ਘਰ ਦੀ ਸਾਫ-ਸਫਾਈ ਲਈ ਅਪਣਾਓ ਇਹ ਘਰੇਲੂ ਨੁਸਖੇ

02/17/2018 12:18:04 PM

ਨਵੀਂ ਦਿੱਲੀ— ਘਰ ਨੂੰ ਉਦੋਂ ਤਕ ਖੂਬਸੂਰਤ ਨਹੀਂ ਦਿਖਾਇਆ ਜਾ ਸਕਦਾ, ਜਦੋਂ ਤਕ ਕਿ ਉੱਥੇ ਸਾਫ-ਸਫਾਈ ਨਾ ਹੋਈ ਹੋਵੇ। ਅਕਸਰ ਘਰ 'ਚ ਲੋਕਾਂ ਦਾ ਆਉਣਾ-ਜਾਉਣਾ ਲੱਗਿਆ ਰਹਿੰਦਾ ਹੈ ਅਜਿਹੇ 'ਚ ਮਾਰਬਲ ਜਾਂ ਫਰਸ਼ 'ਤੇ ਪਈ ਗੰਦਗੀ ਪੈਣਾ ਲਾਜ਼ਮੀ ਹੈ ਪਰ ਕਈ ਵਾਰ ਫਰਸ਼ 'ਤੇ ਅਜਿਹੇ ਦਾਗ ਪੈ ਜਾਂਦੇ ਹਨ ਜਿਨ੍ਹਾਂ ਨੂੰ ਘੰਟਿਆਂ ਦੀ ਮਿਹਨਤ ਨਾਲ ਸਾਫ ਕਰਨ 'ਤੇ ਵੀ ਚਮਕਾਇਆ ਨਹੀਂ ਜਾ ਸਕਦਾ। ਅਜਿਹੇ 'ਚ ਫਰਸ਼ ਮੈਲਾ ਨਜ਼ਰ ਆਉਣ ਲੱਗਦਾ ਹੈ। ਉਂਝ ਤਾਂ ਮਾਰਕਿਟ 'ਚ ਅਜਿਹੇ ਕਈ ਕਲੀਨਰ ਮਿਲਦੇ ਹਨ ਜੋ ਫਰਸ਼ ਨੂੰ ਚਮਕਾਉਣ ਦਾ ਦਾਵਾ ਕਰਦੇ ਹਨ ਪਰ ਇਨ੍ਹਾਂ ਦਾ ਵੀ ਕੋਈ ਚੰਗਾ ਨਤੀਜਾ ਨਹੀਂ ਦਿੱਖਦਾ। ਜੇ ਤੁਸੀਂ ਵੀ ਆਪਣੇ ਘਰ ਦੇ ਫਰਸ਼ ਨੂੰ ਚਮਕਾਏ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਘਰ ਦੇ ਫਰਸ਼ ਨੂੰ ਚਮਕਾਏ ਰੱਖਣਗੇ।
1. ਸਾਬਣ ਅਤੇ ਗਰਮ ਪਾਣੀ
ਇਕ ਬਾਲਟੀ 'ਚ ਗਰਮ ਪਾਣੀ ਅਤੇ ਸਾਬਣ ਜਾਂ ਸਰਫ ਮਿਲਾ ਲਓ। ਫਿਰ ਇਸ ਪਾਣੀ ਨਾਲ ਪੋਛਾ ਲਗਾਓ। ਇਸ ਨਾਲ ਫਰਸ਼ ਚੰਗੀ ਤਰ੍ਹਾਂ ਨਾਲ ਸਾਫ ਹੋਵੇਗਾ ਅਤੇ ਉਸ ਦਾ ਕਾਲਾਪਨ ਵੀ ਦੂਰ ਹੋ ਜਾਵੇਗਾ।
2. ਸਿਰਕਾ
ਜੇ ਘਰ 'ਚ ਲਾਈਟ ਕਲਰ ਦੀਆਂ ਟਾਈਲਸ ਲੱਗੀਆਂ ਹਨ ਤਾਂ 1 ਕੱਪ ਸਿਰਕੇ 'ਚ ਪਾਣੀ ਪਾਓ। ਫਿਰ ਉਸੇ ਪਾਣੀ ਨਾਲ ਫਰਸ਼ ਨੂੰ ਸਾਫ ਕਰੋ। ਇਸ ਨਾਲ ਫਲੋਰ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਦਿਖਾਈ ਦੇਵੇਗਾ। ਇੰਝ ਰੋਜ਼ਾਨਾ ਕਰੋ, ਤਾਂ ਹੀ ਚੰਗਾ ਨਤੀਜ਼ਾ ਮਿਲੇਗਾ।
3. ਨਿੰਬੂ
ਫਰਸ਼ ਨੂੰ ਚਮਕਾਉਣ 'ਚ ਨਿੰਬੂ ਸਭ ਤੋਂ ਚੰਗਾ ਤਰੀਕਾ ਹੈ। ਥੋੜ੍ਹੇ ਜਿਹੇ ਪਾਣੀ 'ਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਪਾਣੀ ਨਾਲ ਫਰਸ਼ ਨੂੰ ਸਾਫ ਕਰੋ। ਇਸ ਨਾਲ ਫਰਸ਼ 'ਤੇ ਮੌਜੂਦ ਸਾਰੇ ਦਾਗ ਧੱਬੇ ਆਸਾਨੀ ਨਾਲ ਸਾਫ ਹੋ ਜਾਣਗੇ।