ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਤੁਸੀਂ ਪ੍ਰੈਗਨੈਂਸੀ ਟੈਸਟ

05/23/2017 5:49:01 PM

ਮੁੰਬਈ— ਮਾਂ ਬਨਣਾ ਹਰ ਔਰਤ ਦੀ ਜਿੰਦਗੀ ਦਾ ਹਸੀਨ ਪਲ ਹੁੰਦਾ ਹੈ। ਵਿਆਹ ਮਗਰੋਂ ਜਦੋਂ ਔਰਤ ''ਚ ਮਾਂ ਬਨਣ ਦੀ ਉਮੀਦ ਜਾਗਦੀ ਹੈ ਤਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਖੁਸ਼ੀ ਬਾਰੇ ਦੱਸਣ ਤੋਂ ਪਹਿਲਾਂ ਉਹ ਆਪਣੀ ਤਸੱਲੀ ਕਰਨਾ ਚਾਹੁੰਦੀ ਹੈ ਕਿ ਅਸਲ ''ਚ ਉਹ ਗਰਭਵਤੀ ਹੈ ਜਾਂ ਨਹੀਂ। ਉਂਝ ਤਾਂ ਬਾਜ਼ਾਰ ''ਚ ਪ੍ਰੈਗਨੈਂਸੀ ਟੈਸਟ ਕਿਟ ਆਸਾਨੀ ਨਾਲ ਮਿਲ ਜਾਂਦੀ ਹੈ ਪਰ ਕਈ ਵਾਰੀ ਸ਼ਰਮ ਕਾਰਨ ਔਰਤ ਇਸ ਬਾਰੇ ਕਿਸੇ ਨੂੰ ਕਹਿ ਨਹੀਂ ਪਾਉਂਦੀ। ਅੱਜ ਅਸੀਂ ਤੁਹਾਨੂੰ ਪ੍ਰੈਗਨੈਂਸੀ ਟੈਸਟ ਕਰਨ ਦੇ ਵੱਖ-ਵੱਖ ਤਰੀਕੇ ਦੱਸ ਰਹੇ ਹਾਂ।
1. ਚੀਨੀ
ਡਿਸਪੋਜਲ ਗਿਲਾਸ ''ਚ ਚੀਨੀ ਦੇ ਕੁਝ ਦਾਣੇ ਅਤੇ ਆਪਣਾ ਯੂਰਿਨ ਪਾਓ। ਜੇਕਰ ਚੀਨੀ ਘੁਲਣ ਦੀ ਥਾਂ ਗੁੱਛਿਆਂ ''ਚ ਬਦਲ ਜਾਵੇ ਤਾਂ ਸਮਝ ਜਾਓ ਕਿ ਤੁਸੀਂ ਗਰਭਵਤੀ ਹੋ।
2. ਸਾਬਣ
ਸਾਬਣ ਨਾਲ ਵੀ ਪ੍ਰੈਗਨੈਂਸੀ ਟੈਸਟ ਕੀਤਾ ਜਾ ਸਕਦਾ ਹੈ। ਇਸ ਲਈ ਇਕ ਗਿਲਾਸ ''ਚ ਸਾਬਣ ਅਤੇ ਯੂਰਿਨ ਪਾਓ। ਇਨ੍ਹਾਂ ਨੂੰ ਮਿਲਾਓ। ਜੇਕਰ ਕੁਝ ਦੇਰ ਬਾਅਦ ਇਸ ''ਚ ਬੁਲਬੁਲੇ ਜਿਹੇ ਉੱਠਣ ਤਾਂ ਸਮਝ ਜਾਓ ਕਿ ਤੁਸੀਂ ਗਰਭਵਤੀ ਹੋ।
3. ਸਿਰਕਾ
ਪਾਰਦਰਸ਼ੀ ਪਲਾਸਟਿਕ ਦੇ ਗਿਲਾਸ ''ਚ ਯੂਰਿਨ ਅਤੇ ਵਿਨੇਗਰ ਮਿਲਾਓ। ਥੋੜ੍ਹੀ ਦੇਕ ਇਸ ਨੂੰ ਪਿਆ ਰਹਿਣ ਦਿਓ। ਜੇਕਰ ਸਿਰਕੇ ਦਾ ਰੰਗ ਬਦਲ ਜਾਵੇ ਤਾਂ ਸਮਝ ਜਾਓ ਕਿ ਤੁਸੀਂ ਗਰਭਵਤੀ ਹੋ।
4. ਕੱਚ ਦਾ ਗਿਲਾਸ
ਇਹ ਪ੍ਰੈਗਨੈਂਸੀ ਟੈਸਟ ਕਰਨ ਦਾ ਆਸਾਨ ਤਰੀਕਾ ਹੈ। ਇਸ ਲਈ ਕੱਚ ਦਾ ਇਕ ਗਿਲਾਸ ਲਓ । ਇਸ ''ਚ ਸਵੇਰ ਦਾ ਪਹਿਲਾ ਯੂਰਿਨ ਪਾਓ। ਥੋੜ੍ਹੀ ਦੇਰ ਇਸ ਨੂੰ ਬਿਨਾ ਹਿਲਾਏ ਇਸੇ ਤਰ੍ਹਾਂ ਪਿਆ ਰਹਿਣ ਦਿਓ। ਇਸ ''ਚ ਕੁਝ ਚਿੱਟਾ ਜਿਹਾ ਨਜ਼ਰ ਆਵੇ ਤਾਂ ਸਮਝ ਜਾਓ ਕਿ ਤੁਸੀਂ ਗਰਭਵਤੀ ਹੋ।