ਇਸ ਵਜ੍ਹਾ ਕਰਕੇ ਔਰਤਾਂ ਦੀ ਜ਼ਿੰਦਗੀ ''ਚੋਂ ਪਿਆਰ ਗਾਇਬ

01/09/2018 9:45:05 AM

ਟੋਕੀਓ: ਕਰੀਬ 60 ਫੀਸਦੀ ਔਰਤਾਂ ਆਪਣੇ ਕੰਮ ਦੇ ਵਧਦੇ ਬੋਝ ਕਰਕੇ ਪਿਆਰ-ਮੁਹੱਬਤ ਤੋਂ ਦੂਰ ਰਹਿੰਦੀਆਂ ਹਨ। ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇੱਕ ਸਰਵੇ ਵਿੱਚ ਸਾਹਮਣੇ ਆਇਆ ਹੈ।
ਆਨਲਾਈਨ ਡੇਟਿੰਗ ਵੈਬਸਾਈਟ “ਕੋਕੋਲੋਨੀ ਡੌਟ ਜੇਪੀ” ਵੱਲੋਂ ਕੀਤੇ ਗਏ ਸਰਵੇ ਅਨੁਸਾਰ ਜਾਪਾਨ ਵਿੱਚ ਔਰਤਾਂ ਉਪਰ ਵੀ ਮਰਦਾਂ ਵਾਂਗ ਹੀ ਕੰਮ ਕਰਨ ਦਾ ਬੋਝ ਹੈ। ਇਸ ਲਈ ਕੰਮ ਖ਼ਤਮ ਹੋਣ ਤੋਂ ਬਾਅਦ ਥੱਕ ਚੁੱਕੀਆਂ ਇਹ ਮਹਿਲਾਵਾਂ ਡੇਟ ਦੀ ਥਾਂ ਸੋਫੇ 'ਤੇ ਲੇਟ ਕੇ ਟੈਲੀਵਿਜ਼ਨ ਦੇਖਣਾ ਵਧੇਰੇ ਪਸੰਦ ਕਰਦੀਆਂ ਹਨ।
ਸਮਾਚਾਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਦਫਤਰ ਵਿੱਚ ਪਿਆਰ ਵਿੱਚ ਪੈਣਾ ਹੁਣ ਪਹਿਲਾਂ ਵਾਂਗ ਆਕਰਸ਼ਕ ਨਹੀਂ ਰਿਹਾ। ਬਲਾਇੰਡ ਡੇਟਸ ਨੂੰ ਤਣਾਅਪੂਰਨ ਤੇ ਥਕਾਊ ਮੰਨਿਆ ਜਾਣ ਲੱਗਾ ਹੈ। ਸਰਵੇ ਮੁਤਾਬਕ ਚਾਰ ਵਿੱਚੋਂ ਇੱਕ ਔਰਤ ਨੇ ਸਵੀਕਾਰਿਆ ਕਿ ਉਹ ਕੰਮ ਦੀ ਥਕਾਵਟ ਕਰਕੇ ਡੇਟ ਦੌਰਾਨ ਸੌਂ ਗਈ। ਇੱਕ ਹੋਰ ਆਨਲਾਈਨ ਡੇਟਿੰਗ ਸਾਈਟ “ਲਵਲੀ ਮੀਡੀਆ” ਨੇ ਕਿਹਾ ਕਿ ਡੇਟ 'ਤੇ ਨਾਂ ਜਾਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਇਹ ਸਮੇਂ ਦੀ ਬਰਬਾਦੀ ਲੱਗਦਾ ਹੈ।