ਕੀ ਤੁਸੀਂ ਨੇਪਾਲ ਦੀਆਂ ਇਨ੍ਹਾਂ ਦਿਲਚਸਪ ਗੱਲਾਂ ਬਾਰੇ ਜਾਣਦੇ ਹੋ?

05/24/2017 5:58:27 PM


ਮੁੰਬਈ— ਨੇਪਾਲ ਹਿਮਾਲਾ ਦਾ ਬਹੁਤ ਖੂਬਸੂਰਤ ਅਤੇ ਛੋਟਾ ਜਿਹਾ ਦੇਸ਼ ਹੈ। ਲੋਕ ਇੱਥੇ ਕੁਦਰਤੀ ਨਜ਼ਾਰਿਆਂ ਨੂੰ ਦੇਖਣ ਲਈ ਆਉਂਦੇ ਹਨ। ਨੇਪਾਲ ਦੀ ਹਸੀਨ ਵਾਦੀਆਂ ''ਚ ਘੁੰਮਣ ਦਾ ਵੱਖਰਾ ਹੀ ਮਜ਼ਾ ਹੈ। ਜਿੰਨ੍ਹਾਂ ਖੂਬਸੂਰਤ ਇਹ ਦੇਸ਼ ਹੈ ਉਨੀ ਹੀ ਦਿਲਚਸਪ ਇਸ ਨਾਲ ਜੁੜੀਆਂ ਗੱਲਾਂ ਹਨ। ਅੱਜ ਅਸੀਂ ਤੁਹਾਨੂੰ ਨੇਪਾਲ ਦੇ ਬਾਰੇ ''ਚ ਕੁਝ ਅਜਿਹੇ ਫੈਕਟ ਦੱਸ ਰਹੇ ਹਾਂ ਜੋ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੇ ਹੋਣਗੇ।
1. ਹੋਲੀ ਚੱਲਦਾ ਇੰਟਰਨੈੱਟ
ਨੇਪਾਲ ਦੁਨੀਆ ਦਾ ਇਕ ਅਜਿਹਾ ਦੇਸ਼ ਹੈ ਜਿੱਥੇ ਇੰਟਰਨੈੱਟ ਦੀ ਗਤੀ ਬਹੁਤ ਘੱਟ ਹੈ। ਇੱਥੇ ਡਾਊਨਲੋਡਿੰਗ ਸਪੀਡ ਸਿਰਫ 256 kbps  ਹੈ।
2. 123 ਭਾਸ਼ਾਵਾਂ
ਨੇਪਾਲ ''ਚ ਲਗਭਗ 123 ਤਰ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸਾਊਥ-ਏਸ਼ੀਆ ਦਾ ਸਭ ਤੋਂ ਪੁਰਾਣਾ ਦੇਸ਼ ਹੈ।
3. ਨਸ਼ੇ ''ਤੇ ਪਾਬੰਦੀ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਦੇ ਚਰਸ-ਤੰਬਾਕੂ ਜਿਹੇ ਨਸ਼ੇ ਦਾ ਮੁੱਖ ਅੱਡਾ ਰਿਹਾ ਨੇਪਾਲ ਹੁਣ ਪੂਰੀ ਤਰ੍ਹਾਂ ਨਸ਼ਾ ਵਿਰੋਧੀ ਬਣਿਆ ਹੋਇਆ ਹੈ। ਇੱਥੇ ਨਸ਼ਾ ਖਰੀਦਣਾ ਅਤੇ ਵੇਚਣਾ ਸਖਤ ਮਨ੍ਹਾ ਹੈ। ਨੇਪਾਲ ਦੀ ਜ਼ਿਆਦਾਤਰ ਆਬਾਦੀ ਅਜਿਹੀ ਹੈ ਜਿਸ ਨੇ ਕਦੇ ਸ਼ਰਾਬ ਨਹੀਂ ਪੀਤੀ ਹੈ।
4. ਸਭ ਤੋਂ ਜ਼ਿਆਦਾ ਹਿੰਦੂ
ਨੇਪਾਲ ''ਚ ਕੁਲ ਆਬਾਦੀ ਦੇ 81.3% ਲੋਕ ਹਿੰਦੂ ਧਰਮ ਨਾਲ ਸੰਬੰਧਿਤ ਹਨ।
5. ਕੁਦਰਤੀ ਪਾਣੀ
ਇਹ ਦੇਸ਼ ਦੁਨੀਆ ਦਾ ਦੂਜਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਕੁਦਰਤੀ ਪਾਣੀ ਇੱਕਠਾ ਕੀਤਾ ਜਾਂਦਾ ਹੈ।
6. ਸਭ ਤੋਂ ਉੱਚੀਆਂ ਚੋਟੀਆਂ
ਨੇਪਾਲ ਇਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆ ਦੀਆਂ ਦੱਸ ਸਭ ਤੋਂ ਉੱਚੀਆਂ ਚੋਟੀਆਂ ''ਚੋਂ ਅੱਠ ਚੋਟੀਆਂ ਇੱਥੇ ਹਨ।
7. ਨਹੀਂ ਮਨਾਉਂਦੇ ਆਜ਼ਾਦੀ ਦਿਵਸ
ਨੇਪਾਲ ''ਚ ਕਿਸੇ ਵੀ ਦਿਨ ਆਜ਼ਾਦੀ ਦਿਵਸ ਨਹੀਂ ਮਨਾਇਆ ਜਾਂਦਾ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਦੇਸ਼ ਕਦੇ ਕਿਸੇ ਦਾ ਗੁਲਾਮ ਨਹੀਂ ਬਣਿਆ।
8. ਸ਼ਨੀਵਾਰ ਸਪਤਾਹਿਕ ਛੁੱਟੀ
ਨੇਪਾਲ ''ਚ ਐਤਵਾਰ ਦੀ ਜਗ੍ਹਾ ਸ਼ਨੀਵਾਰ ਨੂੰ ਸਪਤਾਹਿਕ ਛੁੱਟੀ ਕੀਤੀ ਜਾਂਦੀ ਹੈ।
9. ਮੋਮੋ
ਅੱਜ-ਕਲ੍ਹ ਦਾ ਪੰਸਦੀਦਾ ਫਾਸਟ ਫੂਡ ਮੋਮੋ (momo) ਹੈ। ਇਹ ਨੇਪਾਲ ਦਾ ਪ੍ਰਸਿੱਧ ਫਾਸਟ ਫੂਡ ਹੈ।
10. ਮਾਤਾ ਸੀਤਾ ਦੀ ਜਨਮ ਭੂਮੀ
ਮਾਤਾ ਸੀਤਾ ਜੀ ਦੀ ਜਨਮ ਨੇਪਾਲ ''ਚ ਹੋਇਆ ਸੀ ਅਤੇ ਜਨਕਪੁਰੀ ਇੱਥੋਂਦੀ ਪ੍ਰਸਿੱਧ ਜਗ੍ਹਾ ਹੈ। ਇੱਥੇ ਬਹੁਤ ਖੂਬਸੂਰਤ ਅਤੇ ਵੱਡਾ ਮੰਦਰ ਹੈ।