ਗਲਤੀ ਨਾਲ ਵੀ ਨਾ ਲਗਾਓ ਚਿਹਰੇ ''ਤੇ ਇਹ ਚੀਜ਼ਾਂ

02/22/2017 4:45:55 PM

ਜਲੰਧਰ— ਹਰ ਕੁੜੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿਖਾਈ ਦੇਵੇ ''ਤੇ ਇਸ ਦੇ ਲਈ ਉਹ ਬਹੁਤ ਸਾਰੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀ ਹੈ, ਪਰ ਕਦੀ-ਕਦੀ ਬਿਨ੍ਹਾਂ ਸੋਚੇ-ਸਮਝੇ ਕੁਝ ਅਜਿਹੀਆਂ ਚੀਜ਼ਾ ਦਾ ਇਸਤੇਮਾਲ ਕਰ ਲੈਂਦੀਆਂ ਹਨ, ਜੋ ਉਨ੍ਹਾਂ ਦੀ ਚਮੜੀ ਲਈ ਫਾਇਦੇਮੰਦ ਹੋਣ ਦੀ ਜਗ੍ਹਾ ਨੁਕਸਾਨ ਪਹੁੰਚਾ ਦਿੰਦੀਆਂ ਹਨ। ਕੁਝ ਬਿਊਟੀ ਪ੍ਰੋਡਰਟ ਇਸ ਤਰ੍ਹਾਂ ਦੀ ਹੁੰਦੇ ਹਨ ਜੋ ਚਮੜੀ ਨੂੰ ਸੋਹਣਾ ਬਣਾਉਣ ਦੀ ਬਜਾਏ ਚਮੜੀ ਨੂੰ ਖਰਾਬ ਕਰ ਦਿੰਦੇ ਹਨ। 
1. ਬੋਡੀ ਲੋਸ਼ਨ
ਦੂਸਰੇ ਸਰੀਰ ਦੇ ਅੰਗਾਂ ਦੇ ਮੁਤਾਬਕ ਚਿਹਰੇ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ। ਇਸ ਲਈ ਭੁੱਲ ਕੇ ਵੀ ਚਿਹਰੇ ''ਤੇ ਬੋਡੀ ਲੋਸ਼ਨ ਦਾ ਇਸਤੇਮਾਲ ਨ ਕਰੋ। ਕਿਉਂਕਿ ਚਿਹਰੇ ''ਤੇ ਬੋਡੀ ਲੋਸ਼ਨ ਦਾ ਇਸਤੇਮਾਲ ਕਰਨ ਨਾਲ ਪਿੰਪਲਾਂ ਹੋ ਸਕਦੇ ਹਨ। 
2.ਸਿਰਕਾ
ਸਿਰਕੇ ਦਾ ਇਸਤੇਮਾਲ ਕਦੀ ਵੀ ਸਿੱਧੇ ਚਿਹਰੇ ''ਤੇ ਨਾ ਕਰੋ। ਖਾਸ ਕਰ ਕੇ ਜੇ ਪੁਰਾਣਾ ਸਿਰਕਾ ਹੋਵੇ ਤਾਂ ਉਸ ਨੂੰ ਚੇਹਰੇ ਤੋਂ ਦੂਰ ਹੀ ਰੱਖੋ। ਕਿਉਂਕਿ ਪੁਰਾਣੇ ਸਿਰਕੇ ''ਚ ਪਾਣੀ ਦੀ ਮਾਤਰਾ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ''ਤੇ ਇਸ ਦਾ ਕੁਦਰਤੀ ਤੇਜ਼ਾਬ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰੋਗੇ ਤਾਂ ਇਸ ਨਾਲ ਚਿਹਰੇ ''ਤੇ ਨਿਸ਼ਾਨ ਪੈ ਸਕਦੇ ਹਨ। 
3. ਨਿੰਬੂ
ਨਿੰਬੂ ਦਾ ਵੀ ਸਿੱਧਾ ਆਪਣੇ ਚਿਹਰੇ ''ਤੇ ਇਸਤੇਮਾਲ ਨਾ ਕਰੋ। ਨਿੰਬੂ ਦਾ ਪੀ-ਐੱਚ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ। ਇਸ ''ਚ ਕੁਦਰਤੀ ਤੇਜ਼ਾਬ ਹੁੰਦਾ ਹੈ। ਜੋ ਸਿੱਧਾ ਚਿਹਰੇ ''ਤੇ ਇਸਤੇਮਾਲ ਕਰਨ ਨਾਲ ਨਿਸ਼ਾਨ ਪੈ ਜਾਂਦੇ ਹਨ। 
4.ਰਬਿੰਗ ਇੰਲਕੋਹਲ
ਸੱਟ ''ਤੇ ਲਗਾਉਣ ਲਈ ਰਬਿੰਗ ਇੰਲਕੋਹਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਚਿਹਰੇ ''ਤੇ ਇਸ ਦਾ ਇਸਤੇਮਾਲ ਕਦੀ ਵੀ ਨਾ ਕਰੋ। ਇਸ ਦਾ ਇਸਤੇਮਾਲ ਕਰਨ ਨਾਲ ਚਿਹਰੇ ਨੂੰ ਬਹੁਤ ਨੁਕਸਾਨ ਹੁੰਦਾ ਹੈ। 
5. ਗਰਮ ਪਾਣੀ
ਚਿਹਰਾ ਧੋਂਦੇ ਸਮੇਂ ਕਦੀ ਵੀ ਗਰਮ ਪਾਣੀ ਦਾ ਇਸਤੇਮਾਲ ਨਾ ਕਰੋ। ਕਿਉਂਕਿ ਗਰਮ ਪਾਣੀ ਚਿਹਰੇ ਦੀ ਕੁਦਰਤੀ ਨਮੀ ''ਤੇ ਤੇਲ ਨੂੰ ਖਤਮ ਕਰ ਦਿੰਦਾ ਹੈ।