ਵਾਲ ਝੜਣ ਦੀ ਸਮੱਸਿਆ ਨੂੰ ਇਨ੍ਹਾਂ ਤਿੰਨ ਤਰੀਕਿਆਂ ਨਾਲ ਕਰੋ ਦੂਰ

01/08/2018 12:22:17 PM

ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਵਾਲਾਂ ਦੇ ਰੁੱਖੇ ਹੋਣ 'ਤੋਂ ਲੈ ਕੇ ਸਿਕਰੀ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ ਅੱਜ ਕਲ ਲੜਕੀ ਹੋਵੇ ਜਾਂ ਲੜਕੀ ਵਾਲਾਂ ਦੀ ਸਮੱਸਿਆ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੈਮੀਕਲ ਵਾਲੇ ਸ਼ੈਂਪੂ ਅਤੇ ਮਹਿੰਗੇ ਹੇਅਰ ਟ੍ਰੀਟਮੈਂਟ ਲੈਂਦੇ ਹਨ ਪਰ ਇਹ ਵਾਲਾਂ ਨੂੰ ਹੋਰ ਵੀ ਖਰਾਬ ਕਰ ਦਿੰਦੇ ਹਨ। ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਤਰੀਕਿਆਂ ਨੂੰ ਅਪਣਾ ਕੇ ਇਸ ਝੜਦੇ ਵਾਲਾਂ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਝੜਦੇ ਵਾਲਾਂ ਦੀ ਸਮੱਸਿਆ ਨੂੰ ਪਿਆਜ਼ ਦੀ ਮਦਦ ਨਾਲ ਦੂਰ ਕਰਨ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਪਿਆਜ਼ ਦੇ ਇਨ੍ਹਾਂ ਤਰੀਕਿਆਂ ਨਾਲ ਤੁਸੀਂ ਵਾਲਾਂ ਦੇ ਝੜਣ ਤੋਂ ਲੈ ਕੇ ਸਿਕਰੀ ਦੀ ਸਮੱਸਿਆ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਸੰਘਣਾ ਅਤੇ ਮੁਲਾਇਮ ਬਣਾਉਂਦਾ ਹੈ। 
1. ਪਿਆਜ਼ ਅਤੇ ਸ਼ਹਿਦ 
2 ਪਿਆਜ਼ ਦੇ ਰਸ 'ਚ 2 ਚੱਮਚ ਸ਼ਹਿਦ ਮਿਲਾ ਕੇ ਵਾਲਾਂ ਅਤੇ ਸਕੈਲਪ 'ਤੇ ਲਗਾਓ। ਇਸ ਨੂੰ 20 ਮਿੰਟ ਲਗਾਉਣ ਦੇ ਬਾਅਦ ਪਾਣੀ ਨਾਲ ਵਾਲਾਂ ਨੂੰ ਧੋ ਲਓ। ਹਫਤੇ 'ਚ 2-3 ਵਾਰ ਇਸ ਮਿਕਸਚਰ ਦੀ ਵਰਤੋਂ ਝੜਦੇ ਵਾਲਾਂ ਅਤੇ ਸਿਕਰੀ ਨੂੰ ਖਤਮ ਕਰ ਦਿੰਦਾ ਹੈ।

2. ਪਿਆਜ਼ ਅਤੇ ਰਮ
1 ਪਿਆਜ਼ ਨੂੰ 8 ਔਂਸ ਪਾਣੀ 'ਚ ਪਾ ਕੇ ਨਰਮ ਹੋਣ ਤਕ ਉਬਾਲ ਲਓ। ਇਸ ਨੂੰ ਠੰਡਾ ਹੋਣ ਦੇ ਬਾਅਦ ਇਸ 'ਚ ਰਮ ਮਿਕਸ ਕਰਕੇ ਇਸ ਨੂੰ ਕਵਰ ਕਰ ਦਿਓ ਅਤੇ ਪੂਰੀ ਰਾਤ ਲਈ ਇੰਝ ਹੀ ਰਹਿਣ ਦਿਓ। ਸਵੇਰੇ ਇਸ ਨੂੰ ਸਕੈਲਪ ਅਤੇ ਵਾਲਾਂ 'ਤੇ ਲਗਾ ਕੇ 15 ਮਿੰਟ ਲਈ ਸ਼ੈਂਪੂ ਨਾਲ ਸਿਰ ਨੂੰ ਧੋਵੋ। 2-3 ਹਫਤਿਆਂ ਤਰ ਇਸ ਦੀ ਵਰਤੋਂ ਨਾਲ ਵਾਲ ਝੜਣ ਦੀ ਸਮੱਸਿਆ ਦੂਰ ਹੋ ਜਾਵੇਗੀ। 


3. ਪਿਆਜ਼ ਦਾ ਰਸ
4-5 ਪਿਆਜ਼ ਨੂੰ ਬਾਰੀਕ ਕੱਟ ਕੇ 1 ਲੀਟਰ ਪਾਣੀ 'ਚ ਉਬਾਲ ਲਓ। ਉਬਾਲਣ ਦੇ ਬਾਅਦ ਇਸ ਨੂੰ ਛਾਣ ਕੇ ਠੰਡਾ ਕਰ ਲਓ। ਵਾਲਾਂ ਨੂੰ ਸ਼ੈਂਪੂ ਨਾਲ ਧੋਣ ਦੇ ਬਾਅਦ ਇਸ ਪਿਆਜ਼ ਦੇ ਮਿਕਸਚਰ ਨੂੰ ਸਕੈਲਪ ਅਤੇ ਵਾਲਾਂ 'ਚ ਲਗਾ ਦਿਓ। ਹਫਤੇ 'ਚ 2-3 ਵਾਰ ਇਸ ਦੀ ਵਰਤੋਂ ਸਿਕਰੀ ਅਤੇ ਵਾਲ ਝੜਣ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰ ਦੇਵੇਗਾ।