ਰਿਸ਼ਤੇ ਨੂੰ ਬਣਾਉਣਾ ਹੈ ਮਜ਼ਬੂਤ ਤਾਂ ਨਾ ਕਰੋ ਇਹ ਗਲਤੀਆਂ

05/24/2017 5:19:34 PM

 ਨਵੀਂ ਦਿੱਲੀ— ਕਿਸੇ ਵੀ ਰਿਸ਼ਤੇ ''ਚ ਕਈ ਤਰ੍ਹਾਂ ਦੇ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਜੋ ਕਿ ਸਾਡੇ ਰਿਸ਼ਤੇ ਨੂੰ ਮਜ਼ਬੂਤ ਜਾਂ ਕਮਜ਼ੋਰ ਬਣਾਉਣ ਦਾ ਕੰਮ ਕਰਦੇ ਹਨ। ਰਿਸ਼ਤੇ ''ਚ ਕਿਸੇ ਇਕ ਦਾ ਕਸੂਰ ਕੱਢਣ ਦੀ ਥਾਂ ''ਤੇ ਉਸ ਦੀਆਂ ਚੰਗੀਆਂ ਗੱਲਾਂ ''ਤੇ ਧਿਆਨ ਦੇਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਬਣ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ
1. ਪਹਿਲੀ ਡੇਟ
ਪਿਆਰ ਦੀ ਸ਼ੁਰੂਆਤ ਕਰਨ ਦੇ ਲਈ ਸਾਨੂੰ ਇਕ ਦੂਜੇ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਲਈ ਲੜਕਾ ਲੜਕੀ ਪਹਿਲੀ ਵਾਰ ਕਿਤੇ ਵੀ ਘੁੰਮਣ ਜਾਂਦੇ ਹਨ ਤਾਂ ਕਈ ਤਰੀਕੇ ਅਪਣਾਉਂਦੇ ਹਨ। ਉਨ੍ਹਾਂ ਤਰੀਕਿਆਂ ਦੇ ਲਈ ਉਹ ਮੈਸੇਜ਼ਸ ਨੂੰ ਸਭ ਤੋਂ ਜ਼ਰੂਰੀ ਮੰਣਦੇ ਹਨ। ਪਰ ਕਈ ਵਾਰ ਜ਼ਿਆਦਾ ਮੈਸੇਜ਼ ਕਰਨ ਨਾਲ ਵੀ ਰਿਸ਼ਤੇ ''ਚ ਦਰਾੜ ਆ ਜਾਂਦੀ ਹੈ। 
2. ਸ਼ਰਾਬ ਦੇ ਨਸ਼ੇ ''ਚ
ਅਸੀਂ ਜ਼ਿਆਦਾਤਰ ਦੇਖਿਆ ਹੈ ਕਿ ਲੜਕਿਆਂ ਨੂੰ ਸ਼ਰਾਬ ਪੀਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ। ਅਜਿਹੀ ਹਾਲਤ ''ਚ ਕਦੇ ਵੀ ਆਪਣੇ ਪਾਰਟਨਰ ਨੂੰ ਮੈਸੇਜ਼ ਨਾ ਕਰੋ। ਕਿਉਂਕਿ ਨਸ਼ੇ ''ਚ ਵਿਅਕਤੀ ਕੁਝ ਵੀ ਗਲਤ ਬੋਲ ਸਕਦਾ ਹੈ ਜਾਂ ਲਿਖ ਸਕਦਾ ਹੈ।
3. ਗੁੱਸੇ ''ਚ 
ਅਜਿਹਾ ਨਹੀਂ ਹੈ ਕਿ ਟੈਂਸ਼ਨ ਸਿਰਫ ਲੜਕੀਆਂ ਦੀ ਜ਼ਿੰਦਗੀ ''ਚ ਹੀ ਹੁੰਦੀਆਂ ਹਨ ਬਲਕਿ ਲੜਕਿਆਂ ਦੀ ਜ਼ਿੰਦਗੀ ''ਚ ਵੀ ਬਹੁਤ ਜ਼ਿਆਦਾ ਟੈਂਸ਼ਨ ਹੁੰਦੀ ਹੈ। ਇਸ ਲਈ ਗੁੱਸੇ ''ਚ ਆਪਣੇ ਪਾਰਟਨਰ ਨੂੰ ਅਜਿਹਾ ਮੈਸੇਜ਼ ਨਾ ਕਰੋ ਜਿਸ ਨਾਲ ਉਸ ਨੂੰ ਬੁਰਾ ਲੱਗ ਜਾਵੇ। 
4. ਦੇਰ ਰਾਤ 
ਲੜਕਿਆਂ ਦੀ ਆਦਤ ਹੁੰਦੀ ਹੈ ਕਿ ਉਹ ਦੇਰ ਰਾਤ ਤੱਕ ਜਾਗਦੇ ਹਨ ਅਜਿਹੇ ''ਚ ਕਈ ਵਾਰ ਆਪਣੇ ਪਾਰਟਨਰ ਨੂੰ ਮੈਸੇਜ਼ ਭੇਜ ਦਿੰਦੇ ਹਨ ਅਤੇ ਲੜਕੀ ਨੀਂਦ ''ਚ ਹੋਣ ''ਚ ਹੀ ਉਸ ਮੈਸੇਜ਼ ਦੀ ਜਵਾਬ ਦੇ ਦਿੰਦੀ ਹੈ। ਲਾਜ਼ਮੀ ਹੈ ਕਿ ਨੀਂਦ ''ਚ ਉਹ ਜਵਾਬ ਢੰਗ ਨਾਲ ਨਹੀਂ ਦੇਵੇਗੀ। 
5. ਪੁੱਛ ਗਿੱਛ ਨਾ ਕਰੋ।
ਜੇ ਤੁਸੀਂ ਨਵੇਂ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਤੁਹਾਨੂੰ ਇਕ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੈਸੇਜ਼ ''ਚ ਆਪਣੇ ਪਾਰਟਨਰ ਤੋਂ ਕਦੇ ਵੀ ਇਹ ਨਾ ਪੁੱਛੋ ਕਿ ਉਹ ਕਿੱਥੇ ਗਈ ਹੈ ਕਿਸ ਨੂੰ ਮਿਲਣ ਗਈ ਹੈ। ਅਜਿਹੇ ਸੁਆਲ ਤੁਹਾਨੂੰ ਨਵੇਂ ਰਿਸ਼ਤੇ ''ਚ ਨਹੀਂ ਪੁੱਛਣੇ ਚਾਹੀਦੇ।