ਦੰਦਾਂ ਦੇ ਦਰਦ ਤੋਂ ਪਾਓ ਛੁਟਕਾਰਾ

01/30/2017 2:43:30 PM

ਜਲੰਧਰ— ਗਲਤ ਸਮੇਂ ''ਤੇ ਠੰਡਾ-ਗਰਮ ਖਾਣ ਦੀ ਆਦਤ ਅਤੇ ਚੰਗੀ ਤਰ੍ਹਾਂ ਸਫਾਈ ਨਾ ਕਰਨ ਦੰਦ ਦਰਦ ਦਾ ਕਾਰਨ ਇਕ ਕਾਰਨ ਬਣਦਾ ਹੈ। ਇਸ ਦਰਦ ਦਾ ਇਕ ਕਾਰਨ ਦੰਦ ''ਤੇ ਲੱਗਾ ਕੀੜਾ ਵੀ ਹੋ ਸਕਦਾ ਹੈ। ਜੋ ਵੀ ਸਮੱਸਿਆ ਹੋਵੇ ਪਰ ਦੰਦ ਦਾ ਦਰਦ ਬਹੁਤ ਹੀ ਦੁਖਦਾਇਕ ਹੁੰਦਾ ਹੈ। ਲੋਕ ਇਸ ਤੋਂ ਰਾਹਤ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਮਾਊਥਵਾਸ਼ ਅਤੇ ਟੁਥਪੇਸਟ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਥਾਂ ਘਰੇਲੂ ਤਰੀਕੇ ਵੱਧ ਮਦਦਗਾਰ ਹਨ ਸਾਬਿਤ ਹੋ ਸਕਦੇ ਹਨ। ਅੱਜ ਅਸੀ ਤੁਹਾਨੂੰ ਅਜਿਹੇ 2 ਤੇਲਾਂ ਦੇ ਬਾਰੇ ਜਾ ਰਹੇ ਹਾਂ ਜੋ ਮਸੂੜਿਆਂ ਅਤੇ ਦੰਦਾਂ ਲਈ ਵਧੀਆ ਮੰਨੇ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਤੋਂ ਬਾਅਦ ਸ਼ਾਇਦ ਤੁਹਾਨੂੰ ਦੰਦਾਂ ਦੇ ਡਾਕਟਰ ਦੇ ਕੋਲ ਜਾਣ ਦੀ ਲੋੜ ਨਾ ਪਵੇ। ਉਂਝ ਤਾਂ ਤੇਲ ਸਿਹਤ ਨਾਲ ਜੁੜੇ ਹੋਰ ਵੀ ਫਾਇਦੇ ਦਿੰਦੇ ਹਨ ਪਰ ਮੂੰਹ ਦੀ ਸਿਹਤ ਇਨ੍ਹਾਂ ਨੂੰ ਵੱਧ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤੇਲਾਂ ਦੇ ਬਾਰੇ।
1. ਲੌਂਗ ਦਾ ਤੇਲ 
ਲੌਂਗ ਦੀ ਮਦਦ ਨਾਲ ਦੰਦਾਂ ਦਾ ਦਰਦ ਅਤੇ ਮਸੂੜਿਆਂ ਦੀ ਸੋਜ ਦੂਰ ਕਰਨਾ ਇਕ ਪ੍ਰੰਪਰਿਕ ਅਤੇ ਪ੍ਰਭਾਵਸ਼ਾਲੀ ਢੰਗ ਹੈ। ਦਰਅਸਲ ਲੌਂਗ ''ਚ ਯੂਗੇਲੋਨ ਤੱਤ ਪਾਇਆ ਜਾਂਦਾ ਹੈ, ਜਿਸ ''ਚ ਐਂਟੀਆਕਸੀਡੈਂਟ ਅਤੇ ਸੋਜ ਨੂੰ ਦੂਰ ਕਰਨ ਦੇ ਗੁਣ ਪਾਏ ਜਾਂਦੇ ਹਨ।
2. ਟੀ ਟ੍ਰੀ ਤੇਲ 
ਦੰਦਾਂ ਦੇ ਦਰਦ ਅਤੇ ਮਸੂੜਿਆਂ ਦੀ ਸੋਜ ਦੂਰ ਕਰਨ ਦਾ ਦੂਜਾ ਵਧੀਆ ਇਲਾਜ ਇਹ ਹੈ ਕਿ ਦੰਦਾਂ ਅਤੇ ਮਸੂੜਿਆਂ ਦੀ ਟੀ ਟ੍ਰੀ ਤੇਲ ਨਾਲ ਮਸਾਜ ਕੀਤੀ ਜਾਵੇ। ਇਸ ਤੇਲ ''ਚ ਐਂਟੀਵਾਇਰਲ, ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਫੰਗਲ ਇਨਫੈਕਸ਼ਨ, ਵਾਇਰਲ ਇਨਫੈਕਸ਼ਨ ਵਰਗੇ ਮੂੰਹ ਦੇ ਛਾਲਿਆਂ ਨੂੰ ਦੂਰ ਕਰਦੇ ਹਨ। ਇਹ ਤੇਲ ਬਿਨਾਂ ਕਿਸੇ ਸਾਈਡ-ਇਫੈਕਸ਼ਨ ਦੇ ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਕਰਨ ''ਚ ਸਮਰੱਥ ਹੈ।
ਕਿਵੇਂ ਕਰੀਏ ਤੇਲ ਦੀ ਵਰਤੋਂ 
ਲੌਂਗ ਅਤੇ ਟੀ ਟ੍ਰੀ ਤੇਲ ਦਾ ਸੁਆਦ ਥੋੜ੍ਹਾ ਕੌੜਾ ਹੁੰਦਾ ਹੈ, ਇਸ ਲਈ ਇਸ ਨੂੰ ਨਾਰੀਅਲ ਤੇਲ ਨਾਲ ਮਿਕਸ ਕਰਕੇ ਲਗਾਓ। ਥੋੜ੍ਹੇ ਜਿਹੇ ਨਾਰੀਅਲ ਤੇਲ ''ਚ 2 ਬੂੰਦਾਂ ਲੌਂਗ ਜਾਂ ਟੀ ਟ੍ਰੀ ਤੇਲ ਦੀਆਂ ਪਾਓ ਅਤੇ ਇਸ ਨੂੰ ਮਸੂੜਿਆਂ ''ਤੇ ਹਲਕੇ ਹੱਥਾਂ ਨਾਲ ਰਗੜੋ। ਇਸ ਨੂੰ ਦਿਨ ''ਚ 2 ਵਾਰ ਕਰੋ। ਦੰਦਾਂ ''ਤੇ ਤੁਸੀਂ ਇਹ ਤੇਲ ਬਰੱਸ਼ ਦੀ ਮਦਦ ਨਾਲ ਵੀ ਲਗਾ ਸਕਦੇ ਹੋ। ਇਸ ਨਾਲ ਦੰਦਾਂ ਦੀ ਬਦਬੂ, ਦੰਦਾਂ ਦੀ ਸੜਨ ਅਤੇ ਕੈਵਿਟੀ ਦੀ ਸਮੱਸਿਆ ਦੂਰ ਹੁੰਦੀ ਹੈ।