ਮਲਾਈ ਲਗਾਉਣ ਨਾਲ ਚਿਹਰੇ ''ਤੇ ਆਉਂਦਾ ਹੈ ਕੁਦਰਤੀ ਨਿਖਾਰ

11/06/2019 4:59:56 PM

ਮੁੰਬਈ(ਬਿਊਰੋ)— ਕਦੇ ਗੋਰਾ ਬਣਾਉਣ ਵਾਲੀ ਫੇਅਰਨੈੱਸ ਕਰੀਮ ਨਾਲ ਗੋਰੇਪਨ ਦੀ ਉਮੀਦ ਤਾਂ ਕਦੇ ਐਂਟੀ ਏਜਿੰਗ ਕ੍ਰੀਮ ਨਾਲ ਉਮਰ ਨੂੰ ਰੋਕਣ ਦਾ ਯਤਨ ਮਤਲਬ ਖੂਬਸੂਰਤੀ ਪਾਉਣ ਦੀ ਇੱਛਾ ਵਿਚ ਲੜਕੀਆਂ ਕੀ-ਕੀ ਉਪਾਅ ਨਹੀਂ ਕਰਦੀਆਂ। ਆਪਣੇ ਚਿਹਰੇ 'ਤੇ ਤਰ੍ਹਾਂ-ਤਰ੍ਹਾਂ ਦੇ ਕਾਸਮੈਟਿਕ ਦੀ ਪਰਤ ਚੜਾਉਣ ਦੇ ਬਾਵਜੂਦ ਵੀ ਲੜਕੀਆਂ ਉਸ 'ਤੇ ਹੋਰ ਵਧ ਐਕਸਪੈਰੀਮੈਂਟ ਕਰਨ ਤੋਂ ਬਾਜ਼ ਨਹੀਂ ਆਉਂਦੀਆਂ, ਜਿਸ ਦਾ ਨਤੀਜਾ ਝੁਰੜੀਆਂ, ਪਿੰਪਲਸ, ਡਾਰਕ ਸਰਕਲਸ ਅਤੇ ਹੋਰ ਸਕਿਨ ਪ੍ਰਾਬਲਮਸ ਦੇ ਰੂਪ 'ਚ ਸਾਡੇ ਸਾਹਮਣੇ ਹੁੰਦਾ ਹੈ। ਬਾਜ਼ਾਰ ਵਿਚ ਮਿਲਣ ਵਾਲੀਆਂ ਨਵੀਆਂ-ਨਵੀਆਂ ਕਰੀਮਾਂ ਤੁਸੀਂ ਹਮੇਸ਼ਾ ਹੀ ਟਰਾਈ ਕਰਦੇ ਆਏ ਹੋ ਪਰ ਕਦੇ ਘਰ 'ਚ ਹਮੇਸ਼ਾ ਉਪਲਬਧ ਰਹਿਣ ਵਾਲੀ ਉਪਯੋਗੀ ਕ੍ਰੀਮ ਟਰਾਈ ਕਰ ਕੇ ਦੇਖੋ। ਅਸੀਂ ਗੱਲ ਕਰ ਰਹੇ ਹਾਂ ਮਲਾਈ ਦੀ ਜੋ ਹਰ ਸਮੇਂ ਘਰ ਵਿਚ ਫਰੈਸ਼ ਮਿਲਦੀ ਹੈ ਅਤੇ ਇਸ ਦੇ ਫਾਇਦੇ ਵੀ ਘੱਟ ਨਹੀਂ।ਅੱਜ ਅਸੀਂ ਤੁਹਾਨੂੰ ਚਿਹਰੇ 'ਤੇ ਮਲਾਈ ਲਗਾਉਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
1. ਇਕ ਚੱਮਚ ਮਲਾਈ 'ਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਚਿਹਰੇ ਤੇ ਬੁੱਲ੍ਹਾਂ 'ਤੇ ਲਗਾਉਣ ਨਾਲ ਇਹ ਫਟਦੇ ਨਹੀਂ।
2. ਥੋੜ੍ਹੀ ਜਿਹੀ ਮਲਾਈ ਅਤੇ ਇਕ ਚੱਮਚ ਵੇਸਣ ਦਾ ਵਟਣਾ ਸਾਬਣ ਦਾ ਬਿਹਤਰੀਨ ਆਪਸ਼ਨ ਹੈ, ਇਸ ਨਾਲ ਚਮੜੀ ਮੁਲਾਇਮ ਬਣਦੀ ਹੈ।
3. ਮੁਲਤਾਨੀ ਮਿੱਟੀ ਨੂੰ ਪੀਸ ਕੇ ਉਸ ਵਿਚ ਮਲਾਈ ਮਿਲਾ ਕੇ ਚਿਹਰੇ ਅਤੇ ਕੂਹਣੀਆਂ 'ਤੇ ਲਗਾਉਣ ਨਾਲ ਉਸ ਦੇ ਰੰਗ 'ਚ ਨਿਖਾਰ ਆਉਂਦਾ ਹੈ।
4. ਤਿੰਨ-ਚਾਰ ਬਾਦਾਮ ਅਤੇ 10-12 ਦੇਸੀ ਗੁਲਾਬ ਦੀਆਂ ਪੱਤੀਆਂ ਪੀਸ ਕੇ, ਇਕ ਚੱਮਚ ਮਲਾਈ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਤੇ ਚਮੜੀ ਦੇ ਧੱਬੇ ਦੂਰ ਹੋ ਜਾਂਦੇ ਹਨ।
5. ਮਸੰਮੀ ਜਾਂ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਉਸ 'ਚ ਮਲਾਈ ਮਿਲਾ ਕੇ ਲਗਾਉਣ ਨਾਲ ਚਮੜੀ ਮੁਲਾਇਮ ਤੇ ਸਾਫ ਹੁੰਦੀ ਹੈ।
6. ਇਕ ਚੱਮਚ ਮਲਾਈ ਵਿਚ ਇਕ ਚੱਮਚ ਸੇਬ ਦਾ ਰਸ ਮਿਲਾ ਲਓ। ਹੁਣ ਇਸ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਕੇ ਹਲਕੇ ਹੱਥ ਨਾਲ ਚਿਹਰੇ 'ਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿਚ ਰੰਗ ਸਾਫ ਹੋਣ ਲੱਗਦਾ ਹੈ।

manju bala

This news is Content Editor manju bala