾ ਕੇ ਡਿਫਰੈਂਟ ਤਰੀਕਿਆਂ ਨਾਲ ਘਰ ਨੂੰ ਸਜਾ ਸਕਦੇ ਹੋ। ਤੁਸੀਂ ਫਰਨੀਚਰ ਅਤੇ ਦੀਵਾਰਾਂ ਦੇ ਨਾਲ ਮੈਚ ਕਰਕੇ ਵੀ ਕਾਰਪੇਟ ਦੀ ਚੌਨ ਕਰ ਸਕਦੇ ਹੋ।
ਬਾਜਾਰ 'ਚ ਤੁਹਾਨੂੰ ਕਈ ਤਰ੍ਹਾਂ ਦੇ ਪੈਟਰਨ ਦੇ ਗਲੀਚੇ ਆਸਾਨੀ ਨਾਲ ਮਿਲ ਜਾਣਗੇ। ਲਾਈਟ, ਡਾਰਕ, ਬ੍ਰਾਊਨ, ਵੁਡਨ, ਪ੍ਰਿੰਟ ਪੈਟਰਨ, ਫਲੋਰਲ ਪ੍ਰਿੰਟ, ਬੋਲਡ ਕਲਰ, ਕੁਦਰਤੀ ਕਲਰ ਆਦਿ ਆਪਣੀ ਪਸੰਦ ਦੇ ਹਿਸਾਬ ਨਾਲ ਕਾਰਪੇਟ ਵਿਛਾ ਕੇ ਤੁਸੀਂ ਕਮਰੇ ਨੂੰ ਸਜਾ ਸਕਦੇ ਹੋ।