ਭੋਜਨ ਕਰਨ ਦੇ ਤੁਰੰਤ ਬਾਅਦ ਚਾਹ ਪੀਣ ਨਾਲ ਇਹ ਨੁਕਸਾਨ ਹੋ ਸਕਦੇ ਹਨ

03/28/2017 11:28:29 AM

ਜਲੰਧਰ— ਖਾਣ-ਪੀਣ ਦੀਆਂ ਗਲਤ ਆਦਤਾਂ ਹੀ ਬਿਮਾਰੀ ਦਾ ਕਾਰਨ ਬਣਦੀਆਂ ਹਨ। ਚਾਹੇ ਤੁਸੀਂ ਸਿਹਤਮੰਦ ਖਾਣਾ ਖਾਂਦੇ ਹੋ ਪਰ ਜੇਕਰ ਤੁਸੀਂ ਖਾਣਾ ਖਾਣ ਮਗਰੋਂ ਕੋਈ ਗਲਤ ਚੀਜ਼ ਖਾਂਦੇ ਜਾਂ ਪੀਂਦੇ ਹੋ ਤਾਂ ਤੁਹਾਨੂੰ ਇਸ ਦਾ ਨੁਕਸਾਨ ਹੀ ਹੋਵੇਗਾ। ਉਂਝ ਤਾਂ ਚਾਹ ਪੀਣ ਨਾਲ ਪੂਰੇ ਦਿਨ ਦੀ ਥਕਾਵਟ ਦੂਰ ਹੁੰਦੀ ਹੈ ਪਰ ਜੇ ਇਹ ਚਾਹ ਖਾਣਾ ਖਾਣ ਦੇ ਤੁਰੰਤ ਬਾਅਦ ਪੀਤੀ ਜਾਵੇ ਤਾਂ ਸਿਹਤ ਨੂੰ ਨੁਕਸਾਨ ਹੀ ਪਹੁੰਚਾਉਂਦੀ ਹੈ।

ਜ਼ਿਆਦਾਤਕ ਲੋਕ ਖਾਣਾ ਖਾਣ ਮਗਰੋਂ ਚਾਹ ਜ਼ਰੂਰ ਪੀਂਦੇ ਹਨ। ਇਨ੍ਹਾਂ ''ਚ ਖਾਸ ਕਰਕੇ ਦੁਕਾਨਾਂ ''ਤੇ ਕੰਮ ਕਰਨ ਵਾਲੇ ਜਾਂ ਦਫਤਰ ''ਚ ਕੰਮ ਕਰਨ ਵਾਲੇ ਕਰਮਚਾਰੀ ਹੁੰਦੇ ਹਨ। ਇਹ ਲੋਕ ਕੰਮ ਦੇ ਤਣਾਅ ਕਾਰਨ ਬਾਰ-ਬਾਰ ਚਾਹ ਪੀਂਦੇ ਹਨ ਪਰ ਖਾਣਾ ਖਾਣ ਮਗਰੋਂ ਤੁਰੰਤ ਚਾਹ ਪੀਣੀ ਸਿਹਤ ਲਈ ਚੰਗੀ ਨਹੀਂ ਹੁੰਦੀ ਕਿਉਂਕਿ ਚਾਹ ''ਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ''ਚ ਐਸਿਡ ਬਨਣਾ ਸ਼ੁਰੂ ਹੋ ਜਾਂਦਾ ਹੈ। ਖਾਣਾ ਖਾਣ ਪਿਛੋਂ ਜਿਹੜਾ ਪ੍ਰੋਟੀਨ ਸਾਨੂੰ ਮਿਲਦਾ ਹੈ, ਉਸ ਨੂੰ ਇਹ ਐਸਿਡ ਸਖਤ ਕਰ ਦਿੰਦਾ ਹੈ, ਜਿਸ ਕਾਰਨ ਖਾਣਾ ਪਚਣ ''ਚ ਬਹੁਤ ਦੇਰ ਲੱਗਦੀ ਹੈ। ਇਸ ਤਰ੍ਹਾਂ ਗੈਸ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਭੋਜਨ ਕਰਨ ਮਗਰੋਂ ਲਗਭਗ ਇਕ ਘੰਟੇ ਬਾਅਦ ਹੀ ਚਾਹ ਪੀਣੀ ਚਾਹੀਦੀ ਹੈ।
ਚਾਹ ''ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਸਰੀਰ ''ਚ ਕਈ ਅਜਿਹੇ ਹਾਰਮੋਨ ਵੱਧ ਜਾਂਦੇ ਹਨ, ਜਿਨ੍ਹਾਂ ਨਾਲ ਸਰੀਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਜਿਵੇਂ ਦਿਲ ਸੰਬੰਧੀ ਸਮੱਸਿਆਵਾਂ, ਡਾਇਬੀਟੀਜ਼ ਅਤੇ ਭਾਰ ਦਾ ਵੱਧਣਾ ਆਦਿ।
ਚਾਹ ''ਚ ਪਾਲੀਫੇਨੋਲਸ ਅਤੇ ਟੈਨਸਿਸ ਵਰਗੇ ਤੱਤ ਹੁੰਦੇ ਹਨ, ਜੋ ਭੋਜਨ ''ਚ ਮੌਜੂਦ ਜ਼ਰੂਰੀ ਆਇਰਨ ਨੂੰ ਸਰੀਰ ਤੱਕ ਪਹੁੰਚਣ ਨਹੀਂ ਦਿੰਦੇ। ਖਾਸ ਕਰਕੇ ਉਹ ਔਰਤਾਂ ਜਿਨ੍ਹਾਂ ''ਚ ਆਇਰਨ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਭੋਜਨ ਦੇ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ।