ਸ਼ਾਮ ਦੀ ਚਾਹ ਨਾਲ ਬਣਾਓ ਫਲੈਕੀ ਬਟਰਮਿਲਕ ਬਿਸਕੁੱਟ

03/15/2018 4:37:14 PM

ਜਲੰਧਰ— ਜੇਕਰ ਤੁਹਾਡਾ ਚਾਹ ਨਾਲ ਬਿਸਕੁੱਟ ਖਾਣ ਦਾ ਮਨ ਹੈ ਤਾਂ ਕਿਉਂ ਨਾ ਇਸ ਨੂੰ ਘਰ 'ਚ ਬਣਾਇਆ ਜਾਏ। ਜੀ ਹਾਂ, ਅੱਜ ਅਸੀਂ ਤੁਹਾਨੂੰ ਲਈ ਫਲੈਕੀ ਬਟਰਮਿਲਕ ਬਿਸਕੁੱਟ ਬਣਾਉਣ ਸਿਖਾਉਣ ਜਾ ਰਹੇ ਹਾਂ। ਇਸ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਓਵਨ ਵਿਚ ਬੇਕ ਕਰਕੇ ਬਣਾ ਸਕਦੇ ਹਨ। ਆਓ ਜੀ ਜਾਣਦੇ ਹੋ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ—
ਮੈਦਾ - 310 ਗ੍ਰਾਮ
ਬੇਕਿੰਗ ਪਾਊਡਰ - 1,1/2 ਚੱਮਚ
ਬੇਕਿੰਗ ਸੋਡਾ - 1/2 ਚੱਮਚ
ਨਮਕ - 1/2 ਚੱਮਚ
ਬਟਰ - 100 ਗ੍ਰਾਮ
ਸ਼ਹਿਦ - 2 ਚੱਮਚ
ਬਟਰ ਮਿਲਕ - 220 ਮਿਲੀਲੀਟਰ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ ਸਾਰੀ ਸਮੱਗਰੀ ਲੈ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਹੁਣ ਪਲੇਨ ਸਰਫੇਸ 'ਤੇ ਆਟੇ ਦੇ ਢੋਹ ਨੂੰ ਰੱਖੋ ਅਤੇ ਇਸ 'ਤੇ ਸੁੱਕਿਆ ਆਟਾ ਪਾ ਕੇ ਇਸਨੂੰ ਰੋਲ ਕਰੋ। ਇਸ ਪਰਿਕ੍ਰੀਆ ਨੂੰ 4-5 ਵਾਰ ਕਰੋ।
3. ਫਿਰ ਇਸ ਨੂੰ ਪੂਰੀ ਤਰ੍ਹਾਂ ਫੈਲਾ ਕੇ ਗੋਲ ਆਕਾਰ ਵਿਚ ਕੱਟ ਲਓ।
4. ਹੁਣ ਇਸ ਨੂੰ ਬੇਕਿੰਗ ਟ੍ਰੇ 'ਤੇ ਰੱਖ ਕੇ ਓਵਨ 'ਚ 390 ਡਿਗਰੀ ਐੱਫ/200 ਡਿਗਰੀ ਸੀ 'ਤੇ 15 ਮਿੰਟ ਤੱਕ ਬੇਕ ਕਰੋ।
5. ਫਲੈਕੀ ਬਟਰਮਿਲਕ ਬਿਸਕੁੱਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਚਾਹ ਨਾਲ ਸਰਵ ਕਰੋ।