ਵਿਆਹ ਦੇ ਬਾਅਦ ਹਰ ਲੜਕੀ ਤੋਂ ਪੁੱਛੇ ਜਾਂਦੇ ਹਨ ਇਹ ਸਵਾਲ

05/16/2018 2:30:06 PM

ਨਵੀਂ ਦਿੱਲੀ— ਵਿਆਹ ਤੋਂ ਪਹਿਲਾਂ ਜਦੋਂ ਉਸ ਨੂੰ ਲੜਕੇ ਵਾਲੇ ਦੇਖਣ ਆਉਂਦੇ ਹਨ ਤਾਂ ਉਸ ਤੋਂ ਕਈ ਸਵਾਲ ਕੀਤੇ ਜਾਂਦੇ ਹਨ ਮਨਚਾਹਿਆ ਜਵਾਬ ਮਿਲਣ ਦੇ ਬਾਅਦ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ ਪਰ ਲੜਕੀ ਤੋਂ ਕੀਤਾ ਜਾਣ ਵਾਲਾ ਇਹ ਸਵਾਲ ਆਖਿਰੀ ਨਹੀਂ ਹੁੰਦਾ। ਵਿਆਹ ਦੇ ਬਾਅਦ ਵੀ ਉਸ ਨੂੰ ਸੋਹਰੇ ਘਰ ਵਾਲਿਆਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ। ਵਿਆਹ ਦੇ ਬਾਅਦ ਲੜਕੀ ਤੋਂ ਮਜ਼ੇਦਾਰ ਸਵਾਲ ਕੀਤੇ ਜਾਂਦੇ ਹਨ ਪਰ ਇਹ ਗੱਲ ਹਾਂ, ਨਾ 'ਚ ਜਵਾਬ ਦੇਣ ਨਾਲ ਨਹੀਂ ਬਣਦੀ ਨਵੀਂ ਲਾੜੀ ਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ ਪੈਂਦਾ ਹੈ। ਤਾਂ ਚਲੋ ਜਾਣਦੇ ਹਾਂ ਵਿਆਹ ਦੇ ਬਾਅਦ ਲੜਕੀ ਨੂੰ ਆਖਿਰ ਕਿਹੜੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ।
1. ਪ੍ਰੈਗਨੇਂਸੀ ਨੂੰ ਲੈ ਕੇ ਸਵਾਲ
ਵਿਆਹ ਦੇ ਕੁਝ ਸਮੇਂ ਬਾਅਦ ਹੀ ਵੱਡੇ-ਬਜ਼ੁਰਗ ਲੜਕੀ ਤੋਂ ਇਹ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਡ ਨਿਊਜ਼ ਕਦੋਂ ਸੁਣਾ ਰਹੀ ਹੈ ਇਹ ਸਵਾਲ ਨਵੀਂ ਲਾੜੀ ਤੋਂ ਸਿਰਫ ਸੱਸ ਹੀ ਨਹੀਂ ਰਿਸ਼ਤੇਦਾਰ ਤੱਕ ਪੁੱਛਣ ਲੱਗ ਜਾਂਦੇ ਹਨ। ਇਹ ਬੇਹੱਦ ਹੱਸਣ ਵਾਲੀ ਗੱਲ ਹੈ ਕਿ ਜਿਸ ਲੜਕੀ ਨੂੰ ਘਰ ਆਏ ਇਕ ਦਿਨ ਹੀ ਹੋਇਆ ਹੁੰਦਾ ਹੈ ਜੋ ਖੁਦ ਨੂੰ ਨਵੇਂ ਘਰ ਦੇ ਮਾਹੌਲ 'ਚ ਐਡਜਸਟ ਕਰ ਰਹੀ ਹੈ, ਉਸ ਤੋਂ ਲੋਕ ਗੁਡਨਿਊਜ਼ ਦੀ ਉਮੀਦ ਕਰਨ ਲੱਗਦੇ ਹਨ।
2. ਖਾਣਾ ਬਣਾਉਣਾ ਜਾਣਦੀ ਹੋ?
ਨਵੀਂ ਲਾੜੀ ਤੋਂ ਇਹ ਸਵਾਲ ਹਰ ਕੋਈ ਪੱਛਦਾ ਹੈ ਕਿ ਉਹ ਖਾਣਾ ਬਣਾਉਣਾ ਜਾਣਦੀ ਹੈ ਜਾਂ ਨਹੀਂ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਘਰ ਦੇ ਲੋਕ ਆਪਣੀ-ਆਪਣੀ ਪਸੰਦ ਦੀ ਡਿਸ਼ੇਜ਼ ਬਣਵਾਉਂਦੇ ਹਨ ਅਤੇ ਪਾਸ ਜਾਂ ਫੇਲ ਦਾ ਰਿਜ਼ਲਟ ਸੁਣਾਉਂਦੇ ਹਨ। ਅਸਲ 'ਚ ਇਹ ਇਕ ਭਾਰਤੀ ਰਸਮ ਵੀ ਹੈ, ਜਿਸ 'ਚ ਨਵੀਂ ਲਾੜੀ ਨੂੰ ਵਿਆਹ ਦੇ ਅਗਲੇ ਦਿਨ ਖਾਣਾ ਬਣਾ ਕੇ ਦਿਖਾਉਣਾ ਪੈਂਦਾ ਹੈ।
3. ਕੀ ਤੁਹਾਨੂੰ ਸਾੜ੍ਹੀ ਪਹਿਣਨਾ ਆਉਂਦਾ ਹੈ?
ਸਾੜ੍ਹੀ ਭਾਰਤ ਦੀ ਪਾਰੰਪਰਿਕ ਪੋਸ਼ਾਕ ਹੈ। ਜਿਸ 'ਚ ਔਰਤਾਂ ਕਾਫੀ ਖੂਬਸੂਰਤ ਵੀ ਦਿੱਖਦੀਆਂ ਹਨ। ਵਿਆਹ ਦੇ ਬਾਅਦ ਕਈ ਵਾਰ ਔਰਤਾਂ ਨੂੰ ਸਾੜ੍ਹੀ ਪਹਿਣਨ ਦੇ ਲਈ ਕਿਹਾ ਜਾਂਦਾ ਹੈ। ਅਜਿਹੇ 'ਚ ਨਵੀਂ ਨੂੰਹ ਦੀ ਐਂਟ੍ਰੀ 'ਤੇ ਉਸ ਤੋਂ ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਸਾੜ੍ਹੀ ਤਾਂ ਪਹਿਣ ਲੈਂਦੀ ਹੋ ਨਾ। ਭਾਂਵੇ ਹੀ ਵਿਆਹ ਤੋਂ ਪਹਿਲਾਂ ਲੜਕੀ ਨੇ ਸਾੜ੍ਹੀ ਨਾ ਪਹਿਣੀ ਹੋਵੇ ਪਰ ਵਿਆਹ ਦੇ ਬਾਅਦ 6 ਮੀਟਰ ਦੀ ਸਾੜ੍ਹੀ ਹੀ ਉਸ ਦੀ ਡ੍ਰੈਸ ਹੋ ਜਾਂਦੀ ਹੈ। ਸਭ ਤੋਂ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਸਾੜ੍ਹੀ 'ਚ ਚਾਹੇ ਲਾੜੀ ਨਾ ਚਲ ਸਕੇ ਫਿਰ ਵੀ ਉਸ ਨੂੰ ਸਾੜ੍ਹੀ ਪਹਿਣਨ ਦਾ ਆਰਡਰ ਮਿਲਦਾ ਹੈ।
4. ਪਤੀ ਨੂੰ ਕੀ ਕਹਿ ਕੇ ਬੁਲਾਉਂਦੀ ਹੋ?
ਵਿਆਹ ਦੇ ਬਾਅਦ ਇਹ ਸਵਾਲ ਸਿਰਫ ਸੋਹਰੇ ਵਾਲੇ ਹੀ ਨਹੀਂ ਸਗੋਂ ਪੇਕੇ ਵਾਲੇ ਵੀ ਪੁੱਛਦੇ ਹਨ ਕਿ ਆਪਣੇ ਪਤੀ ਨੂੰ ਕੀ ਕਹਿ ਕੇ ਬੁਲਾਉਂਦੀ ਹੈ। ਆਪਣੇ ਪਤੀ ਨੂੰ ਰਿਸਪੈਕਟ ਦਿੰਦੀ ਹੈ ਜਾਂ ਨਹੀਂ। ਕਦੇ ਇਹ ਕਿਉਂ ਨਹੀਂ ਪੁੱਛਦੇ ਕਿ ਤੇਰਾ ਪਤੀ ਤੈਨੂੰ ਰਿਸਪੈਕਟ ਦਿੰਦਾ ਹੈ ਜਾਂ ਨਹੀਂ।
5. ਕੀ ਤੂੰ ਘਰ ਸੰਭਾਲ ਲਵੇਗੀ?
ਇਸ ਸਵਾਲ ਦਾ ਜਵਾਬ ਲੜਕੀਆਂ ਨੂੰ ਨਾ ਚਾਹੁੰਦੇ ਹੋਏ ਵੀ ਹਾਂ 'ਚ ਹੀ ਦੇਣਾ ਪੈਂਦਾ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਨਵੀਂ ਲਾੜੀ ਨੂੰ ਕੁਝ ਸਮਾਂ ਵੀ ਨਹੀਂ ਹੋਇਆ ਹੁੰਦਾ ਅਤੇ ਉਨ੍ਹਾਂ ਨੂੰ ਪੂਰਾ ਘਰ ਸੰਭਾਲਣ ਦੇ ਬਾਰੇ ਕਹਿ ਦਿੱਤਾ ਜਾਂਦਾ ਹੈ। ਜੋ ਵਿਆਹ ਦੇ ਬਾਅਦ ਖੁਦ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਉਨ੍ਹਾਂ ਨੂੰ ਜਿੰਮੇਦਾਰੀ ਉਠਾਉਣ ਨੂੰ ਕਿਉਂ ਕਿਹਾ ਜਾਂਦਾ ਹੈ।