Beauty Tips : ਆਈਲਾਈਨਰ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਹੋ ਸਕਦੈ ਨੁਕਸਾਨ

11/03/2020 4:46:00 PM

ਜਲੰਧਰ (ਬਿਊਰੋ) - ਸਾਡੀਆਂ ਅੱਖਾਂ ਸਾਡਾ ਸ਼ੀਸ਼ਾ ਹੁੰਦੀਆਂ ਹਨ। ਇਨ੍ਹਾਂ ਦੀ ਖ਼ੂਬਸੂਰਤੀ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਲੱਗਦੀ ਹੈ, ਜਿਸ ਨਾਲ ਅਸੀਂ ਖ਼ੁਸ਼ ਰਹਿੰਦੇ ਹਨ। ਵੱਖ-ਵੱਖ ਤਰੀਕੇ ਨਾਲ ਅਸੀਂ ਅੱਖਾਂ ਨੂੰ ਹੋਰ ਵੀ ਖ਼ੂਬਸੂਰਤ ਬਣਾ ਸਕਦੇ ਹਾਂ। ਆਈਲਾਈਨਰ ਅੱਖਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦਾ ਹੈ। ਅੱਖਾਂ ਜੇਕਰ ਛੋਟੀਆਂ ਹੋਣ ਤਾਂ ਆਈਲਾਈਨਰ ਲਗਾ ਲੈਣ ਨਾਲ ਅੱਖਾਂ ਹੋਰ ਵੀ ਸੁੰਦਰ ਲੱਗਣ ਲੱਗਦੀਆਂ ਹਨ ਪਰ ਇਸ ਨੂੰ ਲਗਾਉਣ ਦਾ ਇਕ ਸਹੀ ਤਰੀਕਾ ਹੁੰਦਾ ਹੈ। 

1. ਅੱਖਾਂ ਦੇ ਹੇਠਲੇ ਹਿੱਸੇ 'ਚ ਜ਼ਿਆਦਾ ਲੱਗਣਾ:
ਅਸੀਂ ਹਮੇਸ਼ਾ ਅੱਖਾਂ ਦੇ ਹੇਠਲੇ ਹਿੱਸੇ 'ਚ ਜ਼ਿਆਦਾ ਆਈਲਾਈਨਰ ਲਗਾ ਲੈਂਦੇ ਹਾਂ ਇਸ ਨਾਲ ਸਾਡੀਆਂ ਅੱਖਾਂ ਛੋਟੀਆਂ ਲੱਗਣ ਲੱਗਦੀਆਂ ਹਨ। ਨਾਲ ਹੀ ਉਹ ਆਈਲਾਈਨਰ ਫੈਲ ਜਾਂਦਾ ਹੈ ਜਿਸ ਨਾਲ ਅੱਖਾਂ ਖ਼ਰਾਬ ਲੱਗਦੀਆਂ ਹਨ। ਇਸ ਤੋਂ ਬੱਚਣ ਲਈ ਪੈਂਸਿਲ ਕਾਜਲ ਦੀ ਵਰਤੋਂ ਕਰੋ। 

2. ਆਈਲਾਈਨਰ ਖ਼ਰਾਬ ਤਰੀਕੇ ਨਾਲ ਲਗਾਉਣਾ:
ਕਈ ਵਾਰ ਆਈਲਾਈਨਰ ਲਗਾਉਂਦੇ ਸਮੇਂ ਆਈਲਾਈਨਰ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਣੀ ਚਿਨ ਨੂੰ ਉੱਪਰ ਵੱਲ ਕਰੋ ਅਤੇ ਹੇਠਾਂ ਦੇਖੋ ਇਸ ਨਾਲ ਤੁਸੀਂ ਥੋੜ੍ਹਾ-ਥੋੜ੍ਹਾ ਦੇਖ ਸਕਦੀ ਹੈ। ਹੁਣ ਆਈਲਾਈਨਰ ਲਗਾਓ ਇਸ ਨਾਲ ਤੁਹਾਡਾ ਲਾਈਨਰ ਖ਼ਰਾਬ ਨਹੀਂ ਹੋਵੇਗਾ ਅਤੇ ਤੁਹਾਡੀਆਂ ਅੱਖਾਂ ਵੀ ਖ਼ੂਬਸੂਰਤ ਲੱਗਣਗੀਆਂ। 

karwa Chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

3. ਸਿਰਫ ਕਾਲੇ ਅਤੇ ਭੂਰੇ ਰੰਗ ਦੀ ਵਰਤੋਂ ਕਰੋ:
ਅੱਜ ਕੱਲ੍ਹ ਬਾਜ਼ਾਰ 'ਚ ਕਈ ਰੰਗ ਦੇ ਲਾਈਨਰ ਆਉਣ ਲੱਗੇ ਹਨ, ਜਿਸ ਨੂੰ ਹਮੇਸ਼ਾ ਕੁੜੀਆਂ ਲਗਾਉਂਦੀਆਂ ਹਨ। ਕਦੇ-ਕਦੇ ਉਹ ਕਾਫੀ ਖ਼ੂਬਸੂਰਤ ਲੱਗਦੇ ਹਨ ਪਰ ਹਮੇਸ਼ਾ ਉਨ੍ਹਾਂ ਨੂੰ ਲਗਾਉਂਦੇ ਰਹਿਣਾ, ਚੰਗਾ ਨਹੀਂ ਲੱਗਦਾ ਹੈ। ਇਸ ਲਈ ਜਿੰਨਾ ਹੋ ਸਕੇ ਬਲੈਕ ਜਾਂ ਬਰਾਊਨ ਰੰਗ ਦੇ ਆਈਲਾਈਨਰ ਦੀ ਵਰਤੋਂ ਕਰੋ। 

ਪੜ੍ਹੋ ਇਹ ਵੀ ਖ਼ਬਰ- karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

4. ਪੈਂਸਿਲ, ਜੇਲ ਅਤੇ ਲੀਕਵਡ 'ਚ ਫਰਕ ਨਹੀਂ ਪੈਦਾ:
ਪੈਂਸਿਲ ਆਈਲਾਈਨਰ ਉਦੋਂ ਲਗਾਇਆ ਜਾਂਦਾ ਹੈ ਜਦੋਂ ਤੁਹਾਨੂੰ ਗਲੈਮ ਲੁੱਕ ਚਾਹੀਦੀ, ਕਿਉਂਕਿ ਇਹ ਵਾਟਰਪਰੂਫ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

5. ਲਾਈਨਰ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ :
ਸਭ ਤੋਂ ਪਹਿਲਾਂ ਪੈਂਸਿਲ ਲਾਈਨਰ ਜਾਂ ਲਾਈਨਰ ਨੂੰ ਛੋਟੇ ਬਰੱਸ਼ ਨਾਲ ਲਗਾਓ ਇਸ ਤੋਂ ਬਾਅਦ ਉਸ ਦੇ ਆਲੇ-ਦੁਆਲੇ ਉਸ ਨਾਲ ਮੈਚਿੰਗ ਸ਼ੈਡੋ ਪਾਊਡਰ ਲਗਾਓ। ਇਸ ਨਾਲ ਤੁਹਾਡਾ ਲਾਈਨਰ ਕਾਫੀ ਲੰਬੇ ਸਮੇਂ ਤੱਕ ਚਲੇਗਾ।

ਪੜ੍ਹੋ ਇਹ ਵੀ ਖ਼ਬਰ- karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

rajwinder kaur

This news is Content Editor rajwinder kaur