ਜਾਣੋ ਕਿਉਂ ਹੁੰਦੇ ਹਨ ਚਿਹਰੇ ’ਤੇ ਕਿੱਲ-ਮੁਹਾਸੇ, ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

01/29/2021 3:41:36 PM

ਨਵੀਂ ਦਿੱਲੀ: ਹਰ ਲੜਕੀ ਸਾਫ ਅਤੇ ਚਮਕਦਾਰ ਚਿਹਰਾ ਚਾਹੁੰਦੀ ਹੈ। ਕੋਈ ਵੀ ਲੜਕੀ ਇਹ ਨਹੀਂ ਚਾਹੁੰਦੀ ਕਿ ਉਸ ਦੇ ਚਿਹਰੇ ’ਤੇ ਕਿੱਲ-ਮੁਹਾਸੇ ਹੋਣ। ਇਸ ਲਈ ਉਹ ਕਈ ਤਰ੍ਹਾਂ ਦੇ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ। ਹਾਲਾਂਕਿ ਚਿਹਰੇ ’ਤੇ ਵਾਰ-ਵਾਰ ਪਿੰਪਲਸ ਹੋਣਾ ਜਾਂ ਫਿਰ ਕਿੱਲ-ਮੁਹਾਸਿਆਂ ਦੇ ਕਾਰਨ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ। ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਡਾ ਖਾਣਾ-ਪੀਣਾ ਸਹੀ ਹੋਵੇ ਪਰ ਚਿਹਰੇ ’ਤੇ ਲਗਾਏ ਗਏ ਪ੍ਰਾਡੈਕਟਸ ਗਲ਼ਤ ਹੋਣ। ਸਾਡੇ ਚਿਹਰੇ ਦੀ ਸਕਿਨ ਕਾਫ਼ੀ ਸਾਫਟ ਹੁੰਦੀ ਹੈ। ਇਸ ਲਈ ਹੋ ਸਕੇ ਤਾਂ ਬਾਹਰਲੇ ਪ੍ਰਾਡੈਕਟਸ ਦੀ ਵਰਤੋਂ ਘੱਟ ਕਰੋ। ਉੱਧਰ ਆਮ ਤੌਰ ’ਤੇ ਲੜਕੀਆਂ ਦੇ ਚਿਹਰੇ ’ਤੇ ਮੁਹਾਸੇ ਹੁੰਦੇ ਹਨ ਅਤੇ ਕੁਝ ਦਿਨ ’ਚ ਠੀਕ ਹੋ ਜਾਂਦੇ ਹਨ ਪਰ ਉਸ ਦੇ ਨਿਸ਼ਾਨ ਕਾਫ਼ੀ ਸਮੇਂ ਤੱਕ ਨਹੀਂ ਜਾਂਦੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਇਨ੍ਹਾਂ ਦਾਗ-ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਤੋਂ ਨਿਜ਼ਾਤ ਪਾਉਣ ਲਈ ਇਕ ਉਪਾਅ ਦੱਸਦੇ ਹਾਂ। 

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਜਾਣ ਲਓ ਮੁਹਾਸੇ ਹੋਣ ਦੇ ਕਾਰਨ 
-ਹਾਰਮਨ ਦੇ ਬਦਲਾਅ ਕਾਰਨ ਮੁਹਾਸੇ ਹੋਣਾ
-ਸਟਰੈੱਸ ਕਾਰਨ
-ਪੀਰੀਅਡਸ ਦੌਰਾਨ 
-ਕਬਜ਼ ਦੇ ਕਾਰਨ
-ਸਕਿਨ ਬੈਕਟੀਰੀਆ ਹੋਣਾ
-ਢਿੱਡ ਚੰਗੀ ਤਰ੍ਹਾਂ ਸਾਫ ਨਾ ਹੋਣਾ
-ਗਲ਼ਤ ਪ੍ਰਾਡੈਕਟਸ ਲਗਾਉਣਾ
ਬਾਦਾਮ ਨਾਲ ਬਣਾਓ ਘਰ ’ਚ ਕ੍ਰੀਮ
ਜੇਕਰ ਤੁਸੀਂ ਬਾਜ਼ਾਰ ਦੇ ਪ੍ਰਾਡੈਕਟਸ ਵਰਤੋਂ ਕਰਕੇ ਥੱਕ ਚੁੱਕੇ ਹੋ ਤਾਂ ਅਸੀਂ ਤੁਹਾਨੂੰ ਘਰ ’ਚ ਹੀ ਇਨ੍ਹਾਂ ਦਾਗ-ਧੱਬਿਆਂ ਨੂੰ ਦੂਰ ਕਰਨ ਦਾ ਇਕ ਜ਼ਬਰਦਸਤ ਤਰੀਕਾ ਦੱਸਾਂਗੇ। ਇਸ ਲਈ ਤੁਹਾਨੂੰ ਚਾਹੀਦੇ ਹਨ 2 ਬਾਦਾਮ, ਥੋੜ੍ਹਾ ਜਿਹਾ ਦਹੀਂ, ਚਾਰਕੋਲ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ


ਹੁਣ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
-2 ਬਾਦਾਮ ਲੈ ਕੇ ਗੈਸ ’ਤੇ ਚੰਗੀ ਤਰ੍ਹਾਂ ਸਾੜ ਲਓ।
-ਇਸ ਤੋਂ ਬਾਅਦ ਉਸ ਨੂੰ ਇਕ ਕੌਲੀ ’ਚ ਪਾਓ।
-ਬਾਦਾਮ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। 
-ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ ਹੁਣ ਤੁਸੀਂ ਉਸ ’ਚ ਥੋੜ੍ਹਾ ਜਿਹਾ ਦਹੀਂ ਪਾਓ। 
-ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। 
-ਹੁਣ ਚਿਹਰੇ ’ਤੇ ਜਿਥੇ ਕਿੱਲ-ਮੁਹਾਸਿਆਂ ਦੇ ਨਿਸ਼ਾਨ ਹਨ, ਕ੍ਰੀਮ ਨੂੰ ਉਸ ਜਗ੍ਹਾ ’ਤੇ ਲਗਾਓ।  


ਕੀ ਹੈ ਲਗਾਉਣ ਦਾ ਤਰੀਕਾ
-ਪਹਿਲਾਂ ਆਪਣੇ ਚਿਹਰੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
-ਹੁਣ ਤੁਸੀਂ ਇਸ ਨੂੰ ਕਿਸੇ ਬਾਰੀਕ ਪਿਨ ਨਾਲ ਜਾਂ ਕਿਸੇ ਚੀਜ਼ ਨਾਲ ਦਾਗ-ਧੱਬਿਆਂ ਵਾਲੀ ਜਗ੍ਹਾ ’ਤੇ ਲਗਾਓ।
-ਇਸ ਨੂੰ ਤੁਸੀਂ 1ਤੋਂ 2 ਘੰਟੇ ਲਈ ਲੱਗਿਆ ਰਹਿਣ ਦਿਓ। 
-ਫਿਰ ਤੁਸੀਂ ਚਿਹਰਾ ਸਾਫ ਕਰ ਲਓ। 
ਦਾਗ-ਧੱਬੇ ਦੂਰ ਕਰੇਗੀ ਇਹ ਕਰੀਮ
ਇਹ ਕ੍ਰੀਮ ਸਪੈਸ਼ਲ ਦਾਗ-ਧੱਬੇ ਦੂਰ ਕਰਨ ਲਈ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਖ਼ੁਦ ਹੀ ਚਿਹਰੇ ’ਤੇ ਬਦਲਾਅ ਦਿਖੇਗਾ। ਇਸ ਨੂੰ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੇ ਦਾਗ ਧੱਬੇ ਹਮੇਸ਼ਾ ਲਈ ਦੂਰ ਹੋ ਜਾਣਗੇ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon