Shahnaz Husain ਦੇ ਇਸ ਖ਼ਾਸ ਟੋਨਰ ਨਾਲ ਪਾਓ ਗਲੋਇੰਗ ਸਕਿਨ, ਪਾਰਲਰ ਜਾਣ ਦੀ ਲੋੜ ਨਹੀਂ

10/23/2023 6:35:26 PM

ਜਲੰਧਰ - ਅਸੀਂ ਆਪਣੇ ਸੁੰਦਰਤਾ ਉਤਪਾਦਾਂ ਵਿੱਚ ਟੋਨਰ ਨੂੰ ਸਭ ਤੋਂ ਘੱਟ ਮਹੱਤਵ ਦਿੰਦੇ ਹਾਂ, ਕਿਉਂਕਿ ਬਹੁਤ ਸਾਰੀਆਂ ਔਰਤਾਂ ਅੱਜ ਵੀ ਇਸ ਦੀ ਮਹੱਤਤਾ ਅਤੇ ਵਰਤੋਂ ਬਾਰੇ ਜਾਣੂ ਨਹੀਂ ਹਨ। ਟੋਨਰ ਦਿਨ ਤੇ ਰਾਤ ਨੂੰ ਚਮੜੀ ਦੀ ਦੇਖਭਾਲ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਟੋਨਰ ਚਮੜੀ ਦੀ ਸਫ਼ਾਈ, ਨਮੀ ਅਤੇ ਪੀ.ਐੱਚ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੈ। ਸਕਿਨ ਟੋਨਰ ਚਮੜੀ ਨੂੰ ਸਾਫ਼ ਕਰਕੇ ਪੋਰਸ ਵਿੱਚ ਫਸੀ ਗੰਦਗੀ, ਮੈਲ ਅਤੇ ਹੋਰ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ। ਟੋਨਰ ਲਗਾਉਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਟੋਨਰ ਦੀ ਵਰਤੋਂ ਨਾਲ ਖੁਸ਼ਕ ਚਮੜੀ ਨੂੰ ਨਮੀ ਮਿਲਦੀ ਹੈ। ਟੋਨਰ ਤੁਹਾਡੀ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

ਚਿਹਰਾ ਧੋਣ ਤੋਂ ਬਾਅਦ ਤੁਹਾਡੀ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ। ਇਸ ਲਈ ਚਮੜੀ 'ਤੇ ਕੋਈ ਵੀ ਕਰੀਮ ਜਾਂ ਮਾਇਸਚਰਾਈਜ਼ਰ ਲਗਾਉਣ ਤੋਂ ਪਹਿਲਾਂ ਟੋਨਰ ਦੀ ਵਰਤੋਂ ਕਰੋ। ਟੋਨਰ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਨ, ਪੋਰਸ ਨੂੰ ਕੱਸਣ ਅਤੇ ਇੱਕ ਕੁਦਰਤੀ ਲੁਬਰੀਕੈਂਟ ਵਜੋਂ ਕੰਮ ਕਰਨ ਵਿੱਚ ਮਦਦ ਕਰਦਾ ਹੈ, ਜੋ ਤੁਹਾਡੀ ਚਮੜੀ ਦੇ ਕੁਦਰਤੀ ਤੇਲ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ 'ਤੇ ਝੁਰੜੀਆਂ, ਕਿੱਲ-ਮੁਹਾਸੇ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। 

ਜੇਕਰ ਤੁਸੀਂ ਮੇਕਅੱਪ ਕੀਤਾ ਹੈ ਤਾਂ ਪਹਿਲਾਂ ਮੇਕਅੱਪ ਹਟਾਓ ਅਤੇ ਫਿਰ ਫੇਸ ਵਾਸ਼ ਨਾਲ ਚਿਹਰਾ ਧੋ ਲਓ। ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਟੋਨਰ ਲਗਾਓ। ਜੇਕਰ ਤੁਸੀਂ ਮੇਕਅੱਪ ਨਹੀਂ ਕਰ ਰਹੇ ਹੋ ਤਾਂ ਫੇਸ ਵਾਸ਼ ਤੋਂ ਬਾਅਦ ਟੋਨਰ ਦੀ ਵਰਤੋਂ ਕਰੋ। ਇਸ ਤੋਂ ਬਾਅਦ ਤੁਸੀਂ ਕੋਈ ਵੀ ਸੀਰਮ ਜਾਂ ਆਪਣਾ ਮਾਇਸਚਰਾਈਜ਼ਰ ਲਗਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣੀ ਬਿਊਟੀ ਕਰੀਮ ਲਗਾਓ।

ਬਾਜ਼ਾਰ ਤੋਂ ਟੋਨਰ ਖਰੀਦਣਾ

. ਕਈ ਵਾਰ ਨਾ ਸਿਰਫ਼ ਇਹ ਮਹਿੰਗਾ ਸਾਬਤ ਹੁੰਦਾ ਬਲਕਿ ਇਸ ਦੀ ਗੁਣਵੱਤਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਹਨ। ਸਾਡੀ ਰਸੋਈ ਵਿਚ ਕਈ ਅਜਿਹੀਆਂ ਚੀਜ਼ਾਂ ਮੌਜੂਦ ਹਨ, ਜੋ ਟੋਨਰ ਦਾ ਕੰਮ ਕਰਦੀਆਂ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਤੁਸੀਂ ਗੁਲਾਬ ਜਲ, ਖੀਰਾ, ਨਿੰਬੂ, ਖਸਖਸ ਵਰਗੀਆਂ ਚੀਜ਼ਾਂ ਨਾਲ ਘਰ ਵਿੱਚ ਟੋਨਰ ਬਣਾ ਸਕਦੇ ਹੋ। ਚਮੜੀ ਨੂੰ ਤਾਜ਼ਾ ਅਤੇ ਨਰਮ ਬਣਾਉਣ ਲਈ ਤੁਸੀਂ ਗ੍ਰੀਨ ਟੀ, ਐਪਲ ਸਾਈਡਰ ਵਿਨੇਗਰ, ਆਲੂ ਅਤੇ ਟਮਾਟਰ ਦੀ ਵਰਤੋਂ ਵੀ ਕਰ ਸਕਦੇ ਹੋ।
. ਗੁਲਾਬ ਜਲ ਅਤੇ ਕੱਚਾ ਦੁੱਧ ਚਮੜੀ ਦੇ ਅਜਿਹੇ ਟੋਨਰ ਹਨ, ਜਿਹਨਾਂ ਦੀ ਵਰਤੋਂ ਕਿਸੇ ਕਿਸਮ ਦੀ ਚਮੜੀ 'ਤੇ ਕੀਤੀ ਜਾ ਸਕਦੀ ਹੈ। ਇਹ ਚੀਜ਼ਾਂ ਰੋਜ਼ਾਨਾ ਘਰੇਲੂ ਲੋੜਾਂ ਵਿੱਚ ਵੀ ਵਰਤੀਆਂ ਜਾਂਦੀਆਂ ਹਨ। ਇਸ ਲਈ ਤੁਹਾਨੂੰ ਟੋਨਰ ਲਈ ਵੱਖਰੇ ਪੈਸੇ ਖ਼ਰਚ ਕਰਨ ਦੀ ਲੋੜ ਨਹੀਂ ਹੈ।
. ਗ੍ਰੀਨ-ਟੀ ਟੋਨਰ ਚਮੜੀ ਦੁਆਰਾ ਪੈਦਾ ਹੋਣ ਵਾਲੇ ਸੀਬਮ ਨੂੰ ਕੰਟਰੋਲ ਕਰਦਾ ਹੈ। ਇਹ ਚਮੜੀ ਨੂੰ ਤੇਲ ਮੁਕਤ ਰੱਖਦਾ ਹੈ। ਗ੍ਰੀਨ-ਟੀ ਦੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਦੇ ਹਨ। ਇਹ ਮੁਹਾਸੇ ਨੂੰ ਕੰਟਪੋਲ ਕਰਦੇ ਹਨ, ਜਿਸ ਨਾਲ ਸਾਫ, ਬੇਦਾਗ ਚਮੜੀ ਮਿਲਦੀ ਹੈਬਣ ਜਾਂਦੀ ਹੈ।

ਨਿੰਮ ਟੋਨਰ
ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਲਓ। ਫਿਰ ਉਸ ਪਾਣੀ ਨੂੰ ਇੱਕ ਬੋਤਲ ਵਿੱਚ ਭਰ ਲਓ। ਇਸ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਇਸ 'ਚ ਅੱਧਾ ਚਮਚ ਐਪਲ ਸਾਈਡਰ ਵਿਨੇਗਰ ਮਿਲਾ ਲਓ। ਇਹ ਮੁਹਾਸੇ ਦੂਰ ਕਰਨ ਦਾ ਸਭ ਤੋਂ ਵਧੀਆ ਕੁਦਰਤੀ ਉਪਾਅ ਹੈ।

ਗੁਲਾਬ ਜਲ
ਗੁਲਾਬ ਜਲ ਸਭ ਤੋਂ ਵਧੀਆ ਸਕਿਨ ਟੋਨਰ ਹੈ। ਸਕਿਨ ਟੋਨਰ ਅਤੇ ਫਰੈਸ਼ਨਰ ਬਣਾਉਣ ਲਈ ਗੁਲਾਬ ਜਲ ਨੂੰ ਵਿਚ ਹੇਜ਼ਲ ਨਾਲ ਮਿਲਾਇਆ ਜਾ ਸਕਦਾ ਹੈ। ਤੁਸੀਂ ਗੁਲਾਬ ਜਲ ਅਤੇ ਵਿਚ ਹੇਜ਼ਲ ਨਾਲ ਸਕਿਨ ਫਰੈਸ਼ਨਰ ਬਣਾ ਸਕਦੇ ਹੋ। ਇਹ ਮਿਸ਼ਰਣ ਨਾ ਸਿਰਫ਼ ਚਮੜੀ ਨੂੰ ਟੋਨ ਕਰਦਾ ਹੈ, ਸਗੋਂ ਇਸ ਵਿਚ ਐਂਟੀਸੈਪਟਿਕ ਗੁਣ ਵੀ ਹੁੰਦੇ ਹਨ, ਜੋ ਚਮੜੀ ਨੂੰ ਸਿਹਤਮੰਦ, ਨਰਮ ਅਤੇ ਆਕਰਸ਼ਕ ਬਣਾਉਂਦੇ ਹਨ। ਇਹ ਚਮੜੀ ਨੂੰ ਢਿੱਲੀ ਹੋਣ ਤੋਂ ਰੋਕਦਾ ਹੈ ਅਤੇ ਸੋਜ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

ਘਰ 'ਚ ਬਣਾਓ ਟੋਨਰ
ਗੁਲਾਬ ਜਲ ਅਤੇ ਵਿਚ ਹੇਜ਼ਲ ਨਾਲ ਘਰ ਵਿਚ ਟੋਨਰ ਬਣਾਉਂਦੇ ਸਮੇਂ ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਸਹੀ ਮਾਤਰਾ ਦੀ ਚੋਣ ਕਰੋ। ਇੱਥੇ ਅਸੀਂ ਤੁਹਾਨੂੰ ਤੇਲਯੁਕਤ, ਖੁਸ਼ਕ ਅਤੇ ਸਾਧਾਰਨ ਚਮੜੀ ਲਈ ਗੁਲਾਬ ਜਲ ਅਤੇ ਵਿਚ ਹੇਜ਼ਲ ਦਾ ਸਹੀ ਮਿਸ਼ਰਣ ਦੱਸ ਰਹੇ ਹਾਂ ਤਾਂ ਜੋ ਤੁਸੀਂ ਘਰ ਵਿੱਚ ਆਪਣੇ ਲਈ ਇੱਕ ਢੁਕਵਾਂ ਟੋਨਰ ਬਣਾ ਸਕੋ।

ਆਮ ਚਮੜੀ
ਆਮ ਚਮੜੀ ਲਈ 3/4 ਕੱਪ ਗੁਲਾਬ ਜਲ ਵਿੱਚ 1/4 ਕੱਪ ਵਿਚ-ਹੇਜ਼ਲ ਮਿਲਾਓ।

ਤੇਲਯੁਕਤ ਚਮੜੀ
ਤੇਲਯੁਕਤ ਚਮੜੀ ਲਈ ਗੁਲਾਬ ਜਲ ਅਤੇ ਵਿਚ ਹੇਜ਼ਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ।

ਖੁਸ਼ਕ ਚਮੜੀ 
ਖੁਸ਼ਕ ਚਮੜੀ ਲਈ 3/4 ਕੱਪ ਗੁਲਾਬ ਜਲ 'ਚ 1/4 ਕੱਪ ਹੇਜ਼ਲ ਅਤੇ ਅੱਧਾ ਚਮਚਾ ਗਲਿਸਰੀਨ ਨੂੰ ਮਿਲਾ ਕੇ ਲਗਾਓ। ਸਕਿਨ ਨੂੰ ਟੋਨ ਕਰਨ ਲਈ ਆਸਾਨੀ ਨਾਲ ਠੰਡੇ ਗੁਲਾਬ ਜਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਫਰਿੱਜ 'ਚ ਇਕ ਕਟੋਰੀ 'ਚ ਗੁਲਾਬ ਜਲ ਰੱਖੋ ਤੇ ਉਸ 'ਚ ਰੂੰ ਦੇ ਫਾਹੇ ਭਿਓਂ ਕੇ ਰੱਖੋ। ਸਕਿਨ ਨੂੰ ਸਾਫ਼ ਕਰਨ ਲਈ ਇਨ੍ਹਾਂ ਦੀ ਵਰਤੋਂ ਕਰੋ। ਗੱਲ੍ਹਾਂ 'ਤੇ, ਮੱਥੇ 'ਤੇ, ਠੋਡੀ 'ਤੇ ਲਗਾਉਂਦੇ ਹੋਏ ਪੂਰਾ ਚਿਹਰਾ ਕਵਰ ਕਰੋ। ਅਜਿਹਾ ਕਰਨ ਨਾਲ ਚਮੜੀ ਦੀ ਗਹਿਰਾਈ ਨਾਲ ਸਫ਼ਾਈ ਹੁੰਦੀ ਹੈ ਤੇ ਚਮਕ ਵਧਦੀ ਹੈ। 

rajwinder kaur

This news is Content Editor rajwinder kaur