ਅੱਖਾਂ ਹੇਠਾਂ ਪਏ ਕਾਲੇ ਘੇਰਿਆਂ ਤੋਂ ਇੰਝ ਪਾਓ ਛੁਟਕਾਰਾ

12/12/2018 3:51:55 PM

ਨਵੀਂ ਦਿੱਲੀ— ਗਲਤ ਖਾਣ-ਪੀਣ ਅਤੇ ਭਰਪੂਰ ਨੀਂਦ ਨਾ ਲੈਣ ਕਾਰਨ ਅੱਜਕਲ ਜ਼ਿਆਦਾਤਰ ਲੋਕ ਡਾਰਕ ਸਰਕਲਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਅੱਖਾਂ ਦੇ ਹੇਠਾਂ ਨਜ਼ਰ ਆਉਣ ਵਾਲੇ ਇਨ੍ਹਾਂ ਕਾਲੇ ਘੇਰਿਆਂ ਕਾਰਨ ਖੂਬਸੂਰਤੀ ਵੀ ਫਿੱਕੀ ਹੋਣ ਲੱਗਦੀ ਹੈ। ਲੜਕੀਆਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰੀਕੇ ਟਰਾਈ ਕਰਦੀਆਂ ਹਨ ਪਰ ਹੱਥ ਸਿਰਫ ਨਿਰਾਸ਼ਾ ਹੀ ਲੱਗਦੀ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਡਾਰਕ ਸਰਕਲ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।
 

ਕਿਉਂ ਹੁੰਦੇ ਹਨ ਅੱਖਾਂ ਦੇ ਥੱਲੇ ਡਾਰਕ ਸਰਕਲ?
ਪੂਰੀ ਨੀਂਦ ਨਾ ਮਿਲਣ ਕਾਰਨ ਔਰਤਾਂ ਨੂੰ ਕਾਲੇ ਘੇਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਤਣਾਅ, ਪ੍ਰਦੂਸ਼ਣ ਵਧਦੀ ਉਮਰ, ਕੰਪਿਊਟਰ ਜਾਂ ਮੋਬਾਇਲ ਦੀ ਜ਼ਿਆਦਾ ਵਰਤੋਂ, ਗਲਤ ਖਾਣ-ਪੀਣ, ਆਇਰਨ ਦੀ ਕਮੀ ਅਤੇ ਹਾਰਮੋਨਜ਼ ਦਾ ਅੰਸਤੁਲਨ ਡਾਰਕ ਸਰਕਲ ਦਾ ਮੁੱਖ ਕਾਰਨ ਹੈ। ਇਸ ਤੋਂ ਇਲਾਵਾ ਤੇਜ਼ ਧੁੱਪ 'ਚ ਜ਼ਿਆਦਾ ਸਮਾਂ ਬਿਤਾਉਣ ਨਾਲ ਸਕਿਨ 'ਤੇ ਡਾਰਕ ਸਪਾਟ ਪੈ ਜਾਂਦੇ ਹਨ ਅਤੇ ਇਸੇ ਵਜ੍ਹਾ ਨਾਲ ਅੱਖਾਂ ਦੇ ਹੇਠਾਂ ਵੀ ਕਾਲੇ ਰੰਗ ਦੇ ਘੇਰੇ ਪੈ ਜਾਂਦੇ ਹਨ।
 

ਕਾਲੇ ਘੇਰੇ ਦੂਰ ਕਰਨ ਦੇ ਘਰੇਲੂ ਨੁਸਖੇ 
 

- ਟਮਾਟਰ 
ਡਾਰਕ ਸਰਕਲ ਦੂਰ ਕਰਨ ਲਈ ਟਮਾਟਰ ਸਭ ਤੋਂ ਕਾਰਗਰ ਉਪਾਅ ਹੈ। ਇਹ ਕੁਦਰਤੀ ਤਰੀਕਿਆਂ ਨਾਲ ਅੱਖਾਂ ਥੱਲੇ ਪਏ ਕਾਲੇ ਘੇਰਿਆਂ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਚਮੜੀ ਕੋਮਲ ਅਤੇ ਫ੍ਰੈੱਸ਼ ਵੀ ਬਣੀ ਰਹਿੰਦੀ ਹੈ। ਟਮਾਟਰ ਦੇ ਰਸ 'ਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਰੋਜ਼ਾਨਾ ਅੱਖਾਂ ਦੇ ਹੇਠਾਂ ਲਗਾਓ। ਇਸ ਨਾਲ ਡਾਰਕ ਸਰਕਲ ਗਾਇਬ ਹੋ ਜਾਣਗੇ।
 

- ਬਾਦਾਮ ਦਾ ਤੇਲ 
ਵਿਟਾਮਿਨ-ਈ ਨਾਲ ਭਰਪੂਰ ਬਾਦਾਮ ਦਾ ਤੇਲ ਵੀ ਡਾਰਕ ਸਰਕਲ ਨੂੰ ਮਿੰਟਾਂ 'ਚ ਗਾਇਬ ਕਰ ਦੇਵੇਗਾ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਤੇਲ ਨੂੰ ਅੱਖਾਂ ਦੇ ਹੇਠਾਂ ਲਗਾਓ। ਸਵੇਰੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਇਸ ਨਾਲ ਕੁਝ ਸਮੇਂ 'ਚ ਹੀ ਡਾਰਕ ਸਰਕਲ ਦੂਰ ਹੋ ਜਾਣਗੇ।
 

- ਟੀ ਬੈਗਸ 
ਕੈਮੋਮਾਈਲ ਜਾਂ ਗ੍ਰੀਨ ਟੀ ਬੈਗ ਨੂੰ ਪਾਣੀ 'ਚ ਕੁਝ ਦੇਰ ਭਿਓ ਕੇ ਫਰਿੱਜ 'ਚ ਠੰਡਾ ਹੋਣ ਲਈ ਰੱਖੋ। ਫਿਰ ਇਸ ਨੂੰ 10-15 ਮਿੰਟਾਂ ਤਕ ਅੱਖਾਂ ਦੇ ਹੇਠਾਂ ਰੱਖੋ। ਇਸ ਨਾਲ ਡਾਰਕ ਸਰਕਲ ਕੁਝ ਹੀ ਸਮੇਂ 'ਚ ਗਾਇਬ ਹੋ ਜਾਣਗੇ।
 

- ਸੰਤਰੇ ਦਾ ਜੂਸ 
ਸੰਤਰੇ ਦੇ ਜੂਸ 'ਚ ਕੁਝ ਬੂੰਦਾਂ ਗਿਲਸਰੀਨ ਦੀਆਂ ਮਿਲਾ ਕੇ ਲਗਾਤਾਰ ਲਗਾਓ। ਇਸ ਨਾਲ ਹਫਤੇ ਭਰ 'ਚ ਹੀ ਅੱਖਾਂ ਦੇ ਕਾਲੇ ਘੇਰੇ ਗਾਇਬ ਹੋ ਜਾਣਗੇ ਅਤੇ ਤੁਹਾਡੀ ਸਕਿਨ ਵੀ ਗਲੋ ਕਰੇਗੀ।
 

- ਠੰਡਾ ਦੁੱਧ 
ਕਾਟਨ ਦੀ ਮਦਦ ਨਾਲ ਕੱਚੇ ਅਤੇ ਠੰਡੇ ਦੁੱਧ ਨੂੰ ਅੱਖਾਂ ਦੇ ਹੇਠਾਂ ਲਗਾ ਕੇ 10-15 ਮਿੰਟ ਲਈ ਛੱਡ ਦਿਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਨੂੰ ਕੁਝ ਹੀ ਸਮੇਂ 'ਚ ਫਰਕ ਦਿੱਸਣ ਲੱਗੇਗਾ।
 

- ਬਟਰਮਿਲਕ 
2 ਚੱਮਚ ਬਟਰਮਿਲਕ 'ਚ ਹਲਦੀ ਪਾਊਡਰ ਮਿਲਾ ਕੇ ਅੱਖਾਂ ਦੇ ਹੇਠਾਂ ਲਗਾਓ ਫਿਰ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਪੇਸਟ ਨੂੰ ਲਗਾਉਣ ਨਾਲ ਤੁਹਾਨੂੰ ਕੁਝ ਹੀ ਸਮੇਂ 'ਚ ਫਰਕ ਦਿੱਸਣ ਲੱਗ ਜਾਵੇਗਾ। 
 

- ਪੁਦੀਨੇ ਦੀਆਂ ਪੱਤੀਆਂ 
ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਪੁਦੀਨੇ ਦੀਆਂ ਪੱਤੀਆਂ ਦਾ ਰਸ ਲਗਾਉਣ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤਾਜ਼ੀ ਪੁਦੀਨੇ ਦੀਆਂ ਪੱਤੀਆਂ ਦਾ ਰਸ ਲਗਾਉਣ ਨਾਲ ਵੀ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤਾਜੀ ਪੁਦੀਨੇ ਦੀਆਂ ਪੱਤੀਆਂ ਦਾ ਰਸ ਜਾਂ ਇਸ ਦੀ ਪੇਸਟ ਨੂੰ 10 ਮਿੰਟ ਤਕ ਅੱਖਾਂ ਦੇ ਹੇਠਾਂ ਲਗਾਓ। ਫਿਰ ਸਵੇਰੇ ਪਾਣੀ ਨਾਲ ਸਾਫ ਕਰ ਲਓ।

 

Neha Meniya

This news is Content Editor Neha Meniya