ਵੱਖਰੇ ਤਰੀਕੇ ਨਾਲ ਟ੍ਰਾਈ ਕਰੋ ਗਾਰਲਿਕ ਬ੍ਰੈੱਡ ਪਾਸਤਾ

03/16/2018 1:57:18 PM

ਜਲੰਧਰ— ਅਜਕੱਲ੍ਹ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਪਾਸਤਾ ਖਾਨਾ ਬਹੁਤ ਪੰਸਦ ਹੁੰਦਾ ਹੈ। ਅਜਿਹੀ ਹਾਲਤ ਵਿਚ ਤੁਸੀਂ ਘਰ 'ਚ ਹੀ ਵੱਖਰੇ ਤਰੀਕੇ ਨਾਲ ਪਾਸਤਾ ਬਣਾ ਕੇ ਬੱਚਿਆਂ ਅਤੇ ਬਾਕੀ ਲੋਕਾਂ ਨੂੰ ਖੁਸ਼ ਕਰ ਸਕਦੇ ਹੋ। ਅੱਜ ਅਸੀਂ ਤੁਹਾਡੇ ਲਈ ਲਿਆਏ ਹਾਂ ਗਾਰਲਿਕ ਬ੍ਰੈੱਡ ਹੈ ਗਾਰਲਿਕ ਬ੍ਰੈੱਡ ਪਾਸਤਾ ਰੈਸਿਪੀ। ਟੇਸਟੀ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। 
ਸਮੱਗਰੀ—
ਪਾਣੀ - 1.5 ਲੀਟਰ
ਤੇਲ - 1 ਚੱਮਚ
ਮੇਕਰੋਨੀ - 400 ਗ੍ਰਾਮ
ਬਟਰ - 45 ਗ੍ਰਾਮ
ਬਰੈੱਡ ਕਰੰਬਸ - 85 ਗ੍ਰਾਮ
ਸੁੱਕੀ ਅਜਮੋਦ - 1 ਚੱਮਚ
ਇਤਾਲਵੀ ਮਸਾਲਾ - 1 ਚੱਮਚ
ਕੋਸ਼ੇਰ ਨਮਕ - 1/4 ਚੱਮਚ
ਕਾਲੀ ਮਿਰਚ - 1/4 ਚੱਮਚ
ਬਟਰ - 85 ਗ੍ਰਾਮ
ਲਸਣ - 1 ਚੱਮਚ
ਧਨੀਆ - ਗਾਰਨਿਸ਼ ਲਈ
ਵਿਧੀ—
1. ਇਕ ਪੈਨ ਵਿਚ 1.5 ਲੀਟਰ ਪਾਣੀ ਗਰਮ ਕਰਕੇ ਉਸ ਵਿਚ 1 ਚੱਮਚ ਤੇਲ ਅਤੇ 400 ਗ੍ਰਾਮ ਮੈਕਰੋਨੀ ਪਾ ਕੇ ਉਬਾਲ ਲਓ।
2. ਮੈਕਰੋਨੀ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਛਾਣ ਕੇ ਇਕ ਪਾਸੇ ਰੱਖ ਦਿਓ।
3. ਦੂੱਜੇ ਪੈਨ ਵਿਚ 45 ਗ੍ਰਾਮ ਬਟਰ ਗਰਮ ਕਰਕੇ ਉਸ ਵਿਚ 85 ਗ੍ਰਾਮ ਬਰੈੱਡ ਕਰੰਬਸ, 1 ਚੱਮਚ ਸੁੱਕੀ ਅਜਮੋਦ, 1 ਚੱਮਚ ਇਤਾਲਵੀ ਮਸਾਲਾ, 1/4 ਚੱਮਚ ਕੋਸ਼ੇਰ ਨਮਕ ਅਤੇ 1/4 ਚੱਮਚ ਕਾਲੀ ਮਿਰਚ ਪਾ ਕੇ ਇਸ ਨੂੰ ਬਰਾਊਨ ਹੋਣ ਤੱਕ ਪਕਾਓ।
4. ਹੁਣ ਕਟੋਰੀ ਵਿਚ 85 ਗ੍ਰਾਮ ਬਟਰ ਅਤੇ 1 ਚੱਮਚ ਲਸਣ ਲੈ ਕੇ ਉਸ ਨੂੰ ਮਾਈਕਰੋਵੇਵ ਵਿਚ 1 ਮਿੰਟ ਤੱਕ ਬੇਕ ਕਰ ਲਓ।
5. ਇਸ ਤੋਂ ਬਾਅਦ ਬਾਊਲ ਵਿਚ ਉੱਬਲਿਆ ਹੋਇਆ ਪਾਸਤਾ, ਬੇਕ ਕੀਤਾ ਬਟਰ ਮਿਸ਼ਰਣ ਅਤੇ ਬਰੈੱਡ ਕਰੰਬਸ ਪਾ ਕੇ ਚੰਗੀ ਤਰ੍ਹਾਂ ਮਿਲਾਓ।
6. ਇਸ ਤੋਂ ਬਾਅਦ ਇਸ ਨੂੰ ਹਰੇ ਧਨੀਏ ਨਾਲ ਗਾਰਨਿਸ਼ ਕਰੋ।
7. ਗਾਰਲਿਕ ਬਰੈੱਡ ਪਾਸਤਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।