ਝੜਦੇ ਅਤੇ ਰੁੱਖੇ ਵਾਲਾਂ ਲਈ ਕਰੋ ਦਹੀਂ ਦਾ ਇਸਤੇਮਾਲ ਹੋਣਗੇ ਕਈ ਫਾਇਦੇ

03/25/2017 5:04:40 PM

ਮੁੰਬਈ— ਚਿਹਰੇ ਦੀ ਖੂਬਸੂਰਤੀ ਦੇ ਨਾਲ-ਨਾਲ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਸੰਘਣੇ ਅਤੇ ਚਮਕਦਾਰ ਹੋਣ। ਕੁੱਝ ਔਰਤਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਅਤੇ ਟੁੱਟਦੇ ਹਨ। ਵਾਲਾਂ ਨੂੰ ਖੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਤੁਸੀਂ ਦਹੀਂ ਤੋਂ ਬਣਿਆ ਪੈਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। 
1. ਦਹੀਂ ਅਤੇ ਅੰਡਾ
ਇਕ ਬਰਤਨ ''ਚ 1 ਅੰਡਾ ਅਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਕ ਪੇਸਟ ਬਣਾ ਲਓ। ਇਸ ਪੇਸਟ ਨੂੰ ਆਪਣੇ ਸਿਰ ''ਚ 20 ਮਿੰਟਾਂ ਦੇ ਲਈ ਲਗਾ ਕੇ ਰੱਖੋ। 20 ਮਿੰਟਾਂ ਬਾਅਦ ਆਪਣੇ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ। 
2. ਕੇਲਾ ਅਤੇ ਦਹੀਂ 
ਕੱਚੇ ਕੇਲੇ ਦੇ ਨਾਲ ਦਹੀਂ, ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਮਿਲਾ ਲਓ। ਇੰਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਇਸ ਮਿਸ਼ਰਣ ਨੂੰ ਆਪਣੇ ਵਾਲਾਂ ''ਤੇ ਲਗਾ ਲਓ। ਫਿਰ ਆਪਣੇ ਵਾਲਾਂ ''ਤੇ ਸ਼ਾਵਰ ਕੈਪ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਸ਼ੈਪੂ ਨਾਲ ਵਾਲਾਂ ਨੂੰ ਧੋ ਲਓ। 
3. ਦਹੀਂ ਅਤੇ ਜੈਤੂਨ ਦਾ ਤੇਲ
ਵਾਲਾਂ ਨੂੰ ਚਮਕਦਾਰ ਬਣਾਉਣ ਦੇ ਲਈ 1 ਚਮਚ ਜੈਤੂਨ ਦਾ ਤੇਲ ਅਤੇ 1 ਕੱਪ ਦਹੀਂ ਮਿਲਾ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ''ਚ ਨਿੰਬੂ ਦਾ ਰਸ ਅਤੇ ਪਾਣੀ ਮਿਲਾ ਲਓ। ਫਿਰ ਇਸ ਪੇਸਟ ਨੂੰ ਆਪਣੇ ਵਾਲਾਂ ''ਤੇ ਲਗਾ ਕੇ 20 ਮਿੰਟਾਂ ਦੇ ਲਈ ਇਸੇ ਤਰ੍ਹਾਂ ਰਹਿਣ ਦਿਓ। 20 ਮਿੰਟਾਂ ਤੋਂ ਬਾਅਦ ਕੋਸੇ ਪਾਣੀ ਨਾਲ ਵਾਲਾਂ ਨੂੰ ਧੋ ਲਓ। 
4. ਐਲੋਵੇਰਾ ਅਤੇ ਦਹੀਂ 
3 ਚਮਚ ਐਲੋਵੇਰਾ ਜੈੱਲ, 2 ਚਮਚ ਦਹੀਂ ਅਤੇ 2 ਚਮਚ ਜੈਤੂਨ ਦਾ ਤੇਲ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਤੋਂ ਬਾਅਦ ਇੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਆਪਣੇ ਵਾਲਾਂ ''ਤੇ ਲਗਾ ਲਓ। 30 ਮਿੰਟਾਂ ਤੋਂ ਬਾਅਦ ਵਾਲਾਂ ਨੂੰ ਧੋ ਲਓ।