ਇਸ ਤਰ੍ਹਾਂ ਜਾਣੋ ਕੁੜੀ ਦੇ ਦਿਲ ''ਚ ਹੈ ਕੀ ?

01/08/2018 12:28:58 PM

ਨਵੀਂ ਦਿੱਲੀ— ਕੁਝ ਕੁੜੀਆਂ ਆਪਣੇ ਦਿਲ ਦੀ ਗੱਲ ਦੱਸਣ 'ਚ ਸਮਾਂ ਨਹੀਂ ਲਾਉਂਦੀਆਂ ਪਰ ਕੁਝ ਕੁੜੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਿਸੇ ਨੂੰ ਜ਼ਾਹਿਰ ਵੀ ਨਹੀਂ ਹੋਣ ਦਿੰਦਿਆਂ ਕਿ ਉਨ੍ਹਾਂ ਦੇ ਅੰਦਰ ਕੀ ਚੱਲ ਰਿਹਾ ਹੈ। ਇਹੋ ਜਿਹੀਆਂ ਕੁੜੀਆਂ ਮੂੰਹੋਂ ਭਾਵੇਂ ਕੁਝ ਨਾ ਬੋਲਣ ਪਰ ਉਨ੍ਹਾਂ ਦੇ ਵਿਵਹਾਰ ਤੋਂ ਅੰਦਾਜ਼ਾ ਹੋ ਜਾਂਦਾ ਹੈ। ਜੇਕਰ ਉਹ ਤੁਹਾਡੀ ਦੋਸਤ ਹੈ ਤਾਂ ਉਸ ਦੇ ਮਨ 'ਚ ਤੁਹਾਡੇ ਲਈ ਪਿਆਰ ਜਾਗ ਰਿਹਾ ਹੈ ਤਾਂ ਕੁਝ ਵੱਖ ਤਰੀਕੇ ਨਾਲ ਪੇਸ਼ ਆਉਣਾ ਸ਼ੁਰੂ ਕਰ ਦੇਵੇਗੀ। ਕਈ ਕੁੜੀਆਂ ਆਪਣੇ ਦਿਲ ਦੀ ਗੱਲ ਕਹਿਣ 'ਚ ਹਿਚਕਚਾਉਂਦੀਆਂ ਹਨ ਤੇ ਉਮੀਦ ਕਰਦੀਆਂ ਹਨ ਕਿ ਸਾਹਮਣੇ ਵਾਲਾ ਉਸ ਨੂੰ ਪਿਆਰ ਲਈ ਕਹੇ ਜਾਂ 'ਪਰਪੋਜ਼' ਕਰੇ। ਆਓ ਜਾਣਦੇ ਹਾਂ ਇਸ ਤਰ੍ਹਾਂ ਦੇ ਇਸ਼ਾਰਿਆਂ ਬਾਰੇ।
- ਅਜੀਬ ਹਰਕਤਾਂ ਕਰਨਾ-
– ਲੜਾਈ-ਝਗੜਾ ਹੋਣ ਦੇ ਬਾਵਜੂਦ ਵੀ ਤੁਹਾਡੀ ਗੱਲ ਦਾ ਗ਼ੁੱਸਾ ਨਾ ਕਰਨਾ ਤੇ ਤੁਹਾਡੇ ਨਾਲ ਹੀ ਰਹਿਣਾ।
– ਤੁਹਾਡੇ ਨਾਲ ਸਮਾਂ ਬਿਤਾਉਣ ਲਈ ਬਹਾਨੇ ਲੱਭਣਾ।
– ਵਾਰ-ਵਾਰ ਤੁਹਾਨੂੰ ਦੇਖਣਾ।
– ਤੁਹਾਡੀਆਂ ਗੱਲ੍ਹਾਂ ਦਾ ਜਲਦੀ ਗ਼ੁੱਸਾ ਵੀ ਕਰਨਾ ਤੇ ਮੰਨ ਵੀ ਜਾਣਾ।
– ਤੁਹਾਡੇ ਹਰ ਕੰਮ ਨੂੰ ਆਪਣਾ ਸਮਝਣਾ ਜਾਂ ਤੁਹਾਡੇ ਕੰਮ ਨੂੰ ਅਹਿਮੀਅਤ ਦੇਣਾ।
– ਕੁਝ ਸਮਾਂ ਪਹਿਲਾਂ ਜਿਸ ਕੁੜੀ ਨੂੰ ਸ਼ਿੰਗਾਰ ਕਰਨਾ ਪਸੰਦ ਨਹੀਂ ਸੀ, ਉਹ ਸ਼ਿੰਗਾਰ ਵੀ ਕਰਨ ਲੱਗ ਜਾਵੇ ਜਾਂ ਅੱਗੇ ਨਾਲੋਂ ਜ਼ਿਆਦਾ ਆਪਣੀਆਂ ਲੁੱਕਸ ਦਾ ਧਿਆਨ ਰੱਖੇ।
– ਤੁਹਾਡੀ ਹਰ ਗੱਲ ਦਾ ਧਿਆਨ ਰੱਖੇ।
– ਤੁਹਾਡੀ ਪਸੰਦ ਜਾਂ ਤੁਹਾਡੇ ਰਾਏ ਲਵੇ।
– ਤੁਹਾਡੇ ਘਰਦਿਆਂ ਬਾਰੇ ਵੀ ਜਾਣਨ 'ਚ ਰੁਚੀ ਲਵੇ।
– ਤੁਹਾਡੀ ਸਿਹਤ ਦਾ ਵੀ ਧਿਆਨ ਰੱਖਣ ਲੱਗ ਜਾਵੇ।
– ਤੁਹਾਡੇ ਮੂੰਹ 'ਚੋ ਕਿਸੇ ਹੋਰ ਕੁੜੀ ਦਾ ਨਾਮ ਵੀ ਸੁਣ ਕੇ ਨਾਰਾਜ਼ ਹੋਵੇ।
ਜੇਕਰ ਇਹ ਗੱਲਾਂ ਧਿਆਨ ਵਿੱਚ ਆਉਂਦੀਆਂ ਨੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਤੁਹਾਨੂੰ ਦਿਲ ਤੋਂ ਤੁਹਾਨੂੰ ਪਸੰਦ ਕਰਦਾ ਹੈ।