ਘਰ ਵਿਚ ਗਾਰਡਨ ਬਣਾਉਣ ਨਾਲ ਹੁੰਦੇ ਹਨ ਕਈ ਫਾਇਦੇ

09/22/2017 6:07:40 PM

ਨਵੀਂ ਦਿੱਲੀ— ਘਰ 'ਚ ਗਾਰਡਨ ਬਣਾਉਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ ਪਰ ਘੱਟ ਥਾਂ ਹੋਣ ਦੇ ਕਾਰਨ ਲੋਕਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ। ਅਜਿਹੇ 'ਚ ਜੇ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਜਾਵੇ ਤਾਂ ਘੱਟ ਥਾਂ 'ਤੇ ਵੀ ਗਾਰਡਨ ਬਣਾਇਆ ਜਾ ਸਕਦਾ ਹੈ । ਇਸ 'ਚ ਤੁਸੀਂ ਫਲ, ਫੁੱਲ ਅਤੇ ਸਬਜ਼ੀਆਂ ਵੀ ਲਗਾ ਸਕਦੇ ਹੋ। ਇਹ ਤੁਹਾਨੂੰ ਕੁਦਰਤ ਦੇ ਕਰੀਬ ਲਿਆਉਂਦੀ ਹੈ ਅਤੇ ਕਾਫੀ ਫਾਇਦੇਮੰਦ ਵੀ ਹੈ।
1. ਸਕਾਰਤਮਕਤਾ ਵਧਾਏ
ਗਾਰਡਨਿੰਗ ਕਰਨ ਨਾਲ ਤਹਾਡੇ 'ਚ ਸਕਰਾਤਮਕ ਬਦਲਾਅ ਆਉਂਦਾ ਹੈ। ਤੁਸੀਂ ਖੁਦ ਦੀ ਕੇਅਰ ਕਰਨਾ ਵੀ ਸ਼ੁਰੂ ਕਰ ਦਿੰਦੇ ਹੋ। ਪੌਦਿਆਂ ਦੀ ਦੇਖਭਾਲ ਕਰਨ ਨਾਲ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਜਿਸ ਨਾਲ ਤਣਾਅ ਘੱਟ ਹੋ ਜਾਂਦਾ ਹੈ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ।
2. ਸਿਹਤ ਅਤੇ ਬਜਟ 
ਚੰਗੀ ਸਿਹਤੇ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਪੋਸ਼ਟਿਕ ਖਾਣਾ ਖਾਓ ਜਿਵੇਂ ਹਰੀ ਸਬਜ਼ੀਆਂ। ਕਈ ਤੱਤਾਂ ਨਾਲ ਭਰਪੂਰ ਇਹ ਸਬਜ਼ੀਆਂ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ। ਬਾਜ਼ਾਰ 'ਚ ਅੱਜ-ਕਲ ਹਰ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ ਪਰ ਜ਼ਰੂਰੀ ਨਹੀਂ ਹੈ ਕਿ ਉਹ ਤਾਜ਼ੀਆਂ ਹੋਣ। 
3. ਤਾਜ਼ੇ ਹਰਬ 
ਨਿੰਬ, ਤੁਲਸੀ, ਐਲੋਵੇਰਾ, ਲੌਂਗ ਪੁਦੀਨਾ ਆਦਿ ਅਜਿਹੇ ਪੌਦੇ ਉਗਾਓ। ਜੋ ਸਿਹਤ ਦੇ ਲਈ ਕਾਫੀ ਫਾਇਦੇਮੰਦ ਹਨ ਅਤੇ ਇਨ੍ਹਾਂ ਨਾਲ ਛੋਟੀ- ਮੋਟੀ ਬੀਮਾਰੀਆਂ ਦੂਰ ਹੁੰਦੀਆਂ ਹਨ ਅਤੇ ਤੁਹਾਨੂੰ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ। 
4. ਕੀੜੇ ਮਕੋੜੇ ਤੋਂ ਮੁਕਤੀ
ਕਈ ਪੌਦੇ ਅਜਿਹੇ ਹੁੰਦੇ ਹਨ ਜੋ ਮੱਛਰ ਭਜਾਉਣ 'ਚ ਮਦਦ ਕਰਦੇ ਹਨ ਅਤੇ ਹਵਾ ਨੂੰ ਵੀ ਸਾਫ ਕਰਦੇ ਹਨ ਅਜਿਹੇ ਪੌਦੇ 'ਚ ਹੈ ਗੇਂਦਾ, ਲੇਮਨ, ਤੁਲਸੀ, ਨਿੰਮ, ਲੈਵੇਂਡਰ, ਰੋਜ਼ਮੇਰੀ ਆਦਿ।