ਕਈ ਸਾਲਾਂ ਤੋਂ ਵੀਰਾਨ ਹੈ ਇਹ ਆਈਲੈਂਡ, ਲੱਖਾਂ ਲੋਕਾਂ ਨੂੰ ਸਾੜ ਦਿੱਤਾ ਗਿਆ ਸੀ ਜ਼ਿੰਦਾ ਜਾਣੋ ਕੀ ਹੈ ਕਾਰਨ

07/15/2017 4:52:47 PM

ਨਵੀਂ ਦਿੱਲੀ— ਦੁਨੀਆ ਵਿਚ ਬਹੁਤ ਖੂਬਸੂਰਤ ਆਈਲੈਂਡ ਹਨ ਜਿਨ੍ਹਾਂ ਨੂੰ ਹਰ ਕੋਈ ਦੇਖਣਾ ਚਾਹੁੰਦਾ ਗੈ ਪਰ ਇਟਲੀ ਦੇਸ਼ ਵਿਚ ਇਕ ਅਜਿਹਾ ਆਈਲੈਂਡ ਹੈ ਜਿਸ ਨੂੰ ਮੌਤ ਦਾ ਆਈਲੈਂਡ ਕਿਹਾ ਜਾਂਦਾ ਹੈ। ਇਕ ਸਮੇਂ ਵਿਚ ਇੱਥੇ ਲੱਖਾਂ ਲੋਕਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਉਸ ਸਮੇਂ ਵਿਚ ਜੋ ਲੋਕ ਵੀ ਇਸ ਆਈਲੈਂਡ 'ਤੇ ਘੁੰਮਣ ਲਈ ਜਾਂਦੇ ਸੀ ਕਦੀਂ ਵੀ ਵਾਪਿਸ ਨਹੀਂ ਆਉਂਦੇ ਸੀ। ਇਸ ਡਰਾਵਨੇ ਅਤੇ ਮੌਤ ਦੇ ਆਈਲੈਂਡ 'ਤੇ ਜਾਣ ਤੋਂ ਹਰ ਕੋਈ ਡਰਦਾ ਸੀ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ
1. ਕਈ ਸਾਲ ਪਹਿਲੰ ਇਸ ਆਈਲੈਂਡ 'ਤੇ ਪਲੇਗ ਦੇ ਰੋਗੀਆਂ ਨੂੰ ਲੈ ਕੇ ਛੱਡ ਦਿੱਤਾ ਗਿਆ ਸੀ ਅਤੇ ਜੋ ਲੋਕ ਮਰ ਜਾਂਦੇ ਸੀ ਉਨ੍ਹਾਂ ਨੂੰ ਦਫਨਾ ਦਿੱਤਾ ਜਾਂਦਾ ਸੀ।


2. ਇਨ੍ਹਾਂ ਦਬੀਆਂ ਹੋਈਆਂ ਲਾਸ਼ਾਂ ਦੀ ਵਜ੍ਹਾ ਨਾਲ ਇਸ ਤੋਂ ਬਾਅਦ ਇੱਥੇ ਕਾਲਾ ਬੁਖਾਰ ਫੈਲਣ ਲਗ ਗਿਆ। ਜਿਸ ਵਜ੍ਹਾ ਨਾਲ 1 ਲੱਖ 60 ਹਜ਼ਾਰ ਮਰੀਜ਼ਾਂ ਨੂੰ ਜ਼ਿੰਦਾ ਹੀ ਸਾੜ ਦਿੱਤਾ ਗਿਓ ਤਾਂ ਕਿ ਇਹ ਬੀਮਾਰੀ ਅੱਗੇ ਨਾ ਫੈਲ ਸਕੇ।
3. ਇਸ ਤੋਂ ਬਾਅਦ ਹੀ ਇੱਥੇ ਲੋਕਾਂ ਨੇ ਜਾਣਾ ਬੰਦ ਕਰ ਦਿੱਤਾ ਅਤੇ ਇਹ ਆਈਲੈਂਡ ਵੀਰਾਨ ਹੋ ਗਿਆ।


4. ਕਾਫੀ ਸਮੇਂ ਦੇ ਬਾਅਦ ਇਸ ਆਈਲੈਂਡ 'ਤੇ ਜਾਣ ਵਾਲੇ ਲੋਕਾਂ ਨੂੰ ਭੂਤ ਦਿਖਾਈ ਦੇਣ ਲੱਗੇ ਜਿਸ ਨੂੰ ਉਨ੍ਹਾਂ ਲੋਕਾਂ ਦਾ ਵਹਿਮ ਮੰਨਿਆ ਜਾਂਦਾ ਸੀ। ਜਿਸ ਵਜ੍ਹਾ ਨਾਲ ਇੱਥੇ 1922 ਵਿਚ ਇਕ ਦਿਮਾਗੀ ਹਸਪਤਾਲ ਖੋਲਿਆ ਗਿਆ। 
5. ਇਸ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਪਲੇਗ ਦੇ ਰੋਗੀਆਂ ਦੇ ਭੂਤ ਦਿੱਖਦੇ ਸੀ, ਨਾਲ ਹੀ ਇੱਥੋ ਦੀਆਂ ਨਰਸਾਂ ਅਤੇ ਡਾਕਟਰਾਂ ਨੂੰ ਵੀ ਇਹ ਅਜ਼ੀਬ ਚੀਜ਼ਾਂ ਦਿਖਾਈ ਦਿੰਦੀਆਂ ਸੀ। ਜਿਸ ਵਜ੍ਹਾ ਨਾਲ ਕੁਝ ਸਾਲਾਂ ਦੇ ਬਾਅਦ ਇਸ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ।