ਅੱਖਾਂ ਹੇਠ ਪਏ ਕਾਲ਼ੇ ਘੇਰੇ ਦੂਰ ਕਰਨ ਲਈ ਅਪਣਾਓ ਇਹ ਟਿਪਸ

12/24/2020 3:50:26 PM

ਨਵੀਂ ਦਿੱਲੀ: ਅੱਖਾਂ ਦੇ ਹੇਠਾਂ ਪਏ ਕਾਲ਼ੇ ਘੇਰਿਆਂ ਦੀ ਸਮੱਸਿਆਂ ਅੱਜ ਕੱਲ ਆਮ ਹੀ ਹੋ ਗਈ ਹੈ ਜੋ ਨਾ ਸਿਰਫ ਥੱਕਿਆ ਹੋਇਆ ਮਹਿਸੂਸ ਕਰਵਾਉਂਦੀ ਹੈ ਸਗੋਂ ਸਾਡੇ ਚਿਹਰੇ ਦੀ ਖ਼ੂਬਸੂਰਤੀ ਵੀ ਵਿਗਾੜ ਦਿੰਦੀ ਹੈ। ਇਸ ਦਾ ਕਾਰਨ ਕਿਤੇ ਨਾ ਕਿਤੇ ਤੁਹਾਡਾ ਵਿਗੜਿਆ ਲਾਈਫ ਸਟਾਈਲ, ਪ੍ਰਦੂਸ਼ਣ ਅਤੇ ਗਲ਼ਤ ਖੁਰਾਕ ਵੀ ਹੋ ਸਕਦੀ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੇ ਬਾਰੇ ’ਚ ਦੱਸਾਂਗੇੇ ਜਿਸ ਨਾਲ ਤੁਸੀਂ ਕਾਲੇ ਘੇਰੇ ਦੀ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹਨ। 
ਕੋਲਗੇਟ ਨਾਲ ਦੂਰ ਕਰੋ ਕਾਲ਼ੇ ਘੇਰੇ 
ਪਹਿਲਾਂ ਤਰੀਕਾ

ਇਸ ਲਈ ਥੋੜ੍ਹੀ ਜਿਹੀ ਕੋਲਗੇਟ ਲੈ ਕੇ ਕਾਲ਼ੇ ਘੇਰੇ ਵਾਲੇ ਏਰੀਆ ’ਤੇ ਚੰਗੀ ਤਰ੍ਹਾਂ ਲਗਾਓ ਅਤੇ ਫਿਰ 5-7 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਰੂੰ ਨੂੰ ਪਾਣੀ ’ਚ ਡੁਬੋ ਕੇ ਇਸ ਨੂੰ ਸਾਫ ਕਰ ਲਓ। ਤੁਸੀਂ ਚਾਹੇ ਤਾਂ ਚਿਹਰਾ ਧੋ ਵੀ ਸਕਦੇ ਹੋ। 


ਦੂਜਾ ਟਿਪਸ
ਇਸ ਲਈ ਬਰਾਬਰ ਮਾਤਰਾ ’ਚ ਕੋਲਗੇਟ ’ਚ ਦੁੱਗਣੀ ਮਾਤਰਾ ’ਚ ਐਲੋਵੇਰਾ ਜੈੱਲ ਮਿਲਾਓ। ਫਿਰ ਇਸ ਨਾਲ ਅੱਖਾਂ ਦੇ ਹੇਠਾਂ ਮਾਲਿਸ਼ ਕਰੋ ਅਤੇ ਫਿਰ ਇਸ ਨੂੰ 5-7 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਅੱਖਾਂ ਨੂੰ ਸਾਫ ਕਰ ਲਓ। ਰੋਜ਼ ਅਜਿਹਾ ਕਰਨ ਨਾਲ ਤੁਸੀਂ 10-15 ਦਿਨ ’ਚ ਹੀ ਫਰਕ ਮਹਿਸੂਸ ਕਰੋਗੇ। 

ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਬਾਸੀ ਥੁੱਕ ਜਾਂ ਲਾਰ
ਸਵੇਰੇ ਉੱਠਣ ਤੋਂ ਬਾਅਦ ਆਪਣੇ ਮੂੰਹ ਦੀ ਬਾਸੀ ਥੁੱਕ ਨੂੰ ਕਾਲ਼ੇ ਘੇਰਿਆਂ ’ਤੇ ਲਗਾਓ ਅਤੇ ਅੱਧੇ ਘੰਟੇ ਲਈ ਛੱਡ ਦਿਓ। ਫਿਰ ਸਾਦੇ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਵੀ ਤੁਹਾਨੂੰ ਕਾਲੇ ਘੇਰਿਆਂ ਤੋਂ ਨਿਜ਼ਾਤ ਮਿਲੇਗੀ। 
ਭਰਪੂਰ ਪਾਣੀ ਪੀਓ
ਸਰੀਰ ’ਚ ਪਾਣੀ ਦੀ ਕਮੀ ਕਾਰਨ ਵੀ ਕਾਲ਼ੇ ਘੇਰੇ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਨ ਭਰ ’ਚ ਘੱਟ ਤੋਂ ਘੱਟ 8-9 ਗਿਲਾਸ ਪਾਣੀ ਪੀਓ।


ਹੈਲਦੀ ਖੁਰਾਕ
ਆਪਣੀ ਡਾਈਟ ਦਾ ਵੀ ਖਿਆਲ ਰੱਖੋ ਅਤੇ ਤਲੀ-ਭੁੰਨੀ ਚੀਜ਼ਾਂ ਤੋਂ ਵੀ ਦੂਰ ਰਹੋ। ਇਸ ਦੇ ਨਾ ਹੀ ਹਰੀਆਂ ਸਬਜ਼ੀਆਂ, ਫਲ, ਦੁੱਧ, ਨਟਸ, ਦਹੀਂ, ਮੱਛੀ, ਆਂਡਾ ਵਰਗੀਆਂ ਹੈਲਦੀ ਚੀਜ਼ਾਂ ਨੂੰ ਖੁਰਾਕ ’ਚ ਸ਼ਾਮਲ ਕਰੋ। 
ਭਰਪੂਰ ਨੀਂਦ ਲਓ
ਜੇਕਰ ਤੁਸੀਂ ਭਰਪੂਰ ਅਤੇ ਚੰਗੀ ਨੀਂਦ ਨਹੀਂ ਲਓਗੇ ਤਾਂ ਉਸ ਦੇ ਕਾਰਨ ਵੀ ਕਾਲ਼ੇ ਘੇਰੇ ਦਿੱਸਣ ਲੱਗਣਗੇ। ਇਸ ਲਈ 8 ਘੰਟੇ ਦੀ ਨੀਂਦ ਜ਼ਰੂਰ ਲਓ। ਨਾਲ ਹੀ ਕੋਸ਼ਿਸ਼ ਕਰੋ ਕਿ ਤੁਸੀਂ ਜਲਦੀ ਸੌ ਜਾਓ। 
ਤਣਾਅ ਤੋਂ ਰਹੋ ਦੂਰ
ਅੱਖਾਂ ’ਤੇ ਕਾਲ਼ੇ ਘੇਰੇ ਪੈਣ ਦਾ ਇਕ ਕਾਰਨ ਜ਼ਿਆਦਾ ਤਣਾਅ ਲੈਣਾ ਵੀ ਹੈ। ਇਸ ਲਈ ਖ਼ੁਸ਼ ਅਤੇ ਸਿਹਤਮੰਦ ਰਹੋ। ਨਾਲ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਮੋਬਾਈਲ ਦੀ ਘੱਟ ਵਰਤੋਂ ਕਰੋ ਅਤੇ ਸਾਰਾ ਦਿਨ ਕੰਪਿਊਟਰ ’ਚ ਅੱਖਾਂ ਨੂੰ ਨਾ ਲਗਾਓ। 

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਕਾਲ਼ੇ ਘੇਰੇ ਦੂਰ ਕਰਨ ਕੁਝ ਹੋਰ ਟਿਪਸ
1. ਜੇਕਰ ਕਾਲ਼ੇ ਘੇਰਿਆਂ ਤੋਂ ਪ੍ਰੇਸ਼ਾਨ ਹੋ ਤਾਂ ਵਿਟਾਮਿਨਸ ਈ ਜੈੱਲ ਨਾਲ ਅੰਡਰ ਆਈਜ਼ ਦੀ ਮਾਲਿਸ਼ ਕਰੋ। 
2. ਸੌਣ ਤੋਂ ਪਹਿਲਾਂ ਅੱਖਾਂ ’ਤੇ ਕ੍ਰੀਮ ਲਗਾਉਣੀ ਨਾ ਭੁੱਲੋ।
3. ਗ੍ਰੀਨ ਟੀ ਬੈਗ, ਟਮਾਟਰ, ਖੀਰੇ ਦਾ ਰਸ, ਬਾਦਾਮ ਦਾ ਤੇਲ ਲਗਾਉਣ ਨਾਲ ਵੀ ਕਾਲ਼ੇ ਘੇਰੇ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਰਾਤ ਨੂੰ ਸੌਣ ਤੋਂ ਪਹਿਲਾਂ ਫੇਸ਼ਵਾਸ਼ ਕਰੋ। ਇਸ ਤੋਂ ਬਾਅਦ ਨਾਰੀਅਲ ਤੇਲ ਜਾਂ ਗੁਲਾਬਜਲ ਨਾਲ ਚਿਹਰਾ ਸਾਫ ਕਰੋ। 

 

ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ

Aarti dhillon

This news is Content Editor Aarti dhillon