ਗਰਭ ਅਵਸਥਾ ਦੋਰਾਨ ਜ਼ਰੂਰ ਕਰੋ ਤੁਲਸੀ ਦਾ ਸੇਵਨ , ਮਿਲਣਗੇ ਕਈ ਲਾਭ

04/21/2017 12:35:16 PM

 ਨਵੀਂ ਦਿੱਲੀ— ਤੁਲਸੀ ਦਾ ਪੌਦਾ ਹਰ ਘਰ ''ਚ ਹੁੰਦਾ ਹੈ। ਇਸ ਦੇ ਪੱਤੇ ਸਿਹਤ ਲਈ ਕਾਫੀ ਲਾਭਕਾਰੀ ਹੁੰਦੇ ਹਨ। ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਦਵਾਈਆਂ ਬਣਾਉਣ ਲਈ ਕੀਤਾ ਜਾਂਦਾ ਹੈ। ਤੁਲਸੀ ''ਚ ਵਿਟਾਮਿਨ ਅਤੇ ਪੋਸ਼ਕ ਤੱਤ ਹੁੰਦੇ ਹਨ। ਜੋ ਗਰਭਵਤੀ ਔਰਤ ਅਤੇ ਛੋਟੇ ਬੱਚੇ ਨੂੰ ਕਾਫੀ ਲਾਭ ਦਿੰਦੇ ਹਨ। ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬੱਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਤੁਲਸੀ ਦੇ ਪੱਤੇ ਦਾ ਫਾਇਦਿਆਂ ਬਾਰੇ।
ਦਵਾਈ ਬਣਾਉਣ ਦੇ ਲਈ-
ਤੁਲਸੀ ਦੇ ਪੌਦੇ ''ਚ ਕਈ ਗੁਣ ਹੁੰਦੇ ਹਨ ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਦਵਾਈਆਂ ਤੋਂ ਇਲਾਵਾ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦਾ ਹੈ। ਤੁਲਸੀ ''ਚ ਐਂਟੀ- ਵਾਇਰਲ ਅਤੇ ਐਂਟੀ-ਬੈਕਟੀਰੀਆਂ ਗੁਣ ਹੁੰਦੇ ਹਨ ਜੋ ਸਰੀਰ ''ਚ ਹੋਣ ਵਾਲੇ ਜਖਮ ਆਦਿ ਨੂੰ ਜਲਦੀ ਭਰਣ ''ਚ ਮਦਦ ਕਰਦੇ ਹੈ। ਹਲਕੀ ਸੱਟ ਲੱਗਣ ''ਤੇ ਤੁਲਸੀ ਦੇ ਪੱਤਿਆਂ ਦਾ ਲੇਪ ਬਣਾ ਕੇ ਲਗਾਉਣ ਨਾਲ ਕਾਫੀ ਲਾਭ ਹੁੰਦਾ ਹੈ। ਸਰਦੀ ਜੁਕਾਮ ਹੋਣ ''ਤੇ ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। 
ਗਰਭਵਤੀ ਦੇ ਲਈ ਫਾਇਦੇਮੰਦ-
ਗਰਭ ਅਵਸਥਾ ਦੋਰਾਨ ਔਰਤਾਂ ਕਿਸੇ ਵੀ ਤਰ੍ਹਾਂ ਦੀ  ਦਵਾਈ ਖਾਣ ਤੋਂ ਪਰਹੇਜ ਕਰਦੀਆਂ ਹਨ। ਇਸ ਲਈ ਜਦੋਂ ਹਲਕੀ ਕਮਜੋਰੀ ਮਹਿਸੂਸ ਹੋਵੇ ਤਾਂ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 
1. ਭਰੂਣ ਦਾ ਵਿਕਾਸ 
ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ''ਚ ਤੁਲਸੀ ਦੇ ਪੱਤਿਆਂ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ''ਚ ਮੋਜੂਦ ਵਿਟਾਮਿਨ- ਏ ਭਰੂਣ ਦਾ ਵਿਕਾਸ ਕਰਨ ਦਾ ਫਾਇਦੇਮੰਦ ਹੁੰਦਾ ਹੈ। 
2. ਹੱਡਿਆਂ
ਤੁਲਸੀ ਦੇ ਪੱਤੇ ਗਰਭਵਤੀ ਅੋਰਤ ਦੇ ਅੰਦਰ ਪਲ ਰਹੇ ਬੱਚੇ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ''ਚ ਮੋਜੂਦ ਮੈਗਨੀਸ਼ੀਅਮ ਬੱਚੇ ਦੀਆਂ ਹੱਡੀਆਂ ਦਾ ਵਿਕਾਸ ਕਰਨ ''ਚ ਮਦਦ ਕਰਦਾ ਹੈ। 
3. ਤਣਾਅ
ਗਰਭ ਅਵਸਥਾ ਦੋਰਾਨ ਔਰਤਾਂ ਅਕਸਰ ਤਣਾਅ ''ਚ ਰਹਿੰਦੀਆਂ ਹਨ। ਜਿਸ ਦੇ ਨਾਲ ਉਨ੍ਹਾਂ ਦੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਦਿਮਾਗ ਨੂੰ ਸ਼ਾਂਤ ਰੱਖਦਾ ਹੈ ਅਤੇ ਤਣਾਅ ਨੂੰ ਘੱਟ ਕਰਦਾ ਹੈ। 
4. ਐਨੀਮੀਆ 
ਗਰਭਵਤੀ ਔਰਤਾਂ ''ਚ ਬੱਚੇ ਦੇ ਜਨਮ ਤੋਂ ਬਾਅਦ ਖੂਨ ਦੀ ਕਮੀ ਹੋ ਜਾਂਦੀ ਹੈ। ਜਿਸ ਦੇ ਨਾਲ ਐਨੀਮੀਆ ਦੀ ਕਮੀ ਹੋ ਜਾਂਦੀ ਹੈ। ਇਸ ਲਈ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ''ਚ ਹੀ ਤੁਲਸੀ ਦੇ ਪੱਤਿਆਂ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ।