ਬਰਸਾਤ ਦੇ ਮੌਸਮ ’ਚ ਇੰਝ ਰੱਖੋ ਆਪਣੇ ਪੈਰਾਂ ਦਾ ਖ਼ਾਸ ਖ਼ਿਆਲ, ਵਧੇਗੀ ਸੁੰਦਰਤਾ

06/24/2021 5:17:29 PM

ਜਲੰਧਰ (ਬਿਊਰੋ) - ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ਵਿਚ ਜਿੱਥੇ ਚਮੜੀ ਚਿਪ-ਚਿਪ ਕਰਨ ਲੱਗ ਜਾਂਦੀ ਹੈ, ਉਥੇ ਪੈਰਾਂ ਨੂੰ ਵੀ ਚਿਕੜ, ਗੰਦੇ ਪਾਣੀ, ਠੰਡੇ ਵਾਤਾਵਰਣ ਅਤੇ ਸੀਲਨ ਦੀ ਮਾਰ ਝਲਣੀ ਪੈਂਦੀ ਹੈ। ਇਸ ਕਾਰਨ ਪੈਰਾਂ ’ਚੋਂ ਬਦਬੂ ਵਾਲਾ ਪਸੀਨਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਦਾਦ, ਖੁਜਲੀ ਅਤੇ ਲਾਲ ਧੱਫੜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦੀ ਹੈ। ਜ਼ਿਆਦਾ ਪਸੀਨੇ ਦੇ ਕਾਰਨ ਪੈਰਾਂ ’ਚ ਇਨਫੈਕਸ਼ਨ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਬਰਸਾਤ ਦੇ ਮੌਸਮ ’ਚ ਪੈਰਾਂ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ।

ਗਰਮ ਪਾਣੀ ’ਚ ਭਿਓ ਕੇ ਰੱਖੋ ਪੈਰਾਂ ਨੂੰ
ਹਲਕਾ ਕੋਸਾ ਪਾਣੀ ਕਰਕੇ ਉਸ ’ਚ ਲੂਣ, ਸ਼ੈਂਪੂ ਅਤੇ ਕੋਈ ਵੀ ਤੇਲ ਮਿਲਾ ਦਿਓ। ਹੁਣ ਇਸ ਪਾਣੀ ’ਚ ਆਪਣੇ ਪੈਰਾਂ ਨੂੰ 15 ਮਿੰਟਾਂ ਲਈ ਰੱਖੋ। ਫਿਰ ਬੁਰਸ਼ ਦੇ ਨਾਲ ਆਪਣੇ ਪੈਰਾਂ ਅਤੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਬਾਅਦ ’ਚ ਸਾਫ਼ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖ਼ਬਰ -  Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

ਆਪਣੇ ਨਹੁੰ ਜ਼ਰੂਰ ਕੱਟ ਕੇ ਰੱਖੋ 
ਬਰਸਾਤ ਦੇ ਮੌਸਮ ’ਚ ਆਪਣੇ ਪੈਰਾਂ ਦੇ ਨਹੁੰ ਸਮੇਂ ’ਤੇ ਜ਼ਰੂਰ ਕੱਟ ਲਓ, ਕਿਉਂਕਿ ਵੱਡੇ ਨਹੁੰਆਂ ਵਿੱਚ ਗੰਦਗੀ ਫਸ ਸਕਦੀ ਹੈ, ਜਿਸ ਨਾਲ ਇਨਫੈਕਸ਼ਨ ਹੋ ਸਕਦੀ ਹੈ। ਨਹੁੰ ਕੱਟਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਨਹੁੰਆਂ ਦੇ ਕਟਿਕਲਾਂ ਨੂੰ ਨਾ ਕੱਟੋ।

ਪੈਰਾਂ ’ਤੇ ਕਰੀਮ ਜ਼ਰੂਰ ਲਗਾਓ
ਬਰਸਾਤ ਦੇ ਮੌਸਮ ’ਚ ਪੈਰਾਂ ਅਤੇ ਨਹੁੰਆਂ 'ਤੇ ਚੰਗੀ ਤਰ੍ਹਾਂ ਕਰੀਮ ਜ਼ਰੂਰ ਲਗਾ ਕੇ ਰੱਖੋ। ਇਸ ਨਾਲ ਪੈਰਾਂ ਦੀ ਨਮੀ ਬਰਕਰਾਰ ਰਹਿੰਦੀ ਹੈ। 

ਪੜ੍ਹੋ ਇਹ ਵੀ ਖ਼ਬਰ - Health Tips : ਕੈਂਸਰ ਹੋਣ ਤੋਂ ਪਹਿਲਾਂ ‘ਸਾਹ ਫੁੱਲਣ’ ਸਣੇ ਦਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਨਿੰਬੂ ਅਤੇ ਨਮਕ ਦੇ ਨਾਲ ਕਰੋ ਟੈਗੋਰ
ਇਕ ਚੌਥਾਈ ਗਰਮ ਪਾਣੀ ਵਿੱਚ 1/2 ਕੱਪ ਲੂਣ ਅਤੇ 1/2 ਕੱਪ ਨਿੰਬੂ ਦਾ ਰਸ ਮਿਲਾਓ। ਜੇਕਰ ਤੁਹਾਡੇ ਪੈਰਾਂ ’ਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਚਾਹ ਦੇ ਰੁੱਖ ਦੇ ਤੇਲ ਦੀਆਂ ਕੁਝ ਬੂੰਦਾਂ ਇਸ ’ਚ ਮਿਲਾ ਲਓ। ਫਿਰ ਪੈਰਾਂ ਨੂੰ ਇਸ ’ਚ 10-15 ਮਿੰਟ ਲਈ ਭਿਓ ਦਿਓ। ਪੈਰਾਂ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਇਨ੍ਹਾਂ ’ਤੇ ਕ੍ਰੀਮ ਲਗਾ ਲਓ। 

ਘਰੇਲੂ ਫੁੱਟ ਲੋਸ਼ਨ
3 ਚਮਚੇ ਗੁਲਾਬ ਜਲ, 2 ਚਮਚੇ ਨਿੰਬੂ ਦਾ ਰਸ ਅਤੇ 1 ਚਮਚਾ ਗਲੈਸਰੀਨ ਮਿਲਾ ਕੇ ਪੈਰਾਂ 'ਤੇ ਲਗਾਓ। ਤੁਸੀਂ ਇਸ ਨੂੰ ਸਾਰੀ ਰਾਤ ਜਾਂ 30 ਘੰਟੇ ਲਈ ਲੱਗਾ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਦੀ ਇਸ ਦਿਸ਼ਾ 'ਚ ਲਗਾਓ ‘ਮਨੀ ਪਲਾਂਟ’, ਹੋਵੇਗਾ ਧਨ ’ਚ ਵਾਧਾ

ਪੈਰ ਦੀ ਖੁਸ਼ਕੀ
ਇਕ ਬਾਲਟੀ ’ਚ 2 ਚਮਚ ਸ਼ਹਿਦ, 1 ਚਮਚ ਹਰਬਲ ਸ਼ੈਂਪੂ, 1 ਚਮਚ ਬਦਾਮ ਦਾ ਤੇਲ ਮਿਲਾ ਕੇ 1/4 ਠੰਡੇ ਪਾਣੀ ’ਚ ਮਿਲਾ ਲਓ। ਇਸ ਵਿੱਚ ਆਪਣੇ ਪੈਰਾਂ ਨੂੰ 20 ਮਿੰਟਾਂ ਤੱਕ ਭਿੱਜਣ ਦਿਓ। ਫਿਰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਅਜਿਹਾ ਕਰਨ ਨਾਲ ਪੈਰਾਂ ਵਿੱਚ ਬਰਸਾਤ ਕਾਰਨ ਹੋਣ ਵਾਲੀ ਸਮੱਸਿਆ ਨਹੀਂ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - Health Care : ਯੋਗ-ਆਸਣ ਕਰਨ ਨਾਲ ‘ਪਿੱਠ ਦੇ ਦਰਦ’ ਸਣੇ ਦੂਰ ਹੁੰਦੀਆਂ ਹਨ ਨੇ ਇਹ ਬੀਮਾਰੀਆਂ

ਪੈਰਾਂ ਦੀ ਮਾਲਸ਼
100 ਮਿ.ਲੀ. ਜੈਤੂਨ ਦਾ ਤੇਲ, 2 ਬੂੰਦ ਨੀਲਗਿਰੀ ਦਾ ਤੇਲ, 2 ਚਮਚ ਰੋਜ਼ਮੇਰੀ ਦਾ ਤੇਲ, 3 ਚਮਚ ਖਸਖਸ ਜਾਂ ਗੁਲਾਬ ਦਾ ਤੇਲ ਮਿਲਾ ਕੇ ਇਕ ਬੋਤਲ ’ਚ ਭਰ ਲਓ। ਇਸ ਤੇਲ ਨਾਲ ਰੋਜ਼ਾਨਾ 1-2 ਵਾਰ ਪੈਰਾਂ ਦੀ ਮਾਲਸ਼ ਕਰੋ, ਜਿਸ ਨਾਲ ਪੈਰਾਂ ਨੂੰ ਠੰਡਕ ਮਿਲੇਗੀ ਅਤੇ ਬਰਸਾਤ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਦੂਰ ਹੋ ਜਾਣਗੀਆਂ।

rajwinder kaur

This news is Content Editor rajwinder kaur