ਜ਼ਿਆਦਾ ਨਾ ਕਰੋ ਇਹ ਕੰਮ, ਇਸ ਦੇ ਫਾਇਦੇ ਤੋਂ ਜ਼ਿਆਦਾ ਹਨ ਨੁਕਸਾਨ

01/02/2017 6:01:52 PM

ਮੁੰਬਈ-ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਈ ਚੀਜ਼ਾਂ ਫਾਇਦੇ ਦੀ ਜਗਾ ਨੁਕਸਾਨ ਵੀ ਕਰਦੀਆਂ ਹਨ। ਅਸੀਂ ਆਪਣੀ ਜੀਵਨ ''ਚ ਅਜਿਹੇ ਬੁਹਤ ਸਾਰੇ ਕੰਮ ਕਰਦੇ ਹਾਂ, ਜਿਸ ਨਾਲ ਸਾਡੀ ਸਿਹਤ ਬਣੀ ਰਹੇ ਤੇ ਜੀਵਨ ਦੇ ਸੁੱਖ ਪ੍ਰਾਪਤ ਹੁੰਦੇ ਰਹਿਣ। ਜੇਕਰ ਇਹ ਕੰਮ ਜ਼ਰੂਰਤ ਤੋਂ ਜ਼ਿਆਦਾ ਹੋ ਜਾਵੇਂ ਤਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜਿਵੇ ਕਿ ਜ਼ਿਆਦਾ ਸੌਣਾ, ਕੰਮ ਕਰਨਾ, ਕਸਰਤ, ਨਹਾਉਣਾ, ਖਾਣਾ, ਇੱਥੋਂ ਤੱਕ ਕਿ ਸੰਬੰਧ ਬਣਉਣਾ ਵੀ। ਸਾਨੂੰ ਕਈ ਪਰੇਸ਼ਾਨੀਆਂ ਘੇਰ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੀਆ ਚੀਜ਼ਾਂ ਬਾਰੇ ਜਿੰਨਾ ਦੇ ਫਇਦੇ ਤੋਂ ਜ਼ਿਆਦਾ ਨੁਕਸਾਨ ਹਨ। 
1. ਸੰਬੰਧ 
ਸੰਬੰਧ ਬਣਾਉਣ ਨਾਲ ਸੁੱਖ ਤੇ ਸੰਤੁਸ਼ਟੀ ਮਿਲਦੀ ਹੈ ਪਰ ਜ਼ਿਆਦਾ ਵਾਰ ਸੰਬੰਧ ਬਣਾਉਣ ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ। 
2. ਕਸਰਤ
ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਬਹੁਤ ਹੀ ਜ਼ਰੂਰੀ ਹੈ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੜਕੇ ਜਿਮ ਜਾ ਕੇ ਕਸਰਤ ਕਰਦੇ ਹਨ। ਤਾਂ ਕਿ ਉਹ ਫਿਟ ਰਹਿਣ। ਪਰ ਜ਼ਿਆਦਾ ਮਾਤਰਾ ''ਚ ਕਸਰਤ ਕਰਨ ਨਾਲ ਦਿਲ ਦਾ ਦੋਰਾ ਪੈਣ ਦਾ ਖਤਰਾ 50 ਫੀਸਦੀ ਵੱਧ ਜਾਂਦਾ ਹੈ। 
3. ਜ਼ਿਆਦਾ ਸੌਣਾ
ਦਿਨ ਭਰ ਦੀ ਥਕਾਨ ਦੇ ਬਆਦ ਦਿਮਾਗ ਨੂੰ ਤੰਦਰੁਸਤ ਰੱਖਣ  ਲਈ 8 ਘੰਟਿਆਂ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਜ਼ਿਆਦਾ ਸੌਣ ਦੀ ਆਦਤ ਪਾ ਲੈਂਦੇ ਹੋ ਤਾਂ ਸਰੀਰ ਦਾ ਭਾਰ ਅਤੇ ਆਲਸ ਵੱਧਦਾ ਹੈ। ਸਰੀਰ ਨੂੰ ਬਹੁਤ  ਸਾਰੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ।