ਫਤਿਹਵੀਰ ਦੀ ਮੌਤ ਦੇ ਗਈ ਮਾਪਿਆਂ ਨੂੰ ਸਬਕ, ਘਰ ਤੇ ਬਾਹਰ ਇੰਝ ਰੱਖੋ ਬੱਚੇ ਦਾ ਧਿਆਨ

06/13/2019 4:08:51 PM

ਮੁੰਬਈ(ਬਿਊਰੋ)— ਜਦੋਂ ਘਰ 'ਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਪਰਿਵਾਰ 'ਚ ਹਰ ਕੋਈ ਖੁਸ਼ ਹੁੰਦਾ ਹੈ। ਪਰਿਵਾਰ ਦੇ ਸਾਰੇ ਮੈਂਬਰ ਬੱਚੇ ਦਾ ਖਾਸ ਧਿਆਨ ਰੱਖਦੇ ਹਨ ਪਰ ਜਿਵੇਂ ਹੀ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਹੈ ਤਾਂ ਮਾਤਾ-ਪਿਤਾ ਬੇਫਿਕਰ ਹੋ ਜਾਂਦੇ ਹਨ ਜਦਕਿ ਉਸ ਸਮੇਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਧਿਆਨ ਦੀ ਜ਼ਰੂਰਤ ਹੁੰਦੀ ਹੈ। ਅੱਜਕਲ ਬੱਚਿਆਂ ਨੂੰ ਲੈ ਕੇ ਵਧਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ। ਹਾਲ ਹੀ 'ਚ 2 ਸਾਲ ਦੇ ਫਤਿਹਵੀਰ ਦੀ ਬੋਰਵੈੱਲ 'ਚ ਡਿੱਗਣ ਕਾਰਨ ਮੌਤ ਹੋ ਗਈ।
ਬੱਚੇ ਦਾ ਰੱਖੋ ਖਾਸ ਧਿਆਨ
- ਜਦੋਂ ਬੱਚੇ ਘਰ 'ਚੋਂ ਬਾਹਰ ਹੋਣ ਤਾਂ ਉਨ੍ਹਾਂ ਦਾ ਖਾਸ ਧਿਆਨ ਰੱਖੋ। ਉਨ੍ਹਾਂ ਨੂੰ ਸਮਝਾਓ ਕਿ ਕਿਸੇ ਅੰਜ਼ਾਨ ਵਿਅਕਤੀ ਨਾਲ ਗੱਲ ਨਾ ਕਰਨ ਅਤੇ ਨਾ ਹੀ ਕਿਸੇ ਅੰਜ਼ਾਨ ਜਗ੍ਹਾ 'ਤੇ ਜਾਣ।
- ਜੇਕਰ ਬੱਚਾ ਬਾਹਰ ਖੇਡ ਰਿਹਾ ਹੈ ਤਾਂ ਮਾਤਾ-ਪਿਤਾ ਨੂੰ ਉਨ੍ਹਾਂ ਨਾਲ ਰਹਿਣਾ ਚਾਹੀਦਾ ਹੈ।
- ਜੇਕਰ ਤੁਹਾਡਾ ਬੱਚੇ ਗੋਡਿਆਂ ਭਾਰ ਚਲਦਾ ਹੈ ਤਾਂ ਉਸ ਨੂੰ ਫਰਸ਼ 'ਤੇ ਖੇਡਣ ਨਾ ਦਿਓ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਨ੍ਹਾਂ ਦੇ ਆਲੇ ਦੁਆਲੇ ਨੁਕੀਲੀਆਂ ਜਾਂ ਧਾਰਦਾਰ ਚੀਜ਼ਾਂ ਨਾ ਹੋਣ।
- ਘਰ 'ਚ ਬਿਜਲੀ ਦੇ ਜਿੰਨੇ ਵੀ ਪੁਆਇੰਟ ਹਨ ਉਨ੍ਹਾਂ ਨੂੰ ਸੇਫਟੀ ਸਾਕੇਟ ਕਵਰ ਨਾਲ ਢੱਕ ਕੇ ਰੱਖੋ।
- ਘਰ 'ਚ ਕਿਤੇ ਵੀ ਨਾਲੀ ਦੇ ਢੱਕਣ ਖੁੱਲ੍ਹੇ ਹਨ ਤਾਂ ਉਨ੍ਹਾਂ ਨੂੰ ਬੰਦ ਕਰਵਾ ਦਿਓ। ਤਾਂ ਕਿ ਬੱਚੇ ਖੁੱਲ੍ਹੀ ਨਾਲੀ ਜਾਂ ਗੱਟਰ ਕੋਲ ਨਾ ਚਲੇ ਜਾਣ।
- ਬਾਲਕਨੀ ਦੀਆਂ ਕੰਧਾਂ ਜੇਕਰ ਨੀਵੀਆਂ ਹਨ ਤਾਂ ਉਨ੍ਹਾਂ ਨੂੰ ਗਰਿਲ ਲਗਾ ਕੇ ਉੱਚੀਆਂ ਕਰਵਾਓ।
- ਘਰ ਦੇ ਬਾਹਰ ਉਨ੍ਹਾਂ ਨੂੰ ਕਦੇ ਵੀ ਇਕੱਲਾ ਖੇਡਣ ਲਈ ਨਾ ਛੱਡੋ ਕਿਉਂਕਿ ਕਈ ਵਾਰ ਇਕ ਦਮ ਕੋਈ ਵਾਹਨ ਆ ਜਾਂਦਾ ਹੈ ਜਾਂ ਕੋਈ ਸਟਰੀਟ ਐਨੀਮਲ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
- ਕਿਚਨ 'ਚ ਕੰਮ ਕਰਦੇ ਸਮੇਂ ਬੱਚਿਆਂ ਨੂੰ ਕਦੇ ਵੀ ਗੋਦੀ 'ਚ ਨਾ ਲਓ। ਜਿਨ੍ਹਾਂ ਹੋ ਸਕੇ ਉਨ੍ਹਾਂ ਨੂੰ ਕਿਚਨ ਤੋਂ ਦੂਰ ਰੱਖੋ।
- ਬੱਚਿਆਂ ਨੂੰ ਪੇਪਰ, ਪੈੱਨ, ਸਿੱਕੇ ਅਤੇ ਡੋਰੀ ਵਰਗੀਆਂ ਚੀਜ਼ਾਂ ਤੋਂ ਦੂਰ ਰੱਖੋ।
- ਬੱਚਿਆਂ ਨੂੰ ਕਦੇ ਵੀ ਕਾਰ ਦੀ ਅਗਲੀ ਦੀ ਸੀਟ 'ਤੇ ਨਾ ਬਿਠਾਓ। ਉਨ੍ਹਾਂ ਲਈ ਸਪੈਸ਼ਲੀ ਕਾਰ ਦੀ ਸੀਟ ਬਣਵਾਓ। ਇਸ ਤਰ੍ਹਾਂ ਉਹ ਆਰਾਮ ਅਤੇ ਸੁਰੱਖਿਅਤ ਬੈਠ ਸਕਣਗੇ।

manju bala

This news is Content Editor manju bala