ਇਸ ਤਰ੍ਹਾਂ ਬਣਾਓ ਸੁੱਕੀ ਆਲੂ ਮਟਰ ਦੀ ਸਬਜ਼ੀ

07/19/2018 4:43:33 PM

ਨਵੀਂ ਦਿੱਲੀ— ਆਲੂ ਮਟਰ ਦੀ ਸਬਜ਼ੀ ਹਰ ਘਰ 'ਚ ਵੱਖ-ਵੱਖ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਅੱਜ ਅਸੀਂ ਤੁਹਾਡੇ ਲਈ ਮਸਾਲੇਦਾਰ ਸਪਾਇਸੀ ਸੁੱਕੀ ਲਾਲ ਮਿਰਚ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਨੂੰ ਖਾ ਕੇ ਸਾਰੇ ਮੈਂਬਰ ਉਂਗਲੀਆਂ ਚਟਦੇ ਰਹਿ ਜਾਣਗੇ। ਜਾਣੋਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
2 ਚੱਮਚ ਤੇਲ
ਜੀਰਾ 1 ਚੱਮਚ
- ਬੇਬੀ ਆਲੂ 230 ਗ੍ਰਾਮ
ਹਰੇ ਮਟਰ 150 ਗ੍ਰਾਮ
ਹਰੀ ਮਿਰਚ 1 ਚੱਮਚ
ਅਦਰਕ 1 ਚੱਮਚ
ਲਾਲ ਮਿਰਚ ਪਾਊਡਰ 1 ਚੱਮਚ
ਜੀਰਾ ਪਾਊਡਰ 1 ਚੱਮਚ
ਧਨੀਆ ਪਾਊਡਰ 1 ਚੱਮਚ
ਪਾਣੀ 80 ਮਿਲੀਲੀਟਰ
ਨਮਕ 1 ਚੱਮਚ
ਅੰਬਚੂਰ 1 ਚੱਮਚ
ਗਰਮ ਮਸਾਲਾ 1/2 ਚੱਮਚ
ਚਾਟ ਮਸਾਲਾ 1 ਚੱਮਚ
ਬਣਾਉਣ ਦੀ ਵਿਧੀ
1. ਪੈਨ 'ਚ 2 ਚੱਮਚ ਤੇਲ ਗਰਮ ਕਰੋ ਅਤੇ 1 ਚੱਮਚ ਜੀਰਾ ਮਿਕਸ ਕਰਕੇ 230 ਗ੍ਰਾਮ ਬੇਬੀ ਆਲੂ, 150 ਗ੍ਰਾਮ ਹਰੇ ਮਟਰ ਪਾ ਕੇ 5 ਤੋਂ 7 ਮਿੰਟ ਤਕ ਪਕਾਓ।
2. ਫਿਰ ਇਸ 'ਚ 1 ਚੱਮਚ ਹਰੀ ਮਿਰਚ, 1 ਚੱਮਚ ਅਦਰਕ ਮਿਲਾਉਣ ਦੇ ਬਾਅਦ 1/2 ਚੱਮਚ ਲਾਲ ਮਿਰਚ, 1 ਚੱਮਚ ਜੀਰਾ, 1 ਚੱਮਚ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਫਿਰ ਇਸ 'ਚ 80 ਮਿਲੀਲੀਟਰ ਪਾਣੀ ਪਾ ਕੇ 20 ਤੋਂ 25 ਮਿੰਟ ਤਕ ਪਕਾਓ ਅਤੇ ਵਿਚੋਂ ਵਿਚ ਇਸ ਨੂੰ ਹਿਲਾਉਂਦੇ ਰਹੋ ਤਾਂ ਕਿ ਥੱਲਿਓ ਇਹ ਨਾ ਚਿਪਕ ਜਾਵੇ।
4. ਇਸ ਤੋਂ ਬਾਅਦ ਇਸ 'ਚ 1 ਚੱਮਚ ਅੰਬਚੂਰ, 1/2 ਚੱਮਚ ਗਰਮ ਮਸਾਲਾ, 1 ਚੱਮਚ ਚਾਟ ਮਸਾਲਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
5. ਸੁੱਕੀ ਆਲੂ ਮਟਰ ਦੀ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।