ਘਰ ''ਚ ਇਸ ਤਰ੍ਹਾਂ ਕਰੋ ਹੇਅਰ ਸਪਾ

05/28/2017 9:03:50 AM

ਜਲੰਧਰ— ਗਰਮੀ ਦੇ ਮੌਸਮ 'ਚ ਵਾਲ ਧੋਣ ਤੋਂ ਬਾਅਦ ਚਿਪਕੂ ਜਿਹੇ ਲੱਗਣ ਲੱਗਦੇ ਹਨ। ਵਿਆਹ, ਪਾਰਟੀ, ਫੰਕਸ਼ਨ ਜਾ ਫਿਰ ਘੁੰਮਣ ਜਾਣਾ ਹੈ ਤਾਂ ਲੜਕੀਆਂ ਨੂੰ ਆਪਣੇ ਵਾਲਾਂ ਦੀ ਟੈਂਸ਼ਨ ਸਤਾਉਣ ਲੱਗਦੀ ਹੈ। ਸਮੇਂ ਦੀ ਘਾਟ ਕਰਕੇ ਉਹ ਬਾਹਰ ਸਪਾ ਵੀ ਕਰਵਾਉਣ ਨਹੀਂ ਜਾ ਪਾਉਂਦੀਆਂ। ਗੰਦਗੀ ਅਤੇ ਪ੍ਰਦੂਸ਼ਣ ਦੇ ਕਾਰਨ ਵਾਲ ਖਰਾਬ ਹੋ ਜਾਂਦੇ ਹਨ ਅਤੇ ਵਾਲਾਂ 'ਚ ਚਮਕ ਵੀ ਨਹੀਂ ਰਹਿੰਦੀ। ਵਾਲਾਂ 'ਤੇ ਸਿਰਫ ਸ਼ੈਪੂ ਜਾਂ ਕੰਡੀਸ਼ਨਰ ਕਰ ਲੈਣ ਨਾਲ ਵਾਲ ਠੀਕ ਨਹੀਂ ਹੋ ਜਾਂਦੇ। ਵਾਲਾਂ ਦੀ ਦੇਖਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਘਰ 'ਚ ਹੀ ਸਪਾ ਬਣਾ ਸਕਦੇ ਹੋ ਅਤੇ ਆਪਣੇ ਵਾਲਾਂ ਨੂੰ ਚਮਕਾ ਸਕਦੇ ਹੋ। ਇਸ ਦੇ ਲਈ ਜ਼ਿਆਦਾ ਪੈਸੇ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ। 
1. ਆਇਲ ਮਸਾਜ
ਸਭ ਤੋਂ ਪਹਿਲਾਂ ਆਇਲ ਨੂੰ ਗਰਮ ਕਰੋ ਅਤੇ ਫਿਰ ਵਾਲਾਂ 'ਚ ਚੰਗੀ ਤਰ੍ਹਾਂ ਲਗਾ ਲਓ। ਫਿਰ ਹਲਕੇ ਹੱਥਾਂ ਨਾਲ ਹੋਲੀ-ਹੋਲੀ ਮਸਾਜ ਕਰੋ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਣਗੀਆਂ। ਇਸ ਦੇ ਲਈ ਤੁਸੀਂ ਕਿਸੇ ਵੀ ਤੇਲ ਦਾ ਇਸਤੇਮਾਲ ਕਰ ਸਕਦੇ ਹੋ। 15-20 ਮਿੰਟਾਂ ਤੱਕ ਮਸਾਜ ਕਰੋ। 
2. ਸਟੀਮ (ਭਾਫ)
ਸਟੀਮ ਤੇਲ ਨੂੰ ਜੜ੍ਹਾਂ ਦੇ ਅੰਦਰ ਲੈ ਜਾਣ 'ਚ ਮਦਦ ਕਰਦਾ ਹੈ। ਇਸ ਦੇ ਲਈ ਘਰ 'ਚ ਹੀ ਇਕ ਤੋਲੀਏ ਨੂੰ ਗਰਮ ਪਾਣੀ 'ਚ ਗਿੱਲਾ ਕਰਕੇ ਚੰਗੀ ਤਰ੍ਹਾਂ ਨਿਚੋੜ ਲਓ। ਹੁਣ ਇਸ ਨੂੰ ਵਾਲਾਂ 'ਚ ਲਪੇਟ ਲਓ। 10 ਮਿੰਟਾਂ ਲਈ ਇਸੇ ਤਰ੍ਹਾਂ ਰਹਿਣ ਦਿਓ। ਇਸ ਤਰ੍ਹਾਂ ਦੋ ਵਾਰ ਕਰੋ। 
3. ਸ਼ੈਪੂ
ਇਸ ਤੋਂ ਬਾਅਦ ਸ਼ੈਪੂ ਨਾਲ ਵਾਲਾਂ ਨੂੰ ਧੋ ਲਓ। ਵਾਲਾਂ ਨੂੰ ਹਲਕੇ ਹੱਥਾਂ ਨਾਲ ਧੋਵੋ ਤਾਂ ਕਿ ਵਾਲ ਟੁੱਟਣ ਨਾ। 
4. ਹੇਅਰ ਮਾਸਕ
ਸ਼ੈਪੂ ਕਰਨ ਤੋਂ ਬਾਅਦ ਹੇਅਰ ਮਾਸਕ ਲਗਾਓ। ਜੋ ਬਾਜ਼ਾਰ ਤੋਂ ਚੰਗੀ ਕੰਪਨੀ ਦੇ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਨੂੰ 20 ਮਿੰਟਾਂ ਤੱਕ ਲਗਾ ਕੇ ਰੱਖੋ ਅਤੇ ਫਿਰ ਇਸ ਨੂੰ ਧੋ ਲਓ। ਇਸ ਨੂੰ ਧੋਂਦੇ ਸਮੇਂ ਕਿਸੇ ਵੀ ਸ਼ੈਪੂ ਜਾਂ ਕੰਡੀਸ਼ਨਰ ਦਾ ਇਸਤੇਮਾਲ ਨਾ ਕਰੋ।