ਘਰ ''ਚ ਤਿਆਰ ਕੀਤੇ ਫੇਸਪੈਕ ਨਾਲ ਪਾਓ ਫੇਸ਼ੀਅਲ ਵਰਗਾ ਨਿਖਾਰ

02/24/2020 1:00:51 PM

ਜਲੰਧਰ—ਚਿਹਰੇ ਨੂੰ ਨਿਖਾਰਨ ਅਤੇ ਹੈਲਦੀ ਸਕਿਨ ਲਈ ਸਕਰਬਿੰਗ ਅਤੇ ਫੇਸ ਪੈਕ ਦੋਹੇਂ ਜ਼ਰੂਰੀ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਅਜਿਹਾ ਫੇਸ ਮਾਸਕ ਜੋ ਤੁਹਾਡੇ ਲਈ ਸਕਰਬਿੰਗ ਅਤੇ ਫੇਸ ਮਾਸਕ ਦੋਹਾਂ ਦਾ ਕੰਮ ਕਰੇਗਾ। ਆਓ ਜਾਣਦੇ ਹਾਂ ਇਸ ਮਾਸਕ ਦੇ ਬਾਰੇ 'ਚ...
ਮਾਸਕ ਬਣਾਉਣ ਲਈ ਤੁਹਾਨੂੰ ਚਾਹੀਦਾ ਹੋਵੇਗਾ
ਦਹੀਂ-1 ਚਮਚ
ਸੰਤਰੇ ਦੇ ਸੁੱਕੇ ਛਿਲਕੇ- 1 ਚਮਚ
ਸ਼ਹਿਦ-2 ਟੀ ਸਪੂਨ
ਨਿੰਬੂ ਦਾ ਰਸ- 1 ਚਮਚ
ਚੀਨੀ-1 ਚਮਚ
ਇਨ੍ਹਾਂ ਸਭ ਚੀਜ਼ਾਂ ਨੂੰ ਮਿਲਾ ਕੇ ਤੁਹਾਨੂੰ ਇਕ ਘੋਲ ਤਿਆਰ ਕਰਨਾ ਹੈ। ਇਸ ਲਈ ਇਕ ਕੱਚ ਦੀ ਕੌਲੀ ਲਓ, ਉਸ 'ਚ 1 ਚਮਚ ਦਹੀਂ, ਸੰਤਰੇ ਦਾ ਪਾਊਡਰ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲੈਣਾ ਹੈ। ਯਾਦ ਰੱਖੋ ਇਸ 'ਚ ਚੀਨੀ ਤੁਹਾਨੂੰ ਵੱਖ ਤੋਂ ਮਿਲਾਉਣੀ ਹੈ।


ਫੇਸ ਪੈਕ ਤੋਂ ਪਹਿਲਾਂ ਸਕਰਬਿੰਗ
ਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਸਕਰੱਬ ਕਰੋ। ਇਸ ਲਈ ਤਿਆਰ ਘੋਲ 'ਚ ਚੀਨੀ ਮਿਲਾ ਕੇ ਹਲਕੇ ਹੱਥ ਨਾਲ 5-10 ਮਿੰਟ ਤੱਕ ਸਕਰਬਿੰਗ ਕਰੋ। ਚਿਹਰਾ ਚੰਗੀ ਤਰ੍ਹਾਂ ਸਾਫ ਕਰਨ ਦੇ ਬਾਅਦ ਸਾਦੇ ਪਾਣੀ ਨਾਲ ਇਸ ਨੂੰ ਸਾਫ ਕਰੋ। ਉਸ ਦੇ ਬਾਅਦ ਲਗਾਓ ਫੇਸ ਮਾਸਕ। ਫੇਸ ਮਾਸਕ ਲਈ ਤੁਹਾਨੂੰ ਪਹਿਲਾਂ ਤੋਂ ਤਿਆਰ ਘੋਲ ਚਿਹਰੇ 'ਤੇ 10 ਮਿੰਟ ਲਈ ਲਗਾ ਲੈਣਾ ਹੈ। ਪੈਕ ਨੂੰ ਉਤਾਰਦੇ ਸਮੇਂ ਨਿੰਬੂ ਦੇ ਛਿਲਕੇ ਨਾਲ 1-2 ਮਿੰਟ ਤੱਕ ਬਹੁਤ ਹੀ ਹਲਕੇ ਹੱਥ ਨਾਲ ਰਗੜਨਾ ਹੈ। ਛਿਲਕੇ ਨਾਲ ਮਾਲਿਸ਼ ਦੇ ਬਾਅਦ, ਸਾਦੇ ਪਾਣੀ ਨਾਲ ਚਿਹਰਾ ਧੋ ਲਓ ਅਤੇ ਆਪਣੀ ਕੋਈ ਵੀ ਮਨਪਸੰਦ ਕਰੀਮ 'ਚ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ 'ਤੇ ਲਗਾਓ।


ਸਪੈਸ਼ਲ ਟਿਪਸ
ਕੁਝ ਔਰਤਾਂ ਘਰੇਲੂ ਫੇਸ ਮਾਸਕ ਬਣਾ ਕੇ ਫਰਿੱਜ਼ 'ਚ ਰੱਖ ਲੈਂਦੀਆਂ ਹਨ, ਪਰ ਅਜਿਹਾ ਕਰਨਾ ਠੀਕ ਨਹੀਂ ਹੈ। ਖਾਸ ਤੌਰ 'ਤੇ ਜਿਸ ਪੈਕ 'ਚ ਦਹੀਂ, ਨਿੰਬੂ ਅਤੇ ਹਲਦੀ ਇਕੱਠੇ ਪਾਏ ਹੋਣ। ਇਸ ਮਾਸਕ ਨੂੰ ਤਾਜ਼ਾ ਬਣਾ ਕੇ ਚਿਹਰੇ 'ਤੇ ਲਗਾਓ, ਇਸ ਨਾਲ ਰਿਜ਼ਲਟ ਵੀ ਦੁੱਗਣਾ ਮਿਲੇਗਾ ਨਾਲ ਹੀ ਸਕਿਨ 'ਤੇ ਕਈ ਸਾਈਡਇਫੈਕਟ ਨਹੀਂ ਹੋਵੇਗਾ।
ਪੈਕ ਲਗਾਉਣ ਦੇ ਫਾਇਦੇ
ਇਸ ਪੈਕ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ ਦੇ ਸਾਰੇ ਬਲੈਕ ਹੈੱਡਸ ਅਤੇ ਵ੍ਹਾਈਟ ਹੈੱਡਸ ਦੂਰ ਹੋਣਗੇ। ਜਿਸ ਨਾਲ ਤੁਹਾਡੀ ਸਕਿਨ ਇਕ ਦਮ ਨਿਖਰੀ ਅਤੇ ਬੇਦਾਗ ਅਤੇ ਨਿਖਰੀ ਦਿਖਾਈ ਦੇਵੇਗੀ?
ਚਿਹਰੇ 'ਤੇ ਨਿਖਾਰ
ਜੇਕਰ ਤੁਸੀਂ ਇਸ ਪੈਕ ਦੀ ਵਰਤੋਂ ਹਫਤੇ 'ਚ ਇਕ ਵਾਰ ਕਰਦੇ ਹੋ ਤਾਂ ਤੁਹਾਡਾ ਚਿਹਰਾ ਇਕ ਦਮ ਗਲੋਇੰਗ ਅਤੇ ਚਮਕਦਾਰ ਦਿਖਾਈ ਦੇਵੇਗਾ।

Aarti dhillon

This news is Content Editor Aarti dhillon