ਇਕ ਹੀ ਵਾਰ ''ਚ ਹੋ ਜਾਵੇਗੀ ਚਿਹਰੇ ਦੇ ਸਾਰੇ ਅਣਚਾਹੇ ਵਾਲਾਂ ਦੀ ਛੁੱਟੀ!

01/16/2020 2:09:22 PM

ਜਲੰਧਰ—ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਵੈਕਸਿੰਗ ਜਾਂ ਥਰੈੱਡ ਦਾ ਸਹਾਰਾ ਲੈਂਦੀਆਂ ਹਨ ਪਰ ਫੇਸ਼ੀਅਲ ਹੇਅਰ ਦੇ ਲਈ ਇਹ ਸਹੀ ਨਹੀਂ ਹੈ। ਇਸ ਨਾਲ ਸਕਿਨ 'ਤੇ ਰੈਸੇਜ ਜਾਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੜਕੀਆਂ ਤਾਂ ਇਸ ਦੇ ਲਈ ਕ੍ਰੀਮਸ ਦਾ ਸਹਾਰਾ ਵੀ ਲੈਂਦੀਆਂ ਹਨ ਜਿਸ ਨਾਲ ਕਈ ਸਾਈਡ-ਇਫੈਕਟਸ ਹੋ ਜਾਂਦੇ ਹਨ। ਅਜਿਹੇ 'ਚ ਅੱਜ ਅਸੀਂ ਇਕ ਹੋਮਮੇਡ ਪੈਕ ਦੇ ਬਾਰੇ 'ਚ ਦੱਸਾਂਗੇ ਜੋ ਅਣਚਾਹੇ ਵਾਲਾਂ ਦੀ ਛੁੱਟੀ ਕਰਨ ਦੇ ਨਾਲ ਸਕਿਨ 'ਤੇ ਨਿਖਾਰ ਵੀ ਲਿਆਵੇਗਾ ਅਤੇ ਸਕਿਨ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
ਕਿਉਂ ਹੁੰਦੀ ਹੈ ਅਣਚਾਹੇ ਵਾਲਾਂ ਦੀ ਸਮੱਸਿਆ?
ਉਂਝ ਤਾਂ ਚਿਹਰੇ 'ਤੇ ਮੌਜੂਦ ਵਾਲਾਂ ਦੀ ਸਮੱਸਿਆ ਨੈਚੁਰਲ ਹੁੰਦੀ ਹੈ ਪਰ ਕਈ ਵਾਰ ਇਸ ਦਾ ਕਾਰਨ ਸਟਰੈੱਸ, ਪੀ.ਸੀ.ਓ.ਡੀ. ਅਤੇ ਹਾਈ ਟੇਸਟੋਸਟੇਰੋਨ ਵੀ ਹੋ ਸਕਦਾ ਹੈ।
ਚੱਲੋ ਤੁਹਾਨੂੰ ਦੱਸਦੇ ਹਾਂ ਅਣਚਾਹੇ ਵਾਲਾਂ ਲਈ ਹੋਮਮੇਡ ਪੈਕ ਬਣਾਉਣ ਅਤੇ ਲਗਾਉਣ ਦਾ ਤਾਰੀਕਾ...
ਸਮੱਗਰੀ—
ਚੀਨੀ-1 ਚਮਚ
ਬੇਸਨ-1 ਚਮਚ


ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ 1 ਚਮਚ ਚੀਨੀ ਨੂੰ ਬਾਰੀਕ ਪੀਸ ਲਓ। ਇਸ ਦੇ ਬਾਅਦ ਇਸ 'ਚ 1 ਚਮਚ ਬੇਸਨ ਮਿਕਸ ਕਰਕੇ ਸਮੂਦ ਪੇਸਟ ਬਣਾ ਲਓ। ਤੁਸੀਂ ਚਾਹੇ ਤਾਂ ਇਸ ਲਈ ਚੀਨੀ ਪਾਊਡਰ ਵੀ ਲੈ ਸਕਦੀ ਹੈ। ਤੁਸੀਂ ਚਾਹੇ ਤਾਂ ਇਸ 'ਚ ਥੋੜ੍ਹੀ ਜਿਹੀ ਹਲਦੀ ਵੀ ਮਿਲਾ ਸਕਦੇ ਹੋ।
ਵਰਤੋਂ ਕਰਨ ਦਾ ਤਰੀਕਾ
ਹੁਣ ਇਸ ਪੇਸਟ ਦੀ ਇਕ ਮੋਟੀ ਪਰਤ ਚਿਹਰੇ 'ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਓ। ਜਦੋਂ ਇਹ ਥੋੜ੍ਹਾ ਜਿਹਾ ਡਰਾਈ ਹੋ ਜਾਵੇ ਤਾਂ ਕਾਟਨ ਦੇ ਕੱਪੜੇ ਨਾਲ ਇਸ ਨੂੰ ਰਿਮੂਵ ਕਰੋ। ਇਸ ਨੂੰ ਤੁਹਾਨੂੰ ਹੇਠਾਂ ਤੋਂ ਉੱਪਰ ਵੱਲ ਸਟ੍ਰੇਚ ਕਰਨਾ ਹੈ ਤਾਂ ਜੋ ਵਾਲ ਆਸਾਨੀ ਨਾਲ ਨਿਕਲ ਜਾਣ। ਧਿਆਨ ਰਹੇ ਕਿ ਪਾਣੀ ਨਾਲ ਸਾਫ ਨਹੀਂ ਕਰਨਾ ਹੈ। ਜਦੋਂ ਵਾਲ ਨਿਕਲ ਜਾਣ ਤਾਂ ਤੁਸੀਂ ਪਾਣੀ ਨਾਲ ਚਿਹਰਾ ਧੋ ਸਕਦੇ ਹਨ।
ਕਿੰਨੀ ਵਾਰ ਕਰੋ ਵਰਤੋਂ?
ਇਕ ਵਾਰ ਇਸ ਪੈਕ ਨੂੰ ਲਗਾਉਣ ਨਾਲ ਤੁਹਾਡੇ 10 ਫੀਸਦੀ ਵਾਲ ਨਿਕਲ ਜਾਣਗੇ। ਤੁਸੀਂ ਇਸ ਨੂੰ ਹਫਤੇ 'ਚ 3 ਵਾਲ ਵੀ ਵਰਤੋਂ ਕਰ ਸਕਦੇ ਹੋ। ਇਸ ਪੈਕ ਦਾ ਫਾਇਦਾ ਇਹ ਹੈ ਕਿ ਇਹ ਵਾਲਾਂ ਨੂੰ ਨੈਚੁਰਲੀ ਰਿਮੂਵ ਕਰਦਾ ਹੈ, ਜਿਸ ਨਾਲ ਕੋਈ ਸਾਈਡ-ਇਫੈਕਟ ਨਹੀਂ ਹੁੰਦਾ ਹੈ।


ਹੋਰ ਵੀ ਮਿਲਦੇ ਹਨ ਫਾਇਦੇ...
ਅਣਚਾਹੇ ਵਾਲਾਂ ਦੀ ਛੁੱਟੀ ਕਰਨ ਦੇ ਨਾਲ ਇਹ ਪੈਕ ਚਿਹਰੇ ਨੂੰ ਵੀ ਬਰਕਰਾਰ ਰੱਖਦਾ ਹੈ। ਨਾਲ ਹੀ ਇਸ ਨਾਲ ਤੁਸੀਂ ਪਿੰਪਲ, ਦਾਗ-ਧੱਬਿਆਂ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀ ਹੈ।

Aarti dhillon

This news is Content Editor Aarti dhillon