ਪੁਰਾਣੀਆਂ ਚੀਜ਼ਾਂ ਦੁਆਰਾ ਬਣਾਓ Fountains

06/24/2018 2:35:28 PM

ਜਲੰਧਰ— ਅੱਜਕਲ ਲੋਕ ਘਰ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਦਿਖਾਉਣ ਲਈ ਫਾਊਂਟੇਨ ਦਾ ਇਸਤੇਮਾਲ ਕਰ ਰਹੇ ਹਨ। ਵਾਸਤੂ ਅਨੁਸਾਰ ਵਾਟਰ ਫਾਲ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਬਾਜ਼ਾਰ ਤੋਂ ਮਹਿੰਗੇ ਫਾਊਂਟੇਨ ਲਿਆਉਣ ਦੀ ਥਾਂ ਤੁਸੀਂ ਘਰ 'ਚ ਹੀ ਪਈਆਂ ਚੀਜ਼ਾਂ ਨਾਲ ਸਟਾਈਲਿਸ਼ ਫਾਊਂਟੇਨ ਬਣਾ ਸਕਦੇ ਹੋ। ਜੇਕਰ ਤੁਸੀਂ ਵੀ ਆਪਣੇ ਘਰ 'ਤੇ ਫਾਊਂਟੇਨ ਲਗਾਉਣਾ ਚਾਹੁੰਦੇ ਹੋ ਤਾਂ ਇੱਥੋਂ ਆਈਡੀਏ ਲੈ ਸਕਦੇ ਹੋ।

ਘਰ 'ਚ ਪਏ ਪੁਰਾਣੇ ਟਪ ਨਾਲ ਵੀ ਖੂਬਸੂਰਤ ਫਾਊਂਟੇਨ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਫਾਊਂਟੇਨ ਨੂੰ ਬਣਾਉਣ 'ਚ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ। ਪੁਰਾਣੇ ਟਪ 'ਚ ਛੋਟਾ ਜਿਹਾ ਟੈਬ ਲਗਾ ਕੇ ਫਾਊਂਟੇਨ ਬਣਾ ਸਕਦੇ ਹੋ। ਇਹ ਵਾਟਰ ਫਾਲ ਦੇਖਣ 'ਚ ਯੂਨਿਕ ਲੱਗੇਗਾ।