ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਡ੍ਰਾਈ ਸਕੈਲਪ

03/13/2018 12:51:26 PM

ਨਵੀਂ ਦਿੱਲੀ—ਡ੍ਰਾਈ ਸਕੈਲਪ ਮਤਲਬ ਸਿਰ ਦੀ ਚਮੜੀ ਦਾ ਬਹੁਤ ਜ਼ਿਆਦਾ ਰੁੱਖਾ ਹੋਣਾ। ਇਹ ਸਮੱਸਿਆ ਤੁਹਾਡੇ ਵਾਲਾਂ ਲਈ ਇਕ ਵੱਡਾ ਖਤਰਾ ਹੈ ਜੇਕਰ ਤੁਹਾਡੇ ਵਾਲ ਖਿੱਲਰੇ ਤੇ ਬਹੁਤ ਖੁਸ਼ਕ ਰਹਿੰਦੇ ਹਨ ਜਾਂ ਫਿਰ ਸਿਰ 'ਚ ਖਾਰਿਸ਼ ਤੇ ਡੈਂਡ੍ਰਫ ਦੀ ਸਮੱਸਿਆ ਵੀ ਹੈ ਤਾਂ ਇਸ ਦਾ ਕਾਰਨ ਸਕੈਲਪ ਦੀ ਡ੍ਰਾਈਨੈੱਸ ਹੋ ਸਕਦੀ ਹੈ। ਕਦੇ-ਕਦੇ ਤਾਂ ਸਕਿਨ ਸੁੱਕ ਕੇ ਪਪੜੀ ਵਾਂਗ ਵੀ ਉਤਰਨ ਲਗਦੀ ਹੈ। ਅਜਿਹੇ ਲੋਕਾਂ ਨੂੰ ਭਰਪੂਰ ਪਾਣੀ ਚਾਹੀਦਾ ਹੈ ਕਿਉਂਕਿ ਪਾਣੀ ਚਮੜੀ 'ਚ ਨਮੀ ਬਰਕਰਾਰ ਰੱਖਦਾ ਹੈ, ਜਿਸ ਨਾਲ ਉਹ ਖੁਸ਼ਕ ਨਹੀਂ ਹੁੰਦੀ।
ਸਕੈਲਪ ਡ੍ਰਾਈਨੈੱਸ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਤੇ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਘਰੇਲੂ ਇਲਾਜ ਨਾਲ ਵੀ ਇਸ ਪ੍ਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ ਹੈ, ਉਹ ਵੀ ਬਿਨਾਂ ਕਿਸੇ ਸਾਈਡ ਇਫੈਕਟਸ ਦੇ।

. ਡ੍ਰਾਈ ਸਕੈਲਪ ਦੇ ਕਾਰਨ
ਡ੍ਰਾਈ  ਸਕੈਲਪ ਦੀ ਪ੍ਰੇਸ਼ਾਨੀ ਕੁਝ ਲੋਕਾਂ ਨੂੰ ਬਚਪਨ ਤੋਂ ਹੀ ਹੁੰਦੀ ਹੈ, ਜਦਕਿ ਕੁਝ ਨੂੰ ਇਹ ਪ੍ਰੇਸ਼ਾਨੀ ਕੈਮੀਕਲ ਯੁਕਤ ਹੇਅਰ ਪ੍ਰੋਡਕਟਸ ਜਿਵੇਂ ਸ਼ੈਂਪੂ ਤੇ ਕੰਡੀਸ਼ਨਰ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਹੋ ਜਾਂਦੀ ਹੈ। ਇਸ ਨਾਲ ਸਕੈਲਪ ਦੀ ਕੁਦਰਤੀ ਨਮੀ ਖਤਮ ਹੋ ਜਾਂਦੀ ਹੈ ਜਿਸ ਨਾਲ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ।
ਜੋ ਲੋਕ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ, ਉਹ ਵੀ ਇਸ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹਨ।
ਉਥੇ, ਕੁਝ ਲੋਕਾਂ ਦੀ ਸਕੈਲਪ ਡ੍ਰਾਈਨੈੱਸ ਬਦਲਦੇ ਮੌਸਮ ਕਾਰਨ ਵੀ ਹੁੰਦੀ ਹੈ, ਜਿਵੇਂ ਸਰਦੀਆਂ ਦੇ ਖੁਸ਼ਕ ਮੌਸਮ 'ਚ ਇਹ ਪ੍ਰੇਸ਼ਾਨੀ ਆਮ ਦੇਖਣ ਨੂੰ 
ਮਿਲਦੀ ਹੈ।

 ਸਕੈਲਪ ਡ੍ਰਾਈਨੈੱਸ ਦੀ ਕਿਵੇਂ ਕਰੀਏ ਛੁੱਟੀ?
ਹਫਤੇ 'ਚ ਇਕ ਵਾਰ ਕੋਸੇ ਤੇਲ ਦੀ ਮਸਾਜ ਅਜਿਹੇ ਬਹੁਤ ਸਾਰੇ ਤੇਲ ਹਨ ਜੋ ਸਿਰ ਦੀ ਚਮੜੀ ਨੂੰ ਹਾਈਡ੍ਰੇਟ ਕਰਕੇ ਉਸ ਨੂੰ ਨਮੀ ਪ੍ਰਦਾਨ ਕਰਦੇ ਹਨ। ਮਸਾਜ ਲਈ ਤੁਸੀਂ ਨਾਰੀਅਲ, ਜੈਤੂਨ, ਸਰ੍ਹੋਂ ਦਾ ਤੇਲ, ਜੋਜੋਬਾ ਆਇਲ ਅਤੇ ਆਰਗਨ ਆਇਲ ਦਾ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਵਿਚ ਮੌਜੂਦ ਫੈਟੀ ਐਸਿਡ, ਵਿਟਾਮਿਨ- ਈ ਤੇ ਹੋਰ ਤੱਤ ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਹਰ ਵਾਰ ਬਦਲ-ਬਦਲ ਕੇ ਤੇਲ ਦਾ ਇਸਤੇਮਾਲ ਕਰੋ। ਹਫਤੇ 'ਚ ਇਕ ਵਾਰ ਤੇਲ ਨੂੰ ਕੋਸਾ ਕਰਕੇ ਚੰਗੀ ਤਰ੍ਹਾਂ ਸਿਰ ਦੀ ਮਾਲਿਸ਼ ਕਰੋ। ਅੱਧੇ ਤੋਂ ਪੌਣੇ ਘੰਟੇ ਬਾਅਦ ਹੀ ਸਿਰ ਧੋਵੋ।

ਐਵੋਕਾਡੋ ਹੇਅਰ ਮਾਸਕ
ਐਵੋਕਾਡੋ 'ਚ ਵਿਟਾਮਿਨ-ਈ, ਮੋਨੋਸੈਚੁਰੇਟੇਡ ਫੈਟੀ ਐਸਿਡਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਵਾਲਾਂ ਨੂੰ ਚੰਗੀ ਤਰ੍ਹਾਂ ਕੰਡੀਸ਼ਨਿੰਗ ਕਰਦੇ ਹਨ। ਇਸ ਦੇ ਲਈ ਐਵੋਕਾਡੋ ਦਾ ਇਕ ਵੱਡਾ ਚੱਮਚ ਪੇਸਟ ਤਿਆਰ ਕਰੋ, ਉਸ ਵਿਚ ਆਂਡੇ ਦਾ ਪੀਲਾ ਹਿੱਸਾ, ਇਕ ਵੱਡਾ ਚੱਮਚ ਸ਼ਹਿਦ ਤੇ ਨਾਰੀਅਲ ਤੇਲ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰਕੇ ਮਾਸਕ ਤਿਆਰ ਕਰਕੇ ਸਕੈਲਪ 'ਤੇ ਲਾਓ। 15 ਤੋਂ 30 ਮਿੰਟਾਂ ਬਾਅਦ ਵਾਲ ਧੋ ਲਓ।
ਦਹੀਂ ਤੇ ਆਂਡੇ ਦਾ ਮਾਸਕ ਦਹੀਂ ਲੈਕਟਿਕ ਐਸਿਡ ਤੇ ਪ੍ਰੋਟੀਨ ਭਰਪੂਰ ਹੁੰਦਾ ਹੈ, ਜੋ ਵਾਲਾਂ ਦੀ ਚੰਗੀ ਤਰ੍ਹਾਂ ਕੰਡੀਸ਼ਨਿੰਗ ਕਰਨ ਦਾ ਕੰਮ ਕਰਦਾ ਹੈ। ਦਹੀਂ 'ਚ ਆਂਡਾ (ਪੀਲਾ ਹਿੱਸਾ) ਚੰਗੀ ਤਰ੍ਹਾਂ ਮਿਕਸ ਕਰਕੇ ਵਾਲਾਂ 'ਚ ਲਾਓ। ਇਸ ਨਾਲ ਡ੍ਰਾਈਨੈੱਸ ਦੇ ਨਾਲ ਖਾਰਿਸ਼ ਵੀ ਦੂਰ ਹੁੰਦੀ ਹੈ।

. ਖਾਰਿਸ਼ ਹੋਵੇ ਤਾਂ ਕੀ ਕਰੀਏ?
ਕੁਝ ਲੋਕਾਂ ਨੂੰ ਸਕੈਲਪ ਡ੍ਰਾਈਨੈੱਸ ਕਾਰਨ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ। ਕਈ ਵਾਰ ਖਾਰਿਸ਼ ਕਾਰਨ ਸਿਰ 'ਚ ਜ਼ਖਮ ਵੀ ਹੋ ਜਾਂਦੇ ਹਨ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਟਿਪਸ ਨੂੰ ਫਾਲੋ ਕਰ ਸਕਦੇ ਹੋ।
ਬੇਕਿੰਗ ਸੋਡਾ ਖੁਸ਼ਕੀ ਕਾਰਨ ਜੇਕਰ ਸਿਰ 'ਚ ਜ਼ਿਆਦਾ ਖਾਰਿਸ਼ ਹੋਵੇ ਤਾਂ ਬੇਕਿੰਗ ਸੋਡਾ ਸਭ ਤੋਂ ਵਧੀਆ ਇਲਾਜ ਹੈ। ਇਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਲਾਉਣ ਤੋਂ ਪਹਿਲਾਂ ਜੈਤੂਨ ਤੇਲ ਦੀ ਮਾਲਿਸ਼ ਕਰੋ, ਫਿਰ ਪੇਸਟ ਨੂੰ ਸਕੈਲਪ ਲਾਓ। 10 ਮਿੰਟਾਂ ਬਾਅਦ ਸਿਰ ਧੋ ਲਓ।

ਸੇਬ ਦਾ ਸਿਰਕਾ 
ਪੌਣਾ ਕੱਪ ਪਾਣੀ ਲਓ ਅਤੇ ਬਰਾਬਰ ਮਾਤਰਾ 'ਚ ਹੀ ਸੇਬ ਦਾ ਸਿਰਕਾ ਘੋਲ ਕੇ ਵਾਲਾਂ ਨੂੰ ਲਾਓ ਅਤੇ ਮਸਾਜ ਕਰੋ। 15 ਮਿੰਟਾਂ ਬਾਅਦ ਸਿਰ ਧੋ ਲਓ।
ਟੀ ਟ੍ਰੀ ਆਇਲ ਸੁੱਕੀ, ਖਾਰਿਸ਼ ਵਾਲੀ ਅਤੇ ਪਰਤਦਾਰ ਚਮੜੀ ਤੋਂ ਰਾਹਤ ਪਾਉਣ ਲਈ ਇਕ ਵੱਡਾ  ਚੱਮਚ ਵੈਜੀਟੇਬਲ ਆਇਲ 'ਚ 2 ਤੋਂ 3 ਬੂੰਦਾਂ ਟੀ ਟ੍ਰੀ ਆਇਲ ਮਿਕਸ ਕਰਕੇ ਮਸਾਜ ਕਰੋ। ਤੁਸੀਂ ਐਲੋਵੇਰਾ ਦੇ ਗੁੱਦੇ ਨੂੰ ਹੇਅਰ ਮਾਸਕ ਵਾਂਗ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਖਾਰਿਸ਼ ਤੇ ਖੁਸ਼ਕੀ ਤੋਂ ਛੁਟਕਾਰਾ ਮਿਲੇਗਾ।

. ਨਾ ਕਰੋ ਇਹ ਗਲਤੀਆਂ
ਸਕੈਲਪ ਡ੍ਰਾਈਨੈੱਸ ਦਾ ਕਾਰਨ ਰੋਜ਼ਾਨਾ ਸ਼ੈਂਪੂ ਕਰਨਾ ਵੀ ਹੋ ਸਕਦਾ ਹੈ। ਕੈਮੀਕਲ ਯੁਕਤ ਸਖਤ ਸ਼ੈਂਪੂ ਚਮੜੀ ਦੀ ਨਮੀ ਨੂੰ ਨਸ਼ਟ ਕਰ ਦਿੰਦਾ ਹੈ। ਹਫਤੇ 'ਚ 2 ਜਾਂ 3 ਵਾਰ ਹੀ ਸ਼ੈਂਪੂ ਕਰੋ। ਬਲੋ ਡ੍ਰਾਇਰ ਦਾ ਇਸਤੇਮਾਲ ਨਾ ਕਰੋ, ਇਸ ਨਾਲ ਸਕੈਲਪ ਆਪਣੀ ਕੁਦਰਤੀ ਨਮੀ ਗੁਆ ਦਿੰਦੀ ਹੈ।
ਹਮੇਸ਼ਾ ਤਾਜ਼ੇ ਪਾਣੀ ਨਾਲ ਵਾਲ ਧੋਵੋ। ਗਰਮ ਪਾਣੀ ਸਕਿਨ ਨੂੰ ਡ੍ਰਾਈ ਬਣਾਉਂਦਾ ਹੈ।