Beauty Tips: ਚਿਹਰੇ ਦੀਆਂ ਝੂਰੜੀਆਂ ਨੂੰ ਦੂਰ ਕਰਨ ਲਈ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ, ਵਧੇਗੀ ਖ਼ੂਬਸੂਰਤੀ

05/31/2022 2:55:14 PM

ਜਲੰਧਰ (ਬਿਊਰੋ) - ਚਿਹਰੇ ’ਤੇ ਪੈਣ ਵਾਲੀਆਂ ਝੁਰੜੀਆਂ, ਕਿੱਲ ਅਤੇ ਰਿੰਕਲ ਸਾਡੀ ਖ਼ੂਬਸੂਰਤੀ ਨੂੰ ਵਿਗਾੜ ਦਿੰਦੇ ਹਨ। ਇਨ੍ਹਾਂ ਤੋਂ ਨਿਜ਼ਾਤ ਪਾਉਣ ਅਤੇ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ਦਾ ਅਸਰ ਕੁਝ ਦਿਨ ਰਹਿੰਦਾ ਹੈ। ਚਿਹਰੇ ਨੂੰ ਖ਼ੂਬਸੂਰਤ ਅਤੇ ਬੇਦਾਗ ਬਣਾਉਣ ਲਈ ਐਂਟੀ ਆਕਸੀਡੈਂਟ, ਵਸਾ, ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਖਾਣੇ ’ਚ ਵੀ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਨਾਲ ਚਿਹਰਾ ਖ਼ੂਬਸੂਰਤ ਅਤੇ ਝੁਰੜੀਆਂ ਤੋਂ ਰਾਹਤ ਮਿਲ ਸਕੇ। 

ਚਿਹਰੇ ਦੀਆਂ ਝੂਰੜੀਆਂ ਨੂੰ ਦੂਰ ਕਰਨ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ  

ਪਪੀਤਾ
ਪਪੀਤੇ ’ਚ ਕਈ ਤਰ੍ਹਾਂ ਦੇ ਐਂਟੀ ਆਕਸੀਡੈਂਟ, ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜੋ ਚਿਹਰੇ ਦੀਆਂ ਝੂਰੜੀਆਂ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ। ਪਪੀਤੇ ’ਚ ਵਿਟਾਮਿਨ-ਏ, ਸੀ, ਕੇ ਅਤੇ ਈ ਪਾਇਆ ਜਾਂਦਾ ਹੈ, ਜਿਸ ਨਾਲ ਚਿਹਰੇ ਦੀ ਰੰਗਤ ਨੂੰ ਨਿਖ਼ਾਰ ਆਉਦਾ ਹੈ। ਝੂਰੜੀਆਂ ਨੂੰ ਦੂਰ ਕਰਨ ਲਈ ਤੁਸੀਂ ਪਪੀਤੇ ਦਾ ਸੇਵਨ ਵੀ ਕਰ ਸਕਦੇ ਹੋ ਅਤੇ ਇਸ ਦਾ ਫੇਸ ਪੈਕ ਵੀ ਚਿਹਰੇ ’ਤੇ ਲੱਗਾ ਸਕਦੇ ਹੋ।

ਪਾਲਕ
ਪਾਲਕ ਸਾਡੀ ਚਮੜੀ ਲਈ ਹਾਈਡ੍ਰੇਟਿਗ ਅਤੇ ਐਂਟੀ ਆਕਸੀਡੈਂਟ ਨਾਲ ਭਰਪੂਰ ਭੋਜਨ ਹੈ, ਜੋ ਪੂਰੇ ਸਰੀਰ ਨੂੰ ਆਕਸੀਜਨ ਦੇਣ ਵਿਚ ਮਦਦ ਕਰਦੀ ਹੈ। ਇਸ ਵਿੱਚ ਵਿਟਾਮਿਨ-ਸੀ, ਕੇ, ਈ, ਐ, ਆਇਰਨ ਅਤੇ ਮੈਗਨੀਸਿਅਮ ਪਾਇਆ ਜਾਂਦਾ ਹੈ। ਪਤੇਦਾਰ ਪਾਲਕ ਤੂਹਾਡੀ ਸਕਿਨ ਨੂੰ ਹਾਈਡ੍ਰੇਟ ਰੱਖਣ ਨਾਲ ਕੋਲੇਜਨ ਦੇ ਉਤਪਾਦਨ ਵਿਚ ਮਦਦ ਕਰਦਾ ਹੈ, ਜਿਸ ਨਾਲ ਚਮੜੀ ਬੇਦਾਗ ਨਜ਼ਰ ਆਉਂਦੀ ਹੈ। ਤੂਸੀਂ ਪਾਲਕ ਦਾ ਜੂਸ, ਸਲਾਦ, ਸੂਪ ਅਤੇ ਸਬਜ਼ੀ ਦਾ ਸੇਵਨ ਕਰ ਸਕਦੇ ਹੋ।

ਐਵੋਕਾਡੋ
ਐਵੋਕਾਡੋ ’ਚ ਫੈਟੀ ਐਸਿਡ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਾਡੀ ਰੂਖੀ ਅਤੇ ਬੇਜਾਨ ਸਕਿਨ ਨੂੰ ਕੋਮਲ ਅਤੇ ਨਿਖਰੀ ਹੋਈ ਬਣਾਉਂਦਾ ਹੈ। ਇਸ ਵਿੱਚ ਵਿਟਾਮਿਨ-ਸੀ, ਬੀ, ਕੇ, ਏ, ਈ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਫਲ ਦਾ ਸੇਵਨ ਕਰਨ ਨਾਲ ਸਾਡੇ ਚਿਹਰੇ ਦਾ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਅ ਹੁੰਦਾ ਹੈ। ਇਸ ਦਾ ਸੇਵਨ ਤੁਸੀਂ ਸਮੂਦੀ, ਜੂਸ ਅਤੇ ਫਲ ਦੇ ਰੂਪ ਵਿਚ ਕਰ ਸਕਦੇ ਹੋ। 

ਸ਼ਕਰਕੰਦੀ
ਸ਼ਕਰਕੰਦੀ ਵਿਚ ਬੀਟਾ ਕੈਰੋਟਿਨ ਪਾਇਆ ਜਾਂਦਾ ਹੈ, ਜਿਸ ਨਾਲ ਚਿਹਰੇ ਦੀ ਚਮੜੀ ’ਤੇ ਖਿਚਾਵ ਆਉਂਦਾ ਹੈ ਅਤੇ ਝੁਰੜੀਆਂ ਠੀਕ ਹੋ ਜਾਂਦੀਆਂ ਹਨ। ਸ਼ਕਰਕੰਦੀ ਦਾ ਸੇਵਨ ਕਰਨ ਨਾਲ ਚਿਹਰਾ ਮੂਲਾਇਮ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਸੀ ਅਤੇ ਈ ਭਰਪੂਰ ਮਾਤਰਾ ’ਚ ਹੁੰਦਾ ਹੈ। ਸ਼ਕਰਕੰਦੀ ਦਾ ਇਸਤੇਮਾਲ ਤੁਸੀਂ ਚਾਟ ਜਾਂ ਫੇਸ ਪੈਕ ਦੇ ਤੌਰ ’ਤੇ ਕਰ ਸਕਦੇ ਹੋ।

ਬੀਨਸ ਅਤੇ ਦਾਲ
ਬੀਨਸ ਅਤੇ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਚਮੜੀ ਦੀਆਂ ਕੋਸ਼ਿਕਾਵਾਂ ਦਾ ਵਿਕਾਸ ਹੁੰਦਾ ਹੈ ਅਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਚਿਹਰਾ ਖ਼ੂਬਸੂਰਤ ਅਤੇ ਬੇਦਾਗ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਫਾਈਬਰ ਦੀ ਮਦਦ ਨਾਲ ਪਾਚਨ ਤੰਤਰ ਨੂੰ ਸਹੀ ਰੱਖਣ ਵਿੱਚ ਮਦਦ ਮਿਲਦੀ ਹੈ। 

ਬ੍ਰੋਕਲੀ
ਬ੍ਰੋਕਲੀ ਦਾ ਸੇਵਨ ਕਰਨ ਨਾਲ ਚਮੜੀ ’ਤੇ ਖਿਚਾਵ ਅਤੇ ਲਚੀਲਾਪਨ ਆਉਂਦਾ ਹੈ। ਬ੍ਰੋਕਲੀ ਵਿਚ ਫੋਲੇਟ, ਫਾਈਬਰ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਸਾਡੇ ਢਿੱਡ ਨੂੰ ਸਾਫ਼ ਕਰਕੇ ਸਕਿਨ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਬ੍ਰੋਕਲੀ ਨੂੰ ਤੁਸੀਂ ਸਲਾਦ ਅਤੇ ਸਬਜ਼ੀ ਦੇ ਰੂਪ ਵਿਚ ਖਾ ਸਕਦੇ ਹੋ।

rajwinder kaur

This news is Content Editor rajwinder kaur