ਇਨ੍ਹਾਂ ਆਸਾਨ ਤਰੀਕਿਆਂ ਨਾਲ ਪਾਓ ਟੈਨਿੰਗ ਤੋਂ ਛੁਟਕਾਰਾ

07/08/2017 2:56:25 PM

ਜਲੰਧਰ— ਗਰਮੀਆਂ ਵਿੱਚ ਚਮੜੀ ਸੰਬੰਧਿਤ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਇਕ ਹੈ ਟੈਨਿੰਗ ਦੀ ਸਮੱਸਿਆ। ਸੂਰਜ ਦੀਆਂ ਕਿਰਨਾਂ ਦੇ ਕਾਰਨ ਚਿਹਰਾਂ ਕਾਲਾ ਹੋ ਜਾਂਦਾ ਹੈ, ਜੋ ਦੇਖਣ ਵਿੱਚ ਵੀ ਬਹੁਤ ਬੁਰਾ ਲੱਗਦਾ ਹੈ। ਉੱਥੇ ਹੀ ਇਸ ਮੌਸਮ ਵਿੱਚ ਟੈਨਿੰਗ ਦੀ ਸਮੱਸਿਆ ਆਮ ਸੁਣਨ ਵਿੱਚ ਆਉਂਦੀ ਹੈ। ਇਸ ਤੋਂ ਬਚਣ ਦੇ ਲਈ ਧੁੱਪ ਵਿੱਚ ਜਾਣ ਤੋਂ ਪਹਿਲਾਂ ਖੁੱਦ ਨੂੰ ਪੂਰੀ ਤਰ੍ਹਾਂ ਕਵਰ ਕਰ ਲਓ। ਇਸ ਤੋਂ ਇਲਾਵਾ ਕੁੱਝ ਘਰੇਲੂ ਤਰੀਕੇ ਆਪਣਾ ਕੇ ਵੀ ਤੁਸੀਂ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਐਲੋਵੀਰਾ
ਐਲੋਵੀਰਾ ਜੈੱਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਟੈਨਿੰਗ ਵਾਲੀ ਜਗ੍ਹਾ ਉੱਤੇ ਲਗਾਓ। ਬਾਅਦ ਵਿੱਚ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਰਾਹਤ ਮਿਲੇਗੀ।
2. ਸ਼ਹਿਦ ਅਤੇ ਨਿੰਬੂ
ਸ਼ਹਿਦ ਅਤੇ ਨਿੰਬੂ ਦੇ ਪੇਸਟ ਨੂੰ ਟੈਨਿੰਗ ਵਾਲੀ ਜਗ੍ਹਾ ਉੱਤੇ ਲਗਾਉਣ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ। ਦਿਨ ਵਿੱਚ 2 ਬਾਰ ਇਸ ਦਾ ਇਸਤੇਮਾਲ ਕਰੋ।
3. ਆਲੂ ਦਾ ਰਸ
ਆਲੂ ਦੇ ਰਸ ਵਿੱਚ ਨਿੰਬੂ ਮਿਲਾ ਕੇ ਚਮੜੀ ਉੱਤੇ ਲਗਾਓ ਅਤੇ ਕੁੱਝ ਦੇਰ ਬਾਅਦ ਚਿਹਰਾ ਧੋ ਲਓ। ਅਜਿਹਾ ਹਫਤੇ ਵਿੱਚ 1 ਤੋਂ 2 ਬਾਰ ਕਰੋ।
4. ਪਪੀਤਾ
ਪਪੀਤਾ ਟੈਨਿੰਗ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਨੂੰ ਮੈਸ਼ ਕਰਕੇ ਪ੍ਰਭਾਵਿਤ ਜਗ੍ਹਾ ਉੱਤੇ ਲਗਾਓ। ਇਸ ਨਾਲ ਜਲਦੀ ਆਰਾਮ ਮਿਲੇਗਾ।
5. ਟਮਾਟਰ
ਟਮਾਟਰ ਦੇ ਰਸ ਨੂੰ 5 ਮਿੰਟ ਦੇ ਲਈ ਆਪਣੇ ਚਿਹਰੇ ਉੱਤੇ ਲਗਾ ਕੇ ਰੱਖੋ। ਇਸ ਨਾਲ ਚਿਹਰਾ ਨਿਖਰ ਜਾਵੇਗਾ।