ਕੋਕਰੋਚ ਨੂੰ ਘਰ ਤੋਂ ਭਜਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ

04/09/2018 1:00:14 PM

ਨਵੀਂ ਦਿੱਲੀ— ਕੋਕਰੋਚ ਦਾ ਘਰ 'ਚ ਹੋਣਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਇਹ ਆਪਣੇ ਨਾਲ ਕਈ ਬੀਮਾਰੀਆਂ ਨੂੰ ਲੈ ਕੇ ਆਉਂਦਾ ਹੈ। ਜ਼ਿਆਦਾਤਰ ਘਰਾਂ 'ਚ ਤਾਂ ਇਸ ਦਾ ਆਂਤਕ ਖਤਮ ਕਰਨ ਲਈ ਕੋਕਰੋਚ ਨੂੰ ਮਾਰਣ ਵਾਲੀ ਦਵਾਈ ਦੀ ਸਪ੍ਰੇ ਕੀਤੀ ਜਾਂਦੀ ਹੈ। ਇਸ ਨਾਲ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ। ਅਜਿਹੇ 'ਚ ਤੁਸੀਂ ਘਰੇਲੂ ਉਪਾਅ ਅਪਣਾ ਕੇ ਵੀ ਕੋਕਰੋਚ ਨੂੰ ਆਸਾਨੀ ਨਾਲ ਘਰ ਤੋਂ ਬਾਹਰ ਭੱਜਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਹਿਕ ਨਾਲ ਕੋਕਰੋਚ ਨੂੰ ਘਰ ਤੋਂ ਦੂਰ ਕੀਤਾ ਜਾ ਸਕਦਾ ਹੈ।
1. ਤੇਜ਼ਪੱਤਾ
ਘਰ ਤੋਂ ਕੋਕਰੋਚ ਨੂੰ ਭਜਾਉਣ ਲਈ ਤੇਜਪੱਤੇ ਦੀ ਵਰਤੋਂ ਕਰੋ। ਜਿੱਥੇ ਕੋਕਰੋਚ ਜ਼ਿਆਦਾ ਰਹਿੰਦੇ ਹਨ ਉੱਥੇ ਤੇਜ਼ਪੱਤੇ ਦੀਆਂ ਕੁਝ ਪੱਤੀਆਂ ਨੂੰ ਮਸਲ ਕੇ ਰੱਖ ਦਿਓ। ਤੇਜ਼ਪੱਤੇ ਦੀ ਬਦਬੂ ਤੇਜ਼ ਹੁੰਦੀ ਹੈ ਜੋ ਕੋਕਰੋਚ ਨੂੰ ਘਰ ਤੋਂ ਬਾਹਰ ਕੱਢਣ 'ਚ ਮਦਦਗਾਰ ਹੁੰਦੇ ਹਨ।
2. ਬੇਕਿੰਗ ਸੋਡਾ ਅਤੇ ਖੰਡ
ਇਕ ਕੋਲੀ 'ਚ ਬੇਕਿੰਗ ਸੋਡਾ ਅਤੇ ਖੰਡ ਲਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਰੱਖੋ ਜਿੱਥੇ ਤੁਸੀਂ ਕੋਕਰੋਚ ਦੇਖਿਆ ਹੋਵੇ। ਖੰਡ ਦੀ ਮਿਠਾਸ ਕੋਕਰੋਚ ਨੂੰ ਪਸੰਦ ਹੁੰਦੀ ਹੈ ਅਤੇ ਬੇਕਿੰਗ ਸੋਡਾ ਉਸ ਨੂੰ ਮਾਰਣ ਦਾ ਕੰਮ ਕਰਦਾ ਹੈ।
3. ਲੌਂਗ ਦੀ ਬਦਬੂ
ਰਸੋਈ ਦੇ ਦਰਾਜ ਅਤੇ ਸਟੋਰ ਰੂਮ, ਅਲਮਾਰੀਆਂ, ਬਾਥਰੂਮ 'ਚ ਲੌਂਗ ਦੀਆਂ ਕੁਝ ਕਲੀਆਂ ਰੱਖ ਦਿਓ। ਇਸ ਦੀ ਮਹਿਕ ਨਾਲ ਹੀ ਕੋਕਰੋਚ ਦੂਰ ਭੱਜ ਜਾਂਦੇ ਹਨ।
4. ਕੈਰੋਸਿਨ ਤੇਲ
ਕੈਰੋਸਿਨ ਤੇਲ ਵੀ ਕੋਕਰੋਚ ਨੂੰ ਦੂਰ ਭਜਾਉਣ 'ਚ ਸਹਾਈ ਹੈ। ਇਸ ਦੀ ਬਦਬੂ ਨਾਲ ਮੱਛਰ ਅਤੇ ਕੋਕਰੋਚ ਨੂੰ ਘਰ ਤੋਂ ਬਾਹਰ ਭਜਾਉਣ ਦੇ ਬਾਅਦ ਇਸ ਦੀ ਬਦਬੂ ਨੂੰ ਦੂਰ ਕਰਨ ਲਈ ਤੁਹਾਨੂੰ ਤਿਆਰ ਰਹਿਣਾ ਪਵੇਗਾ।
ਇਨ੍ਹਾਂ ਟਿਪਸ ਦੀ ਮਦਦ ਨਾਲ ਕੋਕਰੋਚ ਨੂੰ ਘਰ ਤੋਂ ਕਰੋ ਦੂਰ
ਬਾਥਰੂਮ, ਕਿਚਨ ਜਿੱਥੇ, ਪਾਣੀ ਦੇ ਨਿਕਾਸ ਵਾਲੀ ਥਾਂਵਾ ਹਨ ਉੱਥੇ ਜਾਲੀ ਲਗਾਓ। 
2. ਫਲ-ਸਬਜ਼ੀਆਂ ਨੂੰ ਜ਼ਿਆਦਾ ਦੇਰ ਤੱਕ ਡਸਟਬਿਨ 'ਚ ਨਾ ਰਖੋ
3. ਇਕ ਵੀ ਕੋਕਰੋਚ ਦਿਖਾਈ ਦੇਣ 'ਤੇ ਸਪ੍ਰੇ ਕਰੋ। ਧਿਆਨ ਰਹੇ ਕਿ ਸਪ੍ਰੇ ਕਰਨ ਦੌਰਾਨ ਆਪਣੀ ਚਮੜੀ ਨੂੰ ਢੱਕ ਕੇ ਰੱਖੋ।