ਖੂਬਸੂਰਤ ਲੁੱਕ ਲਈ ਟਰਾਈ ਕਰੋ ਇਹ ਟਰੈਂਡੀ ਆਈ ਮੇਕਅੱਪ

08/23/2019 2:52:12 PM

ਨਵੀਂ ਦਿੱਲੀ(ਬਿਊਰੋ)— ਹਰ ਲੜਕੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ ਉਸ ਦਾ ਵਿਆਹ। ਇਸ ਦੀਆਂ ਤਿਆਰੀਆਂ ਲੜਕੀਆਂ ਦੋ-ਤਿੰਨ ਮਹੀਨੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਤਿਆਰੀਆਂ 'ਚ ਸਭ ਤੋਂ ਅਹਿਮ ਹੈ ਮੇਕਅੱਪ। ਜਿਸ ਨੂੰ ਲਾੜੀ ਬਿਲਕੁੱਲ ਇਗਨੋਰ ਨਹੀਂ ਕਰ ਸਕਦੀ ਹੈ। ਲੜਕੀਆਂ ਦੇ ਬਰਾਈਡਲ ਮੇਕਅੱਪ ਵਿਚ ਸਭ ਤੋਂ ਅਹਿਮ ਹੈ ਆਈ ਮੇਕਅੱਪ ਜੋ ਟ੍ਰੈਂਡ ਦੇ ਹਿਸਾਬ ਨਾਲ ਕੀਤਾ ਹੋਵੇ ਤਾਂ ਇਸ ਦੀ ਗੈਟਅੱਪ ਵਧ ਜਾਂਦੀ ਹੈ। ਆਓ ਅੱਜ ਅਸੀਂ ਤੁਹਾਨੂੰ ਆਈ ਮੇਕਅੱਪ  ਦੇ 5 ਨਵੇਂ ਟ੍ਰੈਂਡੀ ਡਿਜ਼ਾਇਨ ਦੱਸਣ ਜਾ ਰਹੇ ਹਾਂ ਜੋ ਵਿਆਹ ਦੇ ਦਿਨ ਤੁਹਾਨੂੰ ਵੱਖਰੀ ਲੁੱਕ ਦੇਣ 'ਚ ਮਦਦ ਕਰਨਗੇ।
1. ਗਲਿਟਰੀ ਆਇਜ਼ 
ਇਨ੍ਹੀਂ ਦਿਨੀਂ ਗਲਿਟਰੀ ਆਇਜ਼ ਦਾ ਖੂਬ ਟਰੈਂਡ ਹੈ। ਉਂਝ ਤਾਂ ਵਿਆਹ ਦੇ ਦਿਨ ਗਲਿਟਰੀ ਆਇਜ਼ ਬਾਰੇ ਬਹੁਤ ਘੱਟ ਲੋਕ ਸੋਚਦੇ ਹਨ ਪਰ ਇਹ ਬਰਾਈਡਲ ਦੀਆਂ ਅੱਖਾਂ ਨੂੰ ਕਾਫ਼ੀ ਅਟਰੈਕਟਿਵ ਲੁੱਕ ਦਿੰਦਾ ਹਨ। ਤੁਸੀਂ ਆਪਣੀ ਬਰਾਈਡਲ ਆਉਟਫਿਟ ਨਾਲ ਮੈਚਿੰਗ ਜਾਂ ਫਿਰ ਕੰਟਰਾਸਟ ਗਲਿਟਰੀ ਆਈ ਮੇਕਅੱਪ ਦੀ ਚੋਣ ਕਰ ਸਕਦੇ ਹੋ।


2. ਗੋਲਡ ਆਈ ਸ਼ੈਡੋ
ਵੈਡਿੰਗ ਲੁੱਕ ਦੇਣ ਲਈ ਗੋਲਡ ਆਈਸ਼ੈਡੋ ਬੈਸਟ ਆਪਸ਼ਨ ਹੈ। ਉਂਝ ਤਾਂ ਤੁਸੀਂ ਅੱਖਾਂ ਨੂੰ ਮੈਟ ਜਾਂ ਸ਼ਿਮਰੀ ਲੁੱਕ ਦੇ ਸਕਦੇ ਹੋ ਪਰ ਗੋਲਡ ਆਈਸ਼ੈਡੋ ਤੁਹਾਨੂੰ ਕਲਾਸੀ ਲੁੱਕ ਦੇਵੇਗਾ। ਤੁਸੀਂ ਚਾਹੋ ਤਾਂ ਗੋਲਡ ਆਈ ਸ਼ੈਡੋ 'ਚ ਆਪਣੀ ਪਸੰਦ ਦਾ ਕਲਰ ਵੀ ਕਮਵਾਈਨ ਕਰ ਸਕਦੇ ਹੋ।


3. ਸਮੋਕੀ ਆਈਜ਼
ਡ੍ਰੈਮੈਟਿਕ ਲੁੱਕ ਲਈ ਸਮੋਕੀ ਆਈ ਮੇਕਅੱਪ ਪਰਫੈਕਟ ਹੈ। ਅੱਖਾਂ ਨੂੰ ਸਮੋਕੀ ਇਫੈਕਟ ਦੇਣ ਲਈ ਤੁਸੀਂ ਬਲੈਕ, ਬ੍ਰਾਉਨ ਜਾਂ ਗ੍ਰੇ ਕਲਰ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਿੰਕ, ਗੋਲਜ ਜਾਂ ਸਿਲਵਰ ਕਲਰ ਵੀ ਕੰਮਬਾਈਨ ਕਰ ਸਕਦੇ ਹੋ।


4. ਵਿੰਗਡ ਆਈਲਾਈਨਰ
ਡ੍ਰਾਮੈਟਿਕ ਕੇਟ ਆਈ ਲੁੱਕ ਚਾਹੁੰਦੇ ਹੋ ਤਾਂ ਵਿੰਗਡ ਆਈਲਾਈਨਰ ਟ੍ਰਾਈ ਕਰੋ।

manju bala

This news is Content Editor manju bala