ਕਿਸੇ ਵੀ ਪਾਰਟੀ ਜਾਂ ਫੰਕਸ਼ਨ ''ਚ ਈਅਰਰਿੰਗਸ ਨਾਲ ਟ੍ਰਾਈ ਕਰੋ ਇਹ Ear Chain

06/19/2018 3:16:50 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਰਿਸੈਪਸ਼ਨ ਪਾਰਟੀ ਰੱਖਣ ਦਾ ਚਲਣ ਬਹੁਤ ਹੀ ਜ਼ੋਰਾਂ 'ਤੇ ਹੈ। ਇਸ ਦੌਰਾਨ ਵੀ ਨਵੀਂ ਲਾੜੀ ਖੂਬ ਸ਼ਿੰਗਾਰ ਕਰਦੀ ਹੈ ਤਾਂ ਕਿ ਹਰ ਕਿਸੇ ਦੀਆਂ ਨਜ਼ਰਾਂ ਉਸ 'ਤੇ ਟਿੱਕੀਆਂ ਰਹਿਣ। ਜੇ ਤੁਸੀਂ ਵੀ ਭੀੜ ਤੋਂ ਵੱਖ ਦਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਈਅਰਰਿੰਗਸ 'ਤੇ ਜ਼ਿਆਦਾ ਧਿਆਨ ਦਿਓ। ਈਅਰਰਿੰਗ ਵਿਦ ਇਅਰ ਚੇਨ ਦੀ ਵਰਤੋਂ ਕਰੋ ਇਹ ਟ੍ਰੈਂਡ ਵੀ ਐਵਰਗ੍ਰੀਨ ਹੈ, ਜਿਸ ਨੂੰ ਤੁਸੀਂ ਨਾ ਸਿਰਫ ਆਪਣੀ ਵੈਡਿੰਗ ਰਿਸੈਪਸ਼ਨ ਸਗੋਂ ਕਿਸੇ ਵੀ ਹੋਰ ਫੰਕਸ਼ਨ 'ਤੇ ਟ੍ਰਾਈ ਕਰ ਸਕਦੀ ਹੋ। 
ਇਅਰ ਚੇਨ ਦੇ ਦੋ ਫਾਇਦੇ ਹੁੰਦੇ ਹਨ ਇਕ ਤਾਂ ਇਹ ਈਅਰਰਿੰਗਸ ਦੀ ਸ਼ੋਭਾ ਵਧਾਉਂਦੇ ਹਨ ਅਤੇ ਦੂਜਾ ਇਹ ਚੇਨ ਈਅਰਰਿੰਗਸ ਨੂੰ ਲਾਈਟ ਵੇਟ ਕਰ ਦਿੰਦੀ ਹੈ। ਜੇ ਤੁਸੀਂ ਵੀ ਰਿਸੈਪਸ਼ਨ ਪਾਰਟੀ 'ਚ ਈਅਰਰਿੰਗਸ ਵਿਦ ਇਅਰ ਚੇਨ ਟ੍ਰਾਈ ਕਰਨਾ ਚਾਹੁੰਦੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਸਿੰਪਲ ਤੋਂ ਲੈ ਕੇ ਟ੍ਰੈਂਡੀ ਡਿਜ਼ਾਈਨਸ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਟ੍ਰੈਡੀਸ਼ਨਲ ਲੁੱਕ 'ਤੇ ਕਾਫੀ ਸੂਟ ਕਰਨਗੇ।