ਕਲਾਕੰਦ ਬਰਫੀ

02/13/2017 5:00:10 PM

ਜਲੰਧਰ— ਮਿਠਾਈ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭ ਤੋਂ ਜ਼ਿਆਦਾ ਬਰਫੀ ਨੂੰ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਹ ਖਾਣ ''ਚ ਬਹੁਤ ਹੀ ਸੁਆਦ ਹੁੰਦੀ ਹੈ। ਬਰਫੀ ਕਈ ਤਰ੍ਹਾਂ ਦੀ ਹੁੰਦੀ ਹੈ । ਅੱਜ ਅਸੀਂ ਜਿਸ ਬਰਫੀ ਦੀ ਗੱਲ ਕਰ ਰਹੇ ਹਾਂ ਉਹ ਹੀ ਕਲਾਕੰਦ ਬਰਫੀ । ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1-3 ਕੱਪ ਪਨੀਰ
- 1-4 ਕੱਪ ਚੀਨੀ
- 1-2 ਕੱਪ ਮਲਾਈ
- 8 ਚਮਚ ਮਿਲਕ ਪਾਊਡਰ
- ਇਲਾਇਚੀ ਪਾਊਡਰ
-8-10 ਬਾਦਾਮ  ਅਤੇ ਪਿਸਤਾ( ਕੱਟੇ ਹੋਏ)
ਵਿਧੀ
1. ਸਭ ਤੋਂ ਪਹਿਲਾਂ ਇੱਕ ਕੌਲੀ ''ਚ ਪਨੀਰ, ਚੀਨੀ, ਮਿਲਕ ਪਾਊਡਕ, ਮਲਾਈ ਅਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਹੁਣ ਇੱਕ ਕੜਾਹੀ ''ਚ ਇਸ ਮਿਸ਼ਰਨ ਨੂੰ ਪਾ ਕੇ ਘੱਟ ਗੈਸ ''ਤੇ ਰੱਖੋ। ਇਸਨੂੰ 20-25 ਮਿੰਟ ਤੱਕ ਪਕਾਓ ਤਾਂ ਜੋ ਇਹ ਗਾੜਾ ਹੋ ਜਾਵੇ।
3. ਇੱਕ ਥਾਲੀ ''ਚ ਥੋੜਾ ਜਿਹਾ ਘਿਓ ਲਗਾ ਲਓ ਤਾਂ ਕਿ ਮਿਸ਼ਰਨ ਥਾਲੀ ਨਾਲ ਨਾ ਚਿਪਕੇ।
4. ਹੁਣ ਇਸ ਥਾਲੀ ''ਚ ਮਿਸ਼ਰਨ ਨੂੰ ਫੈਲਾ ਦਿਓ ਅਤੇ ਉੱਪਰ ਕਿਸੇ ਚਮਚ ਦੀ ਮਦਦ ਨਾਲ ਬਰਾਬਰ ਕਰ ਦਿਓ ਅਤੇ ਠੰਡਾ ਹੋਣ ਦੇ ਲਈ ਰੱਖ ਦਿਓ।
5. ਜਦੋਂ ਮਿਸ਼ਰਨ ਠੰਡਾ ਹੋ ਜਾਵੇ ਤਾਂ ਇਸਨੂੰ ਆਪਣੇ ਮਨਪਸੰਦ ਆਕਾਰ ''ਚ ਕੱਟ ਲਓ ਅਤੇ ਉੱਪਰ ਬਾਦਾਮ ਅਤੇ ਪਿਸਤਾ ਲਗਾ ਕੇ ਸਜਾ ਲਓ।
6. ਤੁਹਾਡੀ ਕਲਾਕੰਦ ਬਰਫੀ ਤਿਆਰ ਹੈ।