ਅਨੋਖਾ ਪੁਲ ਜਿਸ ''ਤੇ ਗੱਡੀ ਚਲਾਉਂਦੇ ਹੋਏ ਚੰਗੇ ਤੋਂ ਚੰਗੇ ਡਰਾਈਵਰ ਨੂੰ ਵੀ ਆ ਜਾਂਦਾ ਹੈ ਪਸੀਨਾ

02/09/2017 2:14:16 PM

ਮੁੰਬਈ— ਦੁਨੀਆ ''ਚ ਅਜਿਹੀਆਂ ਕਈ ਥਾਵਾਂ ਹਨ ਜੋਂ ਹੈਰਾਨ ਕਰ ਦਿੰਦੀਆਂ ਹਨ। ਇਨ੍ਹਾਂ ''ਚੋਂ ਕੁਝ ਤਾਂ ਕੁਦਰਤ ਦੀਆਂ ਬਣਾਈਆਂ ਚੀਜ਼ਾਂ ਹਨ ਅਤੇ ਕੁਝ ਇਨਸਾਨਾਂ ਦੀ ਬਣਾਈਆਂ ਚੀਜ਼ਾਂ । ਅੱਜ ਅਸੀਂ ਜਿਸ ਅਨੋਖੀ ਅਤੇ ਖਤਰਨਾਕ ਜਗ੍ਹਾ ਦੀ ਗੱਲ ਕਰ ਰਹੇ ਹਾਂ ਉਹ ਹੈ ਪੁਲ। ਇਹ ਪੁਲ ਇਨ੍ਹਾਂ ਖਤਰਨਾਕ ਹੈ ਕਿ ਇਸ ਉੱਤੇ ਗੱਡੀ ਚਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ। ਇੱਥੇ ਗੱਡੀ ਚਲਾਉਣਾ ਤਾਂ ਦੂਰ ਸੋਚਣ ''ਤੇ ਹੀ ਰੂਪ ਕੰਬ ਜਾਂਦੀ ਹੈ। ਇਹ ਪੁਲ ਰੂਸ ਦੇ ਟਰਾਂਸ ਬੈਕਾਲ ਇਲਾਕੇ ''ਚ ਬਣਿਆ ਹੈ। ਇਸਦਾ ਨਾਮ ਕੁਆਨਡਿੰਸਰਕੀ ਪੁਲ ਹੈ। ਇਸਦੀ ਖਾਸ ਗੱਲ ਇਹ ਹੈ ਕਿ ਬਿਨ੍ਹਾ ਰੇਂਲਿਗ ਦੇ ਬਣਿਆ ਇਹ ਪੁਲ 570 ਮੀਟਰ ਲੰਬਾ ਹੈ। ਇਹੀ ਨਹੀਂ ਇਸਦੀ ਚੋੜਾਈ ਜਾਣਕੇ ਤੁਸੀਂ ਸ਼ਾਇਦ ਹੈਰਾਨ ਰਹਿ ਜਾਓਗੇ ਕਿ ਇੰਨੀ ਖਤਰਨਾਕ ਜਗ੍ਹਾ ''ਤੇ ਬਣੇ ਇਸ ਪੁਲ ਦੀ ਚੌੜਾਈ ਸਿਰਫ 2 ਮੀਟਰ ਹੈ। ਇਹ ਪੁਲ ਹੈ ਕਿ ਕਿਸੀ ਗੱਡੀ ਦੇ ਨਾਲ ਇੱਥੇ ਨਿਕਲਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
ਇੰਨਾ ਖਤਰਨਾਕ ਹੋਣ ਤੇ ਵੀ ਇੱਥੇ ਹਰ ਸਮੇਂ ਗੱਡੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇਸੇ ਕਾਰਨ ਇਸੋ ''ਵਿਆਸਤਤਮ ਪੁਲ'' ਵੀ ਕਿਹਾ ਜਾ ਸਕਦਾ ਹੈ। ਇੱਥੇ ਗੁਜਰਨਾ ਲੋਕਾਂ ਦੀ ਖਾਸ ਮਜ਼ਬੂਰੀ ਵੀ ਹੈ ਕਿਉਂਕਿ ਇਹ ਇੱਥੇ ਦਾ ਇੱਕ ਮਾਤਰ ਅਜਿਹਾ ਪੁਲ ਹੈ ਜਿਸ ਨਾਲ ਲੋਕ ਨਦੀਂ ਦੇ ਪਾਰ ਆ ਜਾ ਸਕਦੇ ਹੈ। ਇੰਨਾ ਹੀ ਨਹੀਂ  ਸਰਦੀਆਂ ਦੇ ਮੌਸਮ ''ਚ ਤਾਂ ਇਸ ਨਦੀਂ ਦਾ ਪਾਣੀ ਬਰਫ ਦੀ ਤਰ੍ਹਾਂ ਜਮ ਜਾਂਦਾ ਹੈ। ਜਿਸ ਕਰਕੇ ਸਫਰ ਕਰਨਾ ਹੋਰ ਵੀ ਮੁਸ਼ਰਲ ਹੈ ਜਾਂਦਾ ਹੈ। ਇਸ ਪੁਲ ਦੀ ਮਜ਼ਬੂਤੀ ਦੇ ਲਈ ਇਸਨੂੰ ਲੋਹੇ ਅਤੇ ਪੁਰਾਣੀਆਂ ਲੱਕੜਿਆਂ ਨਾਲ ਬਣਾਇਆ ਗਿਆ ਹੈ। ਪਿਛਲੇ 30 ਸਾਲਾਂ ਤੋਂ ਇਸ ਪੁਲ ਦੀ ਮੁਰੰਮਤ ਵੀ ਨਹੀਂ ਕੀਤੀ ਗਈ ਹੈ।