ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਦੀ ਵਰਤੋ ਨਾਲ ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

07/14/2017 6:09:37 PM

ਨਵੀਂ ਦਿੱਲੀ— ਖੂਬਸੂਰਤ ਦਿੱਖਣ ਦੇ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਪਰ ਇਨ੍ਹਾਂ ਸਾਰਿਆਂ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਕਾਫੀ ਇਸ ਨਾਲ ਪੈਸੇ ਵੀ ਕਾਫੀ ਖਰਚ ਹੋ ਜਾਂਦੇ ਹਨ। ਇਸ ਲਈ ਘਰ ਵਿਚ ਵਰਤੇ ਜਾਣ ਵਾਲੇ ਨਾਰੀਅਲ ਤੇਲ ਅਤੇ ਬੇਕਿੰਗ ਸੋਡੇ ਨਾਲ ਫੇਸ਼ਿਅਲ ਪੈਕ ਬਣਾ ਕੇ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਤਰੀਕੇ ਅਤੇ ਫਾਇਦੇ।
ਪੈਕ ਬਣਾਉਣ ਦਾ ਤਰੀਕਾ
ਇਸ ਲਈ ਇਕ ਚਮਚ ਬੇਕਿੰਗ ਸੋਡੇ ਵਿਚ 2 ਚਮਚ ਨਾਰੀਅਲ ਤੇਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਇਕ ਫੇਸ ਪੈਕ ਬਣਾ ਲਓ। ਇਸ ਪੈਕ ਨੂੰ ਚਮੜੀ 'ਤੇ ਲਗਾ ਕੇ 5 ਮਿੰਟ ਤੱਕ ਮਸਾਜ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਫਾਇਦੇ
1. ਮੁਹਾਸੇ
ਔਰਤਾਂ ਨੂੰ ਮੁਹਾਸਿਆਂ ਦੀ ਸਮੱਸਿਆ ਹੋਣਾ ਆਮ ਦੇਖਣ ਨੂੰ ਮਿਲਦਾ ਹੈ ਇਸ ਲਈ ਨਹਾਉਣ ਤੋਂ 1 ਘੰਟਾ ਪਹਿਲਾਂ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਮਸਾਜ਼ ਕਰੋ ਅਤੇ ਫਿਰ ਚਿਹਰਾ ਧੋ ਲਓ। ਹਫਤੇ ਵਿਚ 3 ਦਿਨ ਲਗਾਤਾਰ ਇਸ ਪੇਸਟ ਦੀ ਵਕਤੋਂ ਕਰੋ। ਇਸ ਨਾਲ ਮੁਹਾਸਿਆਂ ਅਤੇ ਦਾਗ-ਧੱਬੇ ਦੂਰ ਹੋ ਜਾਣਗੇ।
2. ਕਾਲੇ ਧੱਬੇ
ਅੱਖਾਂ ਦੇ ਥੱਲੇ ਦੇ ਕਾਲੇ ਘੇਰਿਆਂ ਨੂੰ ਸਾਫ ਕਰਨ ਦੇ ਲਈ ਇਸ ਪੇਸਟ ਨੂੰ ਕਾਲੇ ਧੱਬਿਆਂ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਕਿਸੇ ਸਾਫ ਕੱਪੜੇ ਨਾਲ ਅੱਖਾਂ 1 ਚੰਗੀ ਤਰ੍ਹਾਂ ਨਾਲ ਸਾਫ ਕਰ ਲਓ।
3. ਰੁੱਖੀ ਚਮੜੀ
ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਦਾ ਰੁੱਖਾਪਨ ਵੀ ਦੂਰ ਹੋ ਜਾਂਦਾ ਹੈ। ਇਹ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਮੋਈਸਚਰਾਈਜ਼ ਕਰਦਾ ਹੈ ਅਤੇ ਰੁੱਖੇਪਨ ਨੂੰ ਚਮੜੀ ਤੋਂ ਦੂਰ ਰੱਖ ਕੇ ਚਮੜੀ 'ਤੇ ਨਿਖਾਰ ਲੈ ਕੇ ਆਉਂਦਾ ਹੈ। ਇਸ ਲਈ ਹਫਤੇ ਵਿਚ 3 ਵਾਰ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਮਸਾਜ ਕਰੋ।
4. ਝੁਰੜੀਆਂ 
ਉਮਰ ਵਧਣ ਦੇ ਨਾਲ ਚਮੜੀ 'ਤੇ ਝੁਰੜੀਆਂ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ ਅਜਿਹੇ ਵਿਚ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਰਗੜੋ। ਇਸ ਤੋਂ ਬਾਅਦ ਇਕ ਤੋਲਿਏ ਨੂੰ ਗਰਮ ਪਾਣੀ ਵਿਚ ਡੁੱਬੋ ਕੇ ਚੰਗੀ ਤਰ੍ਹਾਂ ਨਾਲ ਨਿਚੋੜ ਲਓ ਅਤੇ ਇਸ ਨਾਲ ਚਿਹਰੇ ਨੂੰ ਸਾਫ ਕਰੋ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰੇ ਨੂੰ ਧੋਣ ਨਾਲ ਝੁਰੜੀਆਂ ਦੀ ਸਮੱਸਿਆ ਕਾਫੀ ਘੱਟ ਹੋ ਜਾਂਦੀ ਹੈ।