ਵਾਲਾਂ ਨਾਲ ਜੁੜੀ ਹਰ ਸਮੱਸਿਆ ਦਾ ਹੱਲ ਕਰਨਗੇ ਅਲਸੀ ਦੇ ਬੀਜ

09/14/2019 1:30:51 PM

ਫਲੈਕਸ ਸੀਡਸ ਭਾਵ ਕਿ ਅਲਸੀ ਨਾ ਸਿਰਫ ਖਾਣ ਲਈ ਚੰਗੀ ਸੁਪਰਫੂਡ ਹੈ ਸਗੋਂ ਇਹ ਤੁਹਾਡੀ ਸਕਿਨ ਅਤੇ ਵਾਲਾਂ ਲਈ ਕਾਫੀ ਚੰਗੀ ਹੁੰਦੀ ਹੈ। ਇਸ 'ਚ ਪ੍ਰੋਟੀਨ, ਫਾਈਬਰ ਵਰਗੇ ਮੈਕਰੋਨਿਊਟ੍ਰੀਐਂਟਸ ਪਾਇਆ ਜਾਂਦਾ ਹੈ ਜੋ ਤੁਹਾਡੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਨਾ ਸਿਰਫ ਖਾਣ ਦੀ ਤਰ੍ਹਾਂ ਸਗੋਂ ਇਸ ਦੇ ਤੇਲ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ। ਚੱਲੋ ਦੱਸਦੇ ਹਾਂ ਫਲੈਕਸ ਸੀਡਸ ਵਾਲਾਂ ਦੇ ਵਿਕਾਸ ਲਈ ਕਿਸ ਤਰ੍ਹਾਂ ਨਾਲ ਮਹੱਤਵਪੂਰਨ ਹੈ।
ਵਿਟਾਮਿਨ ਈ
ਫਲੈਕਸ ਸੀਡਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਈ ਵਾਲਾਂ ਦੀ ਲੰਬਾਈ ਵਧਣ 'ਚ ਕਾਫੀ ਮਦਦ ਕਰਦਾ ਹੈ। ਇਸ ਲਈ ਇਸ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸਮੇਂ ਤੋਂ ਪਹਿਲਾਂ ਭੂਰੇ ਹੋਣ ਵਾਲੇ ਵਾਲਾਂ ਨੂੰ ਰੋਕ ਕੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।


ਓਮੇਗਾ3
ਅਲਸੀ 'ਚ ਪਾਇਆ ਜਾਣ ਵਾਲਾ ਓਮੇਗਾ3 ਫੈਟੀ ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਦੇ ਨਾਲ ਲਚਕਦਾਰ ਬਣਾਉਣ 'ਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਵਾਲਾਂ ਦੇ ਟੁੱਟਣ, ਦੋ-ਮੂੰਹੇ ਵਾਲ, ਸਿਕਰੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਸ ਦੇ ਨਾਲ ਸਿਕਰੀ ਅਤੇ ਬੇਜ਼ਾਨ ਵਾਲਾ 'ਚ ਅਲਸੀ ਦਾ ਤੇਲ ਲਗਾਉਣ ਨਾਲ ਬਹੁਤ ਫਾਇਦਾ ਮਿਲਦਾ ਹੈ।
ਖੂਬਸੂਰਤ ਹੇਅਰ
ਇਸ ਦਾ ਤੇਲ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦਿੰਦਾ ਹੈ ਜਿਸ ਨਾਲ ਵਾਲਾਂ ਦੀ ਗੁਣਵੱਤਾ ਵਧਦੀ ਹੈ। ਇੰਨਾ ਹੀ ਨਹੀਂ ਇਸ ਨਾਲ ਵਾਲਾਂ ਦੀ ਖੂਬਸੂਰਤੀ ਵੀ ਵੱਧਦੀ ਹੈ।


ਇਸ ਤਰ੍ਹਾਂ ਤਿਆਰ ਕਰੋ ਪੈਕ
ਵਾਲ ਅਤੇ ਦਿਮਾਗ ਨੂੰ ਸਿਹਤਮੰਦ ਰੱੱਖਣ ਲਈ ਫਲੈਕਸ ਸੀਡਸ ਦਾ ਪੈਕ ਬਣਾ ਕੇ ਲਗਾ ਸਕਦੇ ਹੋ। ਇਸ ਦੇ ਲਈ ਅਲਸੀ, ਪਾਣੀ ਅਤੇ ਐਲੋਵੇਰਾ ਨੂੰ ਮਿਕਸ ਕਰੋ। ਪਾਣੀ 'ਚ ਫਲੈਕਸ ਸੀਡਸ ਨੂੰ ਮਿਕਸ ਕਰਕੇ ਉਬਾਲੋ। ਜਦੋਂ ਮਿਸ਼ਰਨ ਗੁੜ੍ਹਾ ਹੋ ਜਾਵੇ ਤਾਂ ਉਸ 'ਤੇ ਹਲਕੀ ਸਫੇਦ ਝੱਗ ਆ ਜਾਵੇਗੀ। ਇਸ ਨੂੰ ਠੰਡਾ ਕਰਕੇ ਮਲਮਲ ਦੇ ਕੱਪੜੇ ਨਾਲ ਛਾਣ ਲਓ। ਇਸ 'ਚ ਐਲੋਵੇਰਾ ਜੈੱਲ ਨੂੰ ਮਿਕਸ ਕਰ ਲਓ। ਇਸ ਦੇ ਬਾਅਦ ਇਸ ਮਿਸ਼ਰਨ ਨੂੰ ਹਫਤੇ 'ਚ 3 ਵਾਰ ਲਗਾਓ। ਇਹ ਪੈਕ ਵਾਲਾਂ ਦੀ ਪ੍ਰਦੂਸ਼ਣ ਅਤੇ ਧੂੜ ਤੋਂ ਵੀ ਸੁਰੱਖਿਆ ਕਰੇਗਾ।

Aarti dhillon

This news is Content Editor Aarti dhillon