ਜਾਣੋ, ਜਾਪਾਨ ''ਚ ਸੂਮੋ ਨਵਜੰਮੇ ਬੱਚੇ ਨੂੰ ਕਿਉਂ ਹਨ ਰਵਾਉਂਦੇ ਅਤੇ ਡਰਾਉਂਦੇ

05/19/2017 12:23:17 PM

ਨਵੀਂ ਦਿੱਲੀ— ਜੇ ਅਸੀਂ ਜਾਪਾਨ ਨੂੰ ਅਜੀਬ ਰਿਵਾਜਾਂ ਵਾਲਾ ਦੇਸ਼ ਕਹੀਏ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਦੇਸ਼ ''ਚ ਹਰ ਚੀਜ਼ ਨਾਲ ਜੁੜੀ ਇਕ ਵੱਖਰੀ ਪਰੰਪਰਾ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਪੇਨਿਸ ਤਿਉਹਾਰ ਅਤੇ ਬ੍ਰੇਸਟ ਟੇਮਪਲ ਜਿੱਥੇ ਬੂਬਸ ਦੀ ਪੂਜਾ ਹੁੰਦੀ ਹੈ ''ਤੇ ਵੱਖ-ਵੱਖ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। 
ਅੱਜ ਅਸੀਂ ਤੁਹਾਨੂੰ ਇੱਥੋਂ ਦੇ ਇਕ ਹੋਰ ਨਵੇਂ ਤਿਉਹਾਰ ਅਤੇ ਪਰੰਪਰਾ ਬਾਰੇ ਦੱਸ ਰਹੇ ਹਾਂ ਜਿਸ ਨੂੰ ''ਕ੍ਰਾਈਂਗ ਸੂਮੋ'' (Crying Sumo) ਕਿਹਾ ਜਾਂਦਾ ਹੈ। 
ਬੱਚਿਆਂ ਦੇ ਜਨਮ ਨਾਲ ਸੰਬੰਧਿਤ ਇਸ ਦੁਨੀਆ ''ਚ ਬਹੁਤ ਸਾਰੇ ਰੀਤੀ-ਰਿਵਾਜ ਹਨ। ਇਸੇ ਤਰ੍ਹਾਂ ਦਾ ਹੀ ਇਕ ਰਿਵਾਜ ਜਾਪਾਨ ''ਚ ਵੀ ਕੀਤਾ ਜਾਂਦਾ ਹੈ। ਇਕ ਰਿਪੋਰਟ ਮੁਤਾਬਕ 400 ਸਾਲ ਪੁਰਾਣੀ ਇਸ ਜਾਪਾਨੀ ਪਰੰਪਰਾ ਨੂੰ ''ਨਾਕੀਜੁਮੋ'' ਤਿਉਹਾਰ ''ਚ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਨਵਜੰਮੇ ਬੱਚਿਆਂ ਦੀ ਸਿਹਤ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਨਵਜੰਮੇ ਬੱਚਿਆਂ ਨਾਲ ਮਨਾਉਂਦੇ ਹਨ
ਲਗਭਗ 100 ਬੱਚਿਆਂ ਨਾਲ ਮਨਾਏ ਜਾਣ ਵਾਲੇ ਇਸ ਤਿਉਹਾਰ ''ਚ ਸੂਮੋ ਪਹਿਲਵਾਨ ਨਵਜੰਮੇ ਬੱਚੇ ਨੂੰ ਹਰ ਤਰੀਕੇ ਨਾਲ ਰਵਾਉਣ ਦੀ ਕੋਸ਼ਿਸ਼ ਕਰਦੇ ਹਨ।
ਜੋ ਬੱਚਾ ਸਭ ਤੋਂ ਪਹਿਲਾਂ ਰੋਏਗਾ, ਉਹ ਜੇਤੂ ਬਣੇਗਾ
ਬੱਚਿਆਂ ਦੇ ਰੋਣ ਦੇ ਇਸ ਮੁਕਾਬਲੇ ਪਿੱਛੇ ਦਾ ਕਾਰਨ ਇਹ ਹੈ ਕਿ ਬੱਚੇ ਜਿੰਨਾ ਜ਼ਿਆਦਾ ਰੋਂਦੇ ਹਨ, ਉਨ੍ਹਾਂ ਹੀ ਚੰਗੀ ਉਨ੍ਹਾਂ ਦੀ ਕਿਸਮਤ ਹੁੰਦੀ ਹੈ ਅਤੇ ਉਹ ਸੁਰੱਖਿਅਤ ਰਹਿੰਦੇ ਹਨ। ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰੋਣ ਦੀ ਅਵਾਜ ਸੁਣ ਕੇ ਬੁਰੀਆਂ ਆਤਮਾਵਾਂ ਇਨ੍ਹਾਂ ਬੱਚਿਆਂ ਤੋਂ ਦੂਰ ਰਹਿੰਦੀਆਂ ਹਨ। 
ਹਰ ਜਗ੍ਹਾ ਦੇ ਹਨ ਵੱਖ ਨਿਯਮ
ਜਾਪਾਨ ਦੇ ਇਸ ਤਿਉਹਾਰ ਸੰਬੰਧੀ ਨਿਯਮ ਹਰ ਜਗ੍ਹਾ ਸਮਾਨ ਨਹੀਂ ਹਨ। ਜਾਪਾਨ ਦੀਆਂ ਕੁਝ ਥਾਵਾਂ ''ਤੇ ਇਸ ਤਿਉਹਾਰ ਸੰਬੰਧੀ ਇਹ ਮੰਨਿਆ ਜਾਂਦਾ ਹੈ ਕਿ ਜੋ ਬੱਚਾ ਸਭ ਤੋਂ ਪਹਿਲਾਂ ਰੋਂਦਾ ਹੈ ਉਹੀ ਜੇਤੂ ਹੁੰਦਾ ਹੈ।
ਰਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ
ਇਸ ਅਜੀਬ ਤਿਉਹਾਰ ''ਚ ਸੂਮੋ ਪਹਿਲਵਾਨ ਬੱਚਿਆਂ ਨੂੰ ਰਵਾਉਣ ਦੀ ਹਰ ਕੋਸ਼ਿਸ਼ ਕਰਦੇ ਹਨ। ਇਸ ਲਈ ਉਹ ਡਰਾਉਣੇ ਮਾਸਕ ਪਾਉਂਦੇ ਹਨ, ਵੱਖ-ਵੱਖ ਤਰ੍ਹਾਂ ਦੇ ਚਿਹਰੇ ਬਣਾਉਂਦੇ ਹਨ। ਫਿਰ ਵੀ ਜੇ ਬੱਚਾ ਨਹੀਂ ਰੋਂਦਾ ਤਾਂ ਉਹ ਉਸ ''ਤੇ ਚੀਕਦੇ ਅਤੇ ਚਿੱਲਾਉਂਦੇ ਹਨ।
ਰੈਫਰੀ ਵੀ ਰੱਖਿਆ ਜਾਂਦਾ ਹੈ
ਜਾਪਾਨ ''ਚ ਇਹ ਤਿਉਹਾਰ ਇੰਨਾ ਵੱਡਾ ਹੈ ਕਿ ਬੱਚਿਆਂ ਦੇ ਇਸ ਰੋਣ ਵਾਲੇ ਮੁਕਾਬਲੇ ਲਈ ਇਕ ਰੈਫਰੀ ਵੀ ਰੱਖਿਆ ਜਾਂਦਾ ਹੈ। ਇਹ ਰੈਫਰੀ ਤੈਅ ਕਰਦਾ ਹੈ ਕਿ ਕਿਹੜਾ ਬੱਚਾ ਪਹਿਲਾਂ ਰੋਇਆ ਅਤੇ ਜੇਤੂ ਕੋਣ ਹੈ। ਪਹਿਲਾਂ ਰੋਣ ਵਾਲਾ ਬੱਚਾ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ।
ਜੇ ਬੱਚਾ ਨਾ ਰੋਏ ਤਾਂ..
ਇਸ ਤਿਉਹਾਰ ''ਚ ਬੱਚੇ ਨੂੰ ਰਵਾਉਣਾ ਜ਼ਰੂਰੀ ਹੁੰਦਾ ਹੈ ਪਰ ਜੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੇ ਬਾਅਦ ਵੀ ਬੱਚਾ ਨਹੀਂ ਰੋਂਦਾ ਤਾਂ ਰੈਫਰੀ ਬੱਚੇ ਨੂੰ ਟ੍ਰੇਸ਼ਿਨਲ ਮਾਸਕ ਪਾ ਕੇ ਉੱਚੀ ਆਵਾਜ ਕੱਢ ਕੇ ਡਰਾਉਣ ਦੀ ਕੋਸ਼ਿਸ਼ ਕਰਦਾ ਹੈ