ਕੋਮਲ ਅਤੇ ਖ਼ੂਬਸੂਰਤ ਸਕਿਨ ਪਾਉਣ ਲਈ ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ Beauty Tips

09/16/2022 5:16:02 PM

ਨਵੀਂ ਦਿੱਲੀ- ਹਰ ਇਕ ਲੜਕੀ ਚਾਹੁੰਦੀ ਹੈ ਕਿ ਉਹ ਸਭ ਤੋਂ ਖੂਬਸੂਰਤ ਦਿਖੇ ਜਿਸ ਲਈ ਉਹ ਹਰ ਮਹਿੰਗੇ ਪ੍ਰਾਡੈਕਟ ਦੀ ਵਰਤੋਂ ਕਰਦੀਆਂ ਹਨ। ਇਸ ਨੂੰ ਦੇਖਦੇ ਹੋਏ ਅੱਜ ਅਸੀਂ ਇਸ ਆਰਟੀਕਲ 'ਚ ਤੁਹਾਡੇ ਲਈ ਸ਼ਹਿਨਾਜ਼ ਹੁਸੈਨ ਦੇ ਕੁਝ ਟਿਪਸ ਲੈ ਕੇ ਆਏ ਹਾਂ ਜਿਸ ਨੂੰ ਅਪਣਾ ਕੇ ਹਰ ਲੜਕੀ ਖੂਬਸੂਰਤ ਸਕਿਨ ਪਾ ਸਕਦੇ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...
ਤਰਬੂਜ਼ ਦਾ ਜੂਸ 
ਤਰਬੂਜ਼ ਦਾ ਜੂਸ ਇਕ ਚੰਗਾ ਸਕਿਨ ਟੋਨਰ ਹੈ ਅਤੇ ਰੁਖੇਪਨ ਨੂੰ ਘੱਟ ਕਰਦਾ ਹੈ। ਇਹ ਸਕਿਨ ਨੂੰ ਠੰਡਾ, ਤਾਜ਼ਾ ਅਤੇ ਕੋਮਲ ਬਣਾਉਂਦਾ ਹੈ। ਇਸ ਦਾ ਰਸ ਚਿਹਰੇ 'ਤੇ 20 ਮਿੰਟ ਤੱਕ ਲਗਾਓ ਅਤੇ ਫਿਰ ਪਾਣੀ ਨਾਲ ਧੋ ਲਓ। ਹਰ ਤਰ੍ਹਾਂ ਦੀ ਸਕਿਨ ਲਈ ਫਰੂਟ ਮਾਸਕ ਕੇਲਾ, ਸੇਬ, ਪਪੀਤਾ ਅਤੇ ਸੰਤਰਾ ਵਰਗੇ ਫ਼ਲਾਂ ਨੂੰ ਮਿਕਸ ਕਰਕੇ ਮਾਸਕ ਬਣਾ ਕੇ ਚਿਹਰੇ 'ਤੇ ਲਗਾਓ। 30 ਮਿੰਟ ਤੋਂ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਚਿਹਰੇ ਨੂੰ ਠੰਡਕ ਪਹੁੰਚੇਗੀ, ਡੈੱਡ ਸਕਿਨ ਸਾਫ਼ ਹੋਵੇਗੀ ਅਤੇ ਸਨ ਟੈਨਿੰਗ ਵੀ ਮਿਟੇਗੀ।
ਕੂਲਿੰਗ ਮਾਸਕ
ਖੀਰੇ ਦੇ ਰਸ 'ਚ 2 ਚਮਚੇ ਪਾਊਡਰ ਵਾਲਾ ਦੁੱਧ ਅਤੇ ਇਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਜਦੋਂ ਸੁੱਕ ਜਾਵੇ ਉਦੋਂ ਪਾਣੀ ਨਾਲ ਧੋ ਲਓ। 


ਆਇਲੀ ਸਕਿਨ ਲਈ ਮਾਸਕ
- 1 ਚਮਚਾ ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। 
ਟੀ-ਬੈਗ
ਟੀ-ਬੈਗ ਵੀ ਚੰਗਾ ਕੰਮ ਕਰ ਸਕਦਾ ਹੈ। ਇਸ ਨੂੰ ਗਰਮ ਪਾਣੀ 'ਚ ਕੁਝ ਦੇਰ ਲਈ ਪਾਓ ਅਤੇ ਨਿਚੋੜ ਕੇ ਅੱਖਾਂ 'ਤੇ ਆਈ ਪੈਡ ਬਣਾ ਕੇ ਰੱਖੋ। 
ਰੁਖੇ-ਸੁੱਖੇ ਅਤੇ ਬੇਜਾਨ ਵਾਲ
ਪਾਣੀ ਦੇ ਨਾਲ ਥੋੜ੍ਹਾ ਜਿਹਾ ਕਰੀਮੀ ਹੇਅਰ ਕੰਡੀਸ਼ਨਰ ਮਿਲਾ ਕੇ ਸਪ੍ਰੇਅ ਬੋਤਲ 'ਚ ਭਰ ਕੇ ਰੱਖੋ। ਵਾਲਾਂ 'ਤੇ ਇਸ ਨਾਲ ਸਪ੍ਰੇਅ ਕਰੋ ਅਤੇ ਫਿਰ ਕੰਘੀ ਨਾਲ ਵਾਲ ਝਾੜ ਕੇ ਪੂਰੇ ਵਾਲਾਂ 'ਤੇ ਇਸ ਨੂੰ ਫੈਲਾ ਲਓ।
ਆਈ ਮੇਕਅਪ
ਦਿਨ 'ਚ ਹਮੇਸ਼ਾ ਆਈ ਪੈਨਸਿਲ ਦੀ ਵਰਤੋਂ ਕਰੋ ਜਾਂ ਫਿਰ ਪਲਕਾਂ ਨੂੰ ਬਰਾਊਨ ਜਾਂ ਗ੍ਰੇਅ ਆਈ ਸ਼ੈਡੋ ਨਾਲ ਲਾਈਨ ਕਰੋ। ਇਸ ਨਾਲ ਅੱਖਾਂ ਨੂੰ ਸਾਫ਼ ਇਫੈਕਟ ਮਿਲੇਗਾ। ਉਸ ਤੋਂ ਬਾਅਦ ਅੱਖਾਂ 'ਤੇ ਸਿਰਫ਼ ਇਕ ਜਾਂ ਦੋ ਕੋਟਸ ਮਸਕਾਰੇ ਦੇ ਲਗਾਓ। ਇਸ ਨਾਲ ਅੱਖਾਂ ਡੂੰਘੀਆਂ ਅਤੇ ਚਮਕਦਾਰ ਦਿਖਣਗੀਆਂ। 


ਲਿਪਸਟਿਕ 
ਲਿਪਸਟਿਕ ਲਈ ਬਹੁਤ ਗਹਿਰਾ ਰੰਗ ਨਾ ਚੁਣੋ ਜਿਵੇਂ ਮਹਿਰੂਨ ਆਦਿ। ਤੁਹਾਨੂੰ ਲਾਈਟ ਪੇਸਟਲ ਰੰਗ ਜਿਵੇਂ ਪਿੰਕ, ਲਾਈਟ ਬਰਾਊਨ, ਕਾਪਰ ਜਾਂ ਪੀਚ ਰੰਗਾਂ ਦੀ ਚੋਣ ਕਰਨੀ ਚਾਹੀਦੀ ਜਾਂ ਫਿਰ ਸਿਰਫ਼ ਲਿਪ ਗਲਾਸ ਹੀ ਚੁਣੋ।
ਖਰਬੂਜਾ, ਪਾਣੀ ਅਤੇ ਤਰ ਗਰਮੀ ਦੇ ਸਭ ਤੋਂ ਚੰਗੇ ਖਾਣ ਵਾਲੇ ਪਦਾਰਥ ਹਨ
ਅਸਲ 'ਚ ਕੁਦਰਤ ਨੇ ਸਾਨੂੰ ਅਜਿਹੇ ਫ਼ਲ ਦਿੱਤੇ ਹਨ ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਗਰਮੀ ਨੂੰ ਦੂਰ ਕਰ ਸਕਦੇ ਹਾਂ। ਖਰਬੂਜਾ, ਤਰਬੂਜ਼, ਤਰ ਗਰਮੀਆਂ ਦੇ ਦੌਰਾਨ ਉਪਲੱਬਧ ਹੁੰਦੇ ਹਨ। ਇਨ੍ਹਾਂ ਫ਼ਲਾਂ 'ਚ ਕਾਫ਼ੀ ਪਾਣੀ ਭਰਿਆ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਮੌਜੂਦ ਗੰਦਾ ਪਾਣੀ ਪਸੀਨੇ ਰਾਹੀਂ ਬਾਹਰ ਨਿਕਲ ਜਾਂਦਾ ਹੈਠ। ਜੇਕਰ ਤੁਹਾਨੂੰ ਗਰਮੀਆਂ ਦੇ ਮੌਸਮ 'ਚ ਪਸੀਨਾ ਆਉਂਦਾ ਹੈ ਤਾਂ ਤੁਸੀਂ ਖਰਬੂਜੇ, ਤਰਬੂਜ਼ ਅਤੇ ਤਰ ਵਰਗੇ ਫ਼ਲਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ 'ਚੋਂ ਪਾਣੀ ਦੀ ਘਾਟ ਪੂਰੀ ਹੁੰਦੀ ਹੈ। 


ਪੁਦੀਨੇ ਦੇ ਪੱਤੇ, ਨਿੰਬੂ ਦੇ ਨਾਲ ਪਾਣੀ ਅਤੇ ਬਰਫ਼
ਪੁਦੀਨੇ ਦੇ ਪੱਤਿਆਂ 'ਚ ਠੰਡਕ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ 'ਚ ਸਹਾਇਤਾ ਮਿਲਦੀ ਹੈ। ਪੁਦੀਨੇ ਨੂੰ ਗਰਮ ਪਾਣੀ 'ਚ ਉਬਾਲ ਕੇ ਕੁਝ ਦੇਰ ਲਈ ਛੱਡ ਦਿਓ। ਠੰਡਾ ਹੋਣ 'ਤੇ ਇਕ ਚਮਚਾ ਨਿੰਬੂ ਦਾ ਰਸ ਗਲਾਸ 'ਚ ਪਾ ਦਿਓ। ਇਸ ਤੋਂ ਬਾਅਦ ਠੰਡਕ ਲਈ ਬਰਫ਼ ਇਸ 'ਚ ਪਾ ਦਿਓ। ਇਸ ਨੂੰ ਹੋਰ ਉਪਯੋਗੀ ਬਣਾਉਣ ਲਈ ਇਸ 'ਚ ਸ਼ਹਿਦ, ਲੂਣ ਅਤੇ ਕਾਲੀ ਮਿਰਚ ਦੀ ਕੁਝ ਮਾਤਰਾ ਜੋੜ ਲਓ। ਲੂਣ ਅਤੇ ਕਾਲੀ ਮਿਰਚ ਨਾ ਹੋਵੇ ਤਾਂ ਅਜਿਹੇ 'ਚ ਤੁਸੀਂ ਸੇਂਧਾ ਲੂਣ ਅਤੇ ਚਾਟ ਮਸਾਲੇ ਦਾ ਇਸਤੇਮਾਲ ਵੀ ਕਰ ਸਕਦੇ ਹੋ। 

Aarti dhillon

This news is Content Editor Aarti dhillon