ਸੈਂਸਟਿਵ ਸਕਿਨ ਲਈ ਬੈਸਟ ਹੈ ਇਹ ਫੇਸਪੈਕ

05/17/2019 9:23:15 AM

ਜਲੰਧਰ— ਖੂਬਸੂਰਤ ਅਤੇ ਚਮਕਦਾਰ ਚਮੜੀ ਲਈ ਲੋਕ ਕਈ ਤਰ੍ਹਾਂ ਦੀਆਂ ਕਰੀਮਾਂ ਅਤੇ ਫੇਸਪੈਕ ਦਾ ਇਸਤੇਮਾਲ ਕਰਦੇ ਹਨ। ਆਮ ਚਮੜੀ ਲਈ ਕੁਝ ਵੀ ਲਗਾਇਆ ਜਾ ਸਕਦਾ ਹੈ ਪਰ ਸੈਂਸਟਿਵ ਸਕਿਨ ਵਾਲਿਆਂ ਨੂੰ ਬਹੁਤ ਘੱਟ ਬਿਊਟੀ ਪ੍ਰੋਡਕਟ ਸੂਟ ਕਰਦੇ ਹਨ। ਜੇਕਰ ਤੁਹਾਡੀ ਵੀ ਸੈਂਸਟਿਵ ਸਕਿਨ ਹੈ ਤਾਂ ਤੁਹਾਡੇ ਲਈ ਤਰਬੂਜ ਵਾਲਾ ਫੇਸ ਪੈਕ ਵਧੀਆ ਹੈ। ਤਰਬੂਜ 'ਚ ਕਈ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੀ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। ਰੰਗ ਨੂੰ ਸਾਫ ਕਰਨ ਲਈ ਇਹ ਇਕ ਕੁਦਰਤੀ ਫੇਸ ਪੈਕ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਚਿਹਰੇ ਦੀ ਡੈੱਡ ਸਕਿਨ ਵੀ ਦੂਰ ਹੁੰਦੀ ਹੈ।
ਤਰਬੂਜ ਪੈਕ ਬਣਾਉਣ ਦੀ ਸਮੱਗਰੀ
1. ਇਕ ਚੱਮਚ ਤਰਬੂਜ ਦਾ ਰਸ
2. ਇਕ ਚੱਮਚ ਐਵੋਕਾਡੋ ਦਾ ਗੁੱਦਾ
ਇਸ ਤਰ੍ਹਾਂ ਬਣਾ ਕੇ ਲਗਾਓ ਫੇਸ ਪੈਕ
ਇਕ ਬਾਊਲ 'ਚ 1 ਚੱਮਚ ਤਰਬੂਜ ਦਾ ਰਸ ਅਤੇ 1 ਚੱਮਚ ਐਵੋਕਾਡੋ ਦਾ ਗੁੱਦਾ ਮਿਲਾਓ। ਹੁਣ ਇਸ ਪੈਕ ਨੂੰ ਚਿਹਰੇ 'ਤੇ 20 ਮਿੰਟ ਲਈ ਲਗਾਓ। ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਹਫਤੇ 'ਚ ਦੋ ਵਾਰ ਇਸ ਪ੍ਰਕਿਰਿਆ ਨੂੰ ਕਰੋ। ਕੁਝ ਹੀ ਦਿਨਾਂ 'ਚ ਚਿਹਰਾ ਚਮਕਦਾਰ ਹੋ ਜਾਵੇਗਾ।