ਡੇਟ ''ਤੇ ਜਾਂਦੇ ਸਮੇਂ ਨਾ ਕਰੋ ਇਹ ਗਲਤੀਆਂ

07/03/2017 1:28:59 PM

ਨਵੀਂ ਦਿੱਲੀ— ਹਰ ਲੜਕੀ ਦੇ ਲਈ ਉਸਦੀ ਪਹਿਲੀ ਡੇਟ ਬਹੁਤ ਖਾਸ ਹੁੰਦੀ ਹੈ ਆਪਣੇ ਪਾਰਟਨਰ ਦੇ ਨਾਲ ਪਹਿਲੀ ਡੇਟ 'ਤੇ ਜਾਣ ਵਾਲੀ ਲੜਕੀ ਕਦੀ ਨਹੀ ਚਾਹੇਗੀ ਕਿ ਉਸ ਦੀ ਪਹਿਲੀ ਡੇਟ 'ਚ ਕਿਸੇ ਵੀ ਤਰ੍ਹਾਂ ਦੀ ਗੜਬੜ ਹੋਵੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਵੇ। ਅਜਿਹੇ 'ਚ ਜੇ ਤੁਸੀਂ ਆਪਣੇ ਪਾਰਟਨਰ ਦੇ ਨਾਲ ਪਹਿਲੀ ਵਾਰ ਡੇਟ 'ਤੇ ਜਾ ਰਹੀ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
1. ਫੋਨ ਨੂੰ ਦੂਰ ਰੱਖੋ
ਜਦੋਂ ਵੀ ਤੁਸੀਂ ਪਾਰਟਨਰ ਨਾਲ ਮਿਲਦੇ ਹੋ ਤਾਂ ਫੋਨ ਨੂੰ ਵੱਖ ਰੱਖ ਦਿਓ ਕਿਉਂਕਿ ਜੇ ਤੁਸੀਂ ਆਪਣੇ ਫੋਨ 'ਤੇ ਲਗੀ ਰਹੋਗੀ ਤਾਂ ਦੋਣਾ ਦਾ ਸਮਾਂ ਖਰਾਬ ਹੋਵੇਗਾ ਅਤੇ ਇਕ ਦੂਜੇ ਨੂੰ ਸਮਝ ਵੀ ਨਹੀਂ ਪਾਓਗੇ।
2. ਆਪਣੇ ਬਾਰੇ 'ਚ ਜ਼ਿਆਦਾ ਨਾ ਬੋਲੋ
ਪਾਰਟਨਰ ਦੇ ਨਾਲ ਗੱਲ ਕਰਦੇ ਸਮੇਂ ਪਹਿਲਾਂ ਇਕ-ਦੋ ਵਾਰ ਸੋਚ ਲਓ ਜਿਨ੍ਹਾਂ ਨਾਲ ਤੁਸੀਂ ਡੇਟ 'ਤੇ ਜਾ ਰਹੀ ਹੋ ਉਨ੍ਹਾਂ ਨਾਲ ਆਪਣੇ ਬਾਰੇ ਗੱਲ ਕਰੋ ਪਰ ਉਨ੍ਹਾਂ ਦੀਆਂ ਗੱਲਾਂ ਵੀ ਧਿਆਨ ਨਾਲ ਸੁਣੋ। 
3. ਦੇਰ ਨਾਲ ਨਾ ਜਾਓ
ਅੱਜ-ਕਲ ਹਰ ਕਿਸੇ ਦੇ ਲਈ ਸਮਾਂ ਬਹੁਤ ਕੀਮਤੀ ਹੈ ਅਤੇ ਕਿਸੇ ਨੂੰ ਵੀ ਇੰਤਜ਼ਾਰ ਕਰਨਾ ਪਸੰਦ ਨਹੀਂ ਹੁੰਦਾ। ਅਜਿਹੇ 'ਚ ਜੇ ਤੁਸੀਂ ਆਪਣੀ ਪਹਿਲੀ ਡੇਟ 'ਤੇ ਹੀ ਲੇਟ ਜਾਓਗੀ ਤਾਂ ਉਨ੍ਹਾਂ 'ਤੇ ਤੁਹਾਡਾ ਗਲਤ ਇੰਪ੍ਰੈਸ਼ਨ ਪੈ ਸਕਦਾ ਹੈ।
4. ਜ਼ਿਆਦਾ ਮੇਕਅੱਪ ਨਾ ਕਰੋ
ਸੋਹਣਾ ਦਿੱਖਣ ਦੇ ਲਈ ਲੜਕੀਆਂ ਮੇਕਅੱਪ ਕਰਦੀਆਂ ਹਨ ਪਰ ਇਸ ਗੱਲ ਦਾ ਧਿਆਨ ਰੱਖ ਕਿ ਜ਼ਰੂਰਤ ਤੋਂ ਜ਼ਿਆਦਾ ਮੇਕਅੱਪ ਨਾ ਕਰੋ। ਹਮੇਸ਼ਾ ਕੁਦਰਤੀ ਤਰੀਕੇ ਨਾਲ ਹੀ ਮੇਕਅੱਪ ਕਰੋ। ਇਸ ਨਾਲ ਤੁਹਾਡਾ ਉਨ੍ਹਾਂ 'ਤੇ ਚੰਗਾ ਪ੍ਰਭਾਅ ਪਏਗਾ। 
5. ਆਪਣੇ ਪਹਿਲੇ ਸਾਥੀ ਦੇ ਬਾਰੇ 'ਚ ਗੱਲ ਨਾ ਕਰੋ
ਆਪਣੇ ਪਾਰਟਨਰ ਨਾਲ ਗੱਲ ਕਰਦੇ ਸਮੇਂ ਧਿਆਨ ਰੱਖੋ ਕਿ ਆਪਣੇ ਪਹਿਲੇ ਪਾਰਟਨਰ ਦੇ ਬਾਰੇ 'ਚ ਗੱਲ ਨਾ ਕਰੋ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਲਗੇਗਾ ਕਿ ਤੁਸੀਂ ਹੁਣ ਵੀ ਉਨ੍ਹਾਂ ਦੀ ਫਿਕਰ ਕਰਦੀ ਹੋ।