ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ...

07/10/2020 1:27:04 PM

ਜਲੰਧਰ (ਬਿਊਰੋ) - ਵਿਆਹ ਤੋਂ ਬਾਅਦ ਹਰ ਕੁੜੀ ਦੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਵਿਆਹ ਤੋਂ ਇਕ ਦਿਨ ਬਾਅਦ ਰਿਸ਼ਤੇਦਾਰ ਅਤੇ ਆਲੇ-ਦੁਆਲੇ ਦੇ ਲੋਕ ਲਾੜੀ ਨੂੰ ਦੇਖਣ ਲਈ ਉਤਸ਼ਾਹਿਤ ਹੋ ਰਹੇ ਹੁੰਦੇ ਹਨ, ਉਥੇ ਹੀ ਲਾੜੀ ਦੇ ਮਨ ਵਿਚ ਬਹੁਤ ਸਾਰੇ ਸਵਾਲ ਅਤੇ ਖ਼ਿਆਲ ਆ ਰਹੇ ਹੁੰਦੇ ਹਨ। ਉਸ ਦੇ ਮਨ ਵਿਚ ਨਵੀਂ ਜ਼ਿੰਦਗੀ ਨੂੰ ਲੈ ਕੇ ਅਤੇ ਪਰਿਵਾਰ ਨਾਲ ਰਹਿਣ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ਿਆਲ ਦਿਮਾਗ ਵਿਚ ਘੁੰਮ ਰਹੇ ਹੁੰਦੇ ਹਨ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਆਹ ਕਰਵਾਉਣ ਤੋਂ ਬਾਅਦ ਪਹਿਲੇ ਦਿਨ ਲਾੜੀ ਦੇ ਮਨ ਵਿਚ ਹੁੰਦੀਆਂ ਹਨ...

ਭਾਰੇ ਕੱਪੜਿਆਂ ਅਤੇ ਗਹਿਣੇ
ਵਿਆਹ ਕਰਵਾਉਣ ਤੋਂ ਬਾਅਦ ਲਾੜੀ ਨੂੰ ਸ਼ੁਰੂਆਤ ਦੇ ਦਿਨਾਂ ਵਿਚ ਨਵੇਂ-ਨਵੇਂ ਅਤੇ ਭਾਰੀ ਕੱਪੜੇ ਪਾਉਣੇ ਪੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਚਿਹਰੇ ’ਤੇ ਭਾਰੀ ਮਾਤਰਾ ਵਿਚ ਮੇਕਅਪ ਵੀ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਘਬਰਾਉਂਦੀ ਹਨ। ਇਸੇ ਕਾਰਨ ਅਜਿਹੀ ਸਥਿਤੀ ਵਿੱਚ ਹਰ ਕੁੜੀ ਇਹੀਂ ਸੋਚਦੀ ਹੈ ਕਿ ਉਸਨੂੰ ਇਸ ਸਭ ਤੋਂ ਆਜ਼ਾਦੀ ਕਦੋਂ ਮਿਲੇਗੀ।

ਬੇਲੋੜੀ ਮੁਸਕੁਰਾਹਟ
ਵਿਆਹ ਦੇ ਖਾਸ ਮੌਕੇ ’ਤੇ ਕੈਮਰਾਮੈਨ ਤੋਂ ਲੈ ਕੇ ਸਾਰੇ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਦੀਆਂ ਨਜ਼ਰਾਂ ਲਾੜੀ 'ਤੇ ਹੀ ਰਹਿੰਦੀਆਂ ਹਨ। ਚੰਗੀ ਤਸਵੀਰ ਲਈ ਬੇਲੋੜੀ ਮੁਸਕੁਰਾਹਟ ਦੇਣ ਵਿੱਚ ਕਿੰਨੀ ਮੁਸ਼ਕਲ ਹੁੰਦੀ ਹੈ, ਇਸ ਦੇ ਬਾਰੇ ਲਾੜੀ ਹੀ ਜਾਣਦੀ ਹੈ। ਅਜਿਹੀ ਸਥਿਤੀ ਵਿਚ ਲਾੜੀ ਦੇ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਉਹ ਕਦੋਂ ਬੇਲੋੜੇ ਹਾਸੇ ਤੋਂ ਮੁਕਤ ਹੋਵੇਗੀ।

ਹਨੀਮੂਨ ਦਾ ਇੰਤਜ਼ਾਰ
ਵਿਆਹ ਤੋਂ ਬਾਅਦ ਕੁੜੀਆਂ ਸਭ ਤੋਂ ਜ਼ਿਆਦਾ ਆਪਣੇ ਹਨੀਮੂਨ ਨੂੰ ਲੈ ਕੇ ਉਤਸ਼ਾਹਿਤ ਹੁੰਦੀਆਂ ਹਨ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਕਿਉਂਕਿ ਉਹ ਆਪਣੇ ਸਾਥੀ ਨਾਲ ਕੁਝ ਸਮਾਂ ਇਕੱਲੇ ਵਿਚ ਬਤੀਤ ਕਰਨਾ ਚਾਹੁੰਦੀਆਂ ਹਨ। 

ਆਰਾਮ ਦੀ ਨੀਂਦ ਸੋਣਾ
ਵਿਆਹ ਤੋਂ ਕੁਝ ਦਿਨ ਪਹਿਲਾਂ ਸੰਗੀਤ, ਮਹਿੰਦੀ ਦੀਆਂ ਰਸਮਾਂ ਹੁੰਦੀਆਂ ਹਨ, ਜਿਸ ਕਾਰਨ ਕੁੜੀਆਂ ਨੂੰ ਰਾਤ ਦੇ ਸਮੇਂ ਚੰਗੀ ਨੀਂਦ ਨਹੀਂ ਆਉਂਦੀ। ਉਨ੍ਹਾਂ ਨੂੰ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਅਜਿਹੀ ਸਥਿਤੀ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾੜੀ ਦੇ ਮਨ ਵਿਚ ਆਰਾਮ ਦੀ ਨੀਂਦ ਲੈਣ ਦਾ ਵਿਚਾਰ ਆਉਂਦਾ ਹੈ।

ਰਸੋਈ ਦੀ ਫ਼ਿਕਰ
ਖਾਣਾ ਬਣਾਉਣ ਨੂੰ ਲੈ ਕੇ ਕੁੜੀਆਂ ਭਾਵੇਂ ਕਿੰਨੀਆਂ ਵੀ ਨਿਪੁੰਨ ਹੋਣ ਪਰ ਵਿਆਹ ਤੋਂ ਬਾਅਦ ਸਹੁਰੇ ਘਰ ਜਾ ਕੇ ਪਹਿਲੀ ਰਸੋਈ ਤੋਂ ਘਬਰਾਉਂਦੀਆਂ ਜ਼ਰੂਰ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਦੇ ਮਨ ਵਿਚ ਇਹ ਵਿਚਾਰ ਆਉਂਦੇ ਹਨ ਕਿ ਕੀ ਖਾਣਾ ਚੰਗਾ ਬਣਿਆ ਹੈ ਜਾਂ ਨਹੀਂ ?  

rajwinder kaur

This news is Content Editor rajwinder kaur