ਇਨ੍ਹਾਂ ਸਵਾਲਾਂ ਨੂੰ ਸੁਣਕੇ ਹਰ ਲੜਕੀ ਹੋ ਜਾਂਦੀ ਹੈ ਨਾਰਾਜ਼

10/03/2017 9:07:11 AM

ਨਵੀਂ ਦਿੱਲੀ— ਲੜਕੀ ਨੂੰ ਲੜਕੀਆਂ ਨਾਲ ਗੱਲ ਕਰਦੇ ਸਮੇਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਕਦੋਂ ਕਿਹੜੀ ਗੱਲ 'ਤੇ ਚਿੜ ਜਾਵੇ ਇਸ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ। ਅਕਸਰ ਤੁਸੀਂ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਕੁਝ ਸਵਾਲ ਪੁੱਛ ਲੈਂਦੇ ਹੋ ਜਿਨ੍ਹਾਂ ਨਾਲ ਉਹ ਗੁੱਸਾ ਹੋ ਜਾਂਦੀ ਹੈ। ਅਸਲ ਵਿਚ ਲੜਕੀਆਂ ਨੂੰ ਕੁਝ ਸਵਾਲਾਂ ਦੇ ਜਵਾਬ ਦੇਣਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਲੜਕੀਆਂ ਕਿਹੜੇ ਸਵਾਲਾਂ ਨੂੰ ਸੁਣਨਾ ਪਸੰਦ ਨਹੀਂ ਕਰਦੀਆਂ। 
1. ਵਿਆਹ ਕਦੋਂ ਕਰੋਗੀ ?
ਕਦੇਂ ਵੀ ਕੁਆਰੀ ਲੜਕੀ ਤੋਂ ਇਹ ਨਾ ਪੁੱਛੋ ਕਿ ਉਹ ਵਿਆਹ ਕਦੋਂ ਕਰ ਰਹੀ ਹੈ। ਅਸਲ ਵਿਚ ਹਰ ਲੜਕੀ ਹਰ ਕਿਸੇ ਦੇ ਮੂੰਹੋ ਤੋਂ ਇਕ ਹੀ ਸਵਾਲ ਵਾਰ-ਵਾਰ ਸੁਣ ਕੇ ਥੱਕ ਜਾਂਦੀ ਹੈ। ਇਸ ਲਈ ਕੋਈ ਵੀ ਲੜਕੀ ਇਸ ਸਵਾਲ ਨੂੰ ਸੁਣ ਕੇ ਚਿੜ ਜਾਵੇਗੀ। 
2. ਐਕਸ ਬੁਆਏਫਰੈਂਡ ਦੇ ਬਾਰੇ 
ਲੜਰਕੀਆਂ ਨੂੰ ਆਪਣੇ ਐਕਸ ਬੁਆਏਫਰੈਂਡ ਦੇ ਬਾਰੇ ਵਿਚ ਸੁਣਨਾ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਇਸ ਨਾਲ ਉਨ੍ਹਾਂ ਨੂੰ ਆਪਣੀ ਪਿਛਲੀਆਂ ਗੱਲਾਂ ਯਾਦ ਆਉਂਦੀਆਂ ਹਨ। ਇਸ ਲਈ ਇਸ ਸਵਾਲ ਤੋਂ ਦੂਰ ਰਹਿਣਾ ਹੀ ਚੰਗਾ ਹੈ। 
3. ਕਰਿਅਰ ਨੂੰ ਲੈ ਕੇ ਸਵਾਲ 
ਲੜਕੀਆਂ ਨੂੰ ਆਪਣੇ ਕਰਿਅਰ ਨੂੰ ਲੈ ਕੇ ਕੋਈ ਵੀ ਕਮੈਂਟ ਸੁਣਨਾ ਪਸੰਦ ਨਹੀਂ ਹੁੰਦਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੱਪੜੇ ਅਤੇ ਮੇਕਅੱਪ ਨਾਲ ਜੁੜੇ ਸਵਾਲ ਵੀ ਜ਼ਿਆਦਾ ਗੁੱਲਾ ਦਿਵਾਉਂਦੇ ਹਨ।
4. ਤੁਸੀਂ ਹੁਣ ਤੱਕ ਸਿੰਗਲ ਕਿਉਂ ਹੋ?
ਲੜਕੀਆਂ ਨੂੰ ਨਾ ਤਾਂ ਇਹ ਸਵਾਲ ਸੁਣਨਾ ਚੰਗਾ ਲੱਗਦਾ ਹੈ ਅਤੇ ਨਾ ਹੀ ਇਸ ਦਾ ਜਵਾਬ ਸੁਣਨਾ ਪਸੰਦ ਹੁੰਦਾ ਹੈ। ਆਪਣੀਆਂ ਪਰਸਨਲ ਲਾਈਫ ਨਾਲ ਜੁੜੇ ਸਵਾਲਾਂ ਨੂੰ ਸੁਣਨਾ ਉਹ ਪਸੰਦ ਨਹੀਂ ਕਰਦੀਆਂ। ਇਸ ਨਾਲ ਉਨ੍ਹਾਂ ਨੂੰ ਇਹ ਸਵਾਲ ਨਾ ਪੁੱਛੋ ਤਾਂ ਚੰਗਾ ਹੈ। 
5. ਦੂਜੀਆਂ ਲੜਕੀਆਂ ਬਾਰੇ ਪੁੱਛਣਾ
ਉਨ੍ਹਾਂ ਦੇ ਸਾਹਮਣ ਕਦੇ ਵੀ ਕਿਸੇ ਦੂਜੀ ਲੜਕੀਆਂ ਜਾਂ ਉਨ੍ਹਾਂ ਦੇ ਦੋਸਤਾਂ ਬਾਰੇ ਨਾ ਪੁੱਛੋ। ਅਜਿਹੇ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਦੂਜੀਆਂ ਲੜਕੀਆਂ ਵਿਚ ਦਿਲਚਸਪੀ ਲੈ ਰਹੇ ਹੋ ਅਤੇ ਇਸ ਨਾਵ ਤੁਹਾਡੀ ਬਣ ਰਹੀ ਗੱਲ ਵੀ ਵਿਗੜ ਸਕਦੀ ਹੈ।