ਆਲੂ ਅਨਾਰਦਾਣਾ ਸਲਾਦ ਬਣਾਉਣ ਦੀ ਆਸਾਨ ਵਿਧੀ

03/23/2017 1:47:05 PM

ਨਵੀਂ ਦਿੱਲੀ— ਖਾਣੇ ਦੇ ਨਾਲ ਜਾਂ ਥੋੜ੍ਹੀ-ਥੋੜ੍ਹੀ ਭੁੱਖ ਹੋਣ ''ਤੇ ਸਲਾਦ ਵਧੀਆ ਡਾਇਟ ਹੈ, ਸਲਾਦ ਕਈ ਤਰ੍ਹਾਂ ਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਇਕ ਸਲਾਦ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਖਾਣ ''ਚ ਵੀ ਬਹੁਤ ਸੁਆਦ ਹੋਵੇਗਾ ਅਤੇ ਉਸ ਦਾ ਨਾਂ ਵੀ ਨਵਾਂ ਹੀ ਹੈ ਜੋ ਘੱਟ ਹੀ ਸੁਣਿਆ ਗਿਆ ਹੋਵੇਗਾ,ਅਤੇ ਉਹ ਹੈ ਆਲੂ ਅਨਾਰਦਾਣੇ ਦਾ ਸਲਾਦ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
- 2 ਆਲੂ ਉਬਲੇ ਹੋਏ
- ਅੱਧਾ ਕੱਪ ਅਨਾਰ ਦੇ ਦਾਣੇ 
- ਇਕ ਪਿਆਜ਼ ਬਰੀਕ ਕੱਟਿਆ ਹੋਇਆ
- ਇਕ ਵੱਡਾ ਚਮਚ ਪੁਦੀਨੇ ਦੇ ਪੱਤੇ, ਕੱਟੇ ਹੋਏ
- 1/4 ਚਮਚ ਲਾਲ ਮਿਰਚ ਪਾਉੂਡਰ
- ਇਕ ਚਮਚ ਚਾਟ ਮਸਾਲਾ
- ਇਕ ਚਮਚ ਭੁਣਿਆ ਜੀਰਾ ਪਾਊਡਰ
- 2 ਵੱਡੇ ਚਮਚ ਨਿੰਬੂ ਦਾ ਰਸ 
- ਸੁਆਦ ਮੁਤਾਬਕ ਨਮਕ ਜਾਂ ਕਾਲਾ ਨਮਕ
- ਸਜਾਵਟ ਦੇ ਲਈ ਪੁਦੀਨੇ ਦੇ ਪੱਤੇ
ਬਣਾਉਣ ਦਾ ਵਿਧੀ
- ਆਲੂ ਨੂੰ ਛਿੱਲ ਕੇ ਕੱਟ ਲਓ। ਹੁਣ ਇਕ ਬਰਤਨ ''ਚ ਆਲੂ, ਪਿਆਜ਼, ਟਮਾਟਰ, ਅਨਾਰ ਦਾਣੇ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਮਿਕਸ ਕਰ ਲਓ।
- ਇਸ ਤੋਂ ਬਾਅਦ ਆਲੂ-ਅਨਾਰ ਦੇ ਮਿਕਸਚਰ ''ਚ ਚਾਟ ਮਸਾਲਾ, ਲਾਲ ਮਿਰਚ, ਭੁਣਿਆ ਹੋਇਆ ਜੀਰਾ ਪਾਊਡਰ, ਨਿੰਬੂ ਦਾ ਰਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। 
- ਤਿਆਰ ਹੈ ਆਲੂ-ਅਨਾਰਦਾਣਾ ਸਲਾਦ ਇਸਨੂੰ ਪੁਦੀਨੇ ਦੇ ਪੱੱਤਿਆ ਨਾਲ ਸਜਾ ਕੇ ਪਰੋਸੋ ਅਤੇ ਇਸ ਦਾ ਸੁਆਦ ਲਓ।