ਇਸ ਤਰ੍ਹਾਂ ਬਣਾਓ Dry Mini Kachori

01/03/2018 10:31:52 AM

ਜਲੰਧਰ— ਸਰਦੀਆਂ 'ਚ ਚਾਹ ਨਾਲ ਕੁਝ-ਨਾ-ਕੁਝ ਖਾਣ ਨੂੰ ਮਨ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਡ੍ਰਾਈ ਮਿਨੀ ਕਚੋੜੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- ਮੈਦਾ 250 ਗ੍ਰਾਮ
- ਨਮਕ 1/2 ਛੋਟਾ ਚਮਚ
- ਬੇਕਿੰਗ ਸੋਡਾ 1/4 ਛੋਟਾ ਚਮਚ
- ਤੇਲ 60 ਮਿਲੀਲੀਟਰ
- ਪਾਣੀ ਲੋੜ ਮੁਤਾਬਕ
- ਛੋਲਿਆਂ ਦੀ ਦਾਲ 50 ਗ੍ਰਾਮ
- ਤੇਲ 1 ਵੱਡਾ ਚਮਚ
- ਜੀਰਾ 1/2 ਛੋਟਾ ਚਮਚ
- ਹਿੰਗ 1/4 ਛੋਟਾ ਚਮਚ
- ਧਨੀਆ ਪਾਊਡਰ 1 ਛੋਟਾ ਚਮਚ
- ਨਮਕ 1/2 ਛੋਟਾ ਚਮਚ
- ਅਦਰਕ ਪਾਊਡਰ 1/4 ਛੋਟਾ ਚਮਚ
- ਗਰਮ ਮਸਾਲਾ 1/4 ਛੋਟਾ ਚਮਚ
- ਸੌਂਫ ਪਾਊਡਰ 1 ਛੋਟਾ ਚਮਚ
- ਅੰਬਚੂਰ 1/4 ਛੋਟਾ ਚਮਚ
- ਲਾਲ ਮਿਰਚ 1/4 ਛੋਟਾ ਚਮਚ
- ਤੇਲ ਤਲਣ ਲਈ
ਵਿਧੀ—
1. ਇਕ ਬਾਊਲ 'ਚ 250 ਗ੍ਰਾਮ ਮੈਦਾ, 1/2 ਛੋਟਾ ਚਮਚ ਨਮਕ, 1/4 ਛੋਟਾ ਚਮਚ ਬੇਕਿੰਗ ਸੋਡਾ, 60 ਮਿਲੀਲੀਟਰ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਵਿਚ ਲੋੜੀਂਦਾ ਪਾਣੀ ਪਾਓ ਅਤੇ ਗੁੰਨ੍ਹ ਕੇ 20 ਤੋਂ 25 ਮਿੰਟ ਤੱਕ ਰੱਖ ਦਿਓ।
2. ਹੁਣ 50 ਗ੍ਰਾਮ ਛੋਲਿਆਂ ਦੀ ਦਾਲ ਲਓ ਅਤੇ ਉਸ ਨੂੰ ਬਲੈਂਡਰ 'ਚ ਬਲੈਂਡ ਕਰ ਕੇ ਇਕ ਪਾਸੇ ਰੱਖ ਲਓ।
3. ਇਸ ਤੋਂ ਬਾਅਦ ਪੈਨ 'ਚ 1 ਵੱਡਾ ਚਮਚ ਤੇਲ ਗਰਮ ਕਰੋ, ਫਿਰ ਇਸ ਵਿਚ 1/2 ਛੋਟਾ ਚਮਚ ਜੀਰਾ, 1/4 ਛੋਟਾ ਚਮਚ ਹਿੰਗ ਅਤੇ 1 ਛੋਟਾ ਚਮਚ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਮਿਸ਼ਰਣ 'ਚ ਪਹਿਲਾਂ ਤੋਂ ਪੀਸ ਕੇ ਰੱਖੀ ਹੋਈ ਦਾਲ ਮਿਲਾਓ ਅਤੇ ਮੱਧਮ ਸੇਕ 'ਤੇ 2 ਤੋਂ 3 ਮਿੰਟ ਤੱਕ ਪਕਾਓ।
4. ਇਸ ਮਿਸ਼ਰਣ 'ਚ 1/2 ਛੋਟਾ ਚਮਚ ਨਮਕ, 1/4 ਛੋਟਾ ਚਮਚ ਅਦਰਕ ਪਾਊਡਰ, 1/4 ਛੋਟਾ ਚਮਚ ਗਰਮ ਮਸਾਲਾ, 1 ਚਮਚ ਸੌਂਫ ਪਾਊਡਰ, 
1/4 ਛੋਟਾ ਚਮਚ ਅੰਬਚੂਰ, 1/4 ਛੋਟਾ ਚਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 2 ਤੋਂ 3 ਮਿੰਟ ਲਈ ਪਕਾਓ। 
ਕਚੌਰੀ 'ਚ ਭਰਨ ਲਈ ਮਿਸ਼ਰਣ ਤਿਆਰ ਹੈ।
5. ਗੁੰਨ੍ਹ ਕੇ ਰੱਖੇ ਹੋਏ ਮੈਦੇ ਦੀ ਲੋਈ ਬਣਾਓ ਅਤੇ ਇਸ ਵਿਚ ਕਚੌਰੀ ਲਈ ਤਿਆਰ ਕੀਤਾ ਗਿਆ ਮਿਸ਼ਰਣ ਪਾ ਕੇ ਸੀਲ ਕਰ ਦਿਓ। ਇਸ ਨੂੰ ਹਲਕਾ ਜਿਹਾ ਦਬਾ ਕੇ ਸਮਤਲ ਕਰੋ। ਇੰਝ ਹੀ ਬਾਕੀ ਦੀਆਂ ਕਚੌਰੀਆਂ ਤਿਆਰ ਕਰੋ।
6. ਮੱਧਮ ਸੇਕ 'ਤੇ ਇਕ ਕੜਾਹੀ 'ਚ ਲੋੜੀਂਦਾ ਤੇਲ ਗਰਮ ਕਰੋ ਅਤੇ ਇਨ੍ਹਾਂ ਕਚੌਰੀਆਂ ਨੂੰ ਭੂਰਾ ਤੇ ਖਸਤਾ ਹੋਣ ਤੱਕ ਫ੍ਰਾਈ ਕਰੋ।
7. ਡਰਾਈ ਮਿੰਨੀ ਕਚੌਰੀਆਂ ਤਿਆਰ ਹਨ, ਸਰਵ ਕਰੋ।